ਐਸ.ਏ.ਐਸ.ਨਗਰ, 13 ਮਾਰਚ: ਸ੍ਰੀਮਤੀ ਅਸ਼ਿਕਾ ਜੈਨ, ਡਿਪਟੀ ਕਮਿਸ਼ਨਰ, ਐਸ.ਏ.ਐਸ.ਨਗਰ ਦੀ ਰਹਿਨੁਮਾਈ ਹੇਠ ਜਿਲ੍ਹਾ ਰੈਡ ਕਰਾਸ ਸ਼ਾਖਾ, ਐਸ.ਏ.ਐਸ.ਨਗਰ ਵਲੋਂ ਕਮਰਸ਼ੀਅਲ ਲਾਇਸੈਂਸ, ਡਰਾਈਵਰ, ਕੰਡਕਟਰ
ਲਾਇਸੈਂਸ ਬਣਾਉਣ ਵਾਲੇ ਵਿਅਕਤੀ ਅਤੇ ਨੈਨੀ ਕੋਰਸ ਕਰਨ ਵਾਲੀਆਂ ਲੜਕੀਆਂ ਤੋਂ ਇਲਾਵਾ ਜੋ ਫਸਟ-ਏਡ ਟ੍ਰੇਨਿੰਗ ਕਰਨ ਦੇ ਇਛੁੱਕ ਹਨ, ਲਈ ਇੰਡੀਅਨ ਰੈਡ ਕਰਾਸ ਸੁਸਾਇਟੀ ਵੱਲੋਂ ਆਨਲਾਈਨ ਰਜਿਸਟ੍ਰੇਸ਼ਨ ਦੀ ਸੁਵਿਧਾ ਦਿੱਤੀ ਗਈ ਹੈ।ਇਸ ਸਬੰਧੀ ਸਕੱਤਰ ਰੈਡ ਕਰਾਸ ਸ਼ਾਖਾ, ਸ਼੍ਰੀ ਕਮਲੇਸ਼ ਕੁਮਾਰ ਵਲੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਦਫਤਰ ਵਲੋਂ ਮਿਤੀ 13.03.2023 ਨੂੰ ਇੰਡੀਅਨ ਰੈਡ ਕਰਾਸ ਸੁਸਾਇਟੀ, ਨੈਸ਼ਨਲ ਹੈਡਕੁਆਟਰ, ਨਵੀਂ ਦਿੱਲੀ ਵਲੋਂ ਜਾਰੀ ਹਦਾਇਤਾਂ ਅਨੁਸਾਰ ਫਸਟ ਏਡ ਟ੍ਰੇਨਿੰਗ ਦਾ 30 ਸਿਖਿਆਰਥੀਆਂ ਦਾ ਬੈਚ ਸ਼ੁਰੂ ਕੀਤਾ ਗਿਆ ਹੈ। ਇਸ ਦੌਰਾਨ ਸਕੱਤਰ ਰੈਡ ਕਰਾਸ ਵਲੋਂ ਸਿਖਿਆਰਥੀਆਂ ਨੂੰ ਰੈਡ ਕਰਾਸ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਪਾਣੀ ਦੀ ਦੁਰਵਰਤੋਂ ਨਾ ਕਰਨ, ਵੱਧ ਤੋਂ ਵੱਧ ਰੁੱਖ ਲਗਾਉਣ, ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨ, ਨਸ਼ੇ ਤੋਂ ਬਚਣ ਦੇ ਨਾਲ ਨਾਲ ਹੋਰ ਜਾਣਕਾਰੀਆਂ ਸਾਝੀਆਂ ਕੀਤੀਆਂ ਗਈਆ।
ਆਨਲਾਈਨ ਰਜਿਸਟ੍ਰੇਸਨ ਕਰਨ ਦਾ ਫਾਇਦਾ ਇਹ ਹੋਵੇਗਾ ਕਿ ਜਿਸ ਸਰਟੀਫਿਕੇਟ ਲੈਣ ਨੂੰ ਕਈ-ਕਈ ਮਹੀਨੇ ਲਗ ਜਾਦੇ ਸਨ, ਉਹ 8 ਦਿਨ ਦੀ ਟ੍ਰੇਨਿੰਗ ਪੂਰੀ ਹੋਣ ਉਪਰੰਤ ਹੋਣ ਵਾਲੀ ਪ੍ਰੀਖਿਆ ਤੋਂ ਕੁਝ ਦਿਨ ਬਾਅਦ ਆਨਲਾਇਨ ਡਾਊਨਲੋਡ ਕਰ ਸਕਦੇ ਹਨ। ਫਸਟ ਏਡ ਟਰੇਨਿੰਗ ਸਰਟੀਫਿਕੇਟ ਲੈਣ ਲਈ ਵਿਅਕਤੀ ਦੀ 75ਫੀਸਦੀ ਹਾਜ਼ਰੀ ਜ਼ਰੂਰੀ ਹੋਵੇਗੀ ਅਤੇ ਇਹ ਹਾਜ਼ਰੀ ਦਫਤਰ ਵਿੱਚ ਬਾਇਉਮੈਟ੍ਰਿਕ ਮਸ਼ੀਨ ਰਾਹੀਂ ਲਗਾਈ ਜਾਵੇਗੀ ਜਿਸ ਸਬੰਧੀ ਰੈਡ ਕਰਾਸ ਦਫਤਰ ਵਿਖੇ ਬਾਇਉਮੈਟ੍ਰਿਕ ਮਸ਼ੀਨ ਵੀ ਇਨਸਟਾਲ ਕਰ ਦਿੱਤੀ ਗਈ ਹੈ।
ਜੇਕਰ ਕੋਈ ਵਿਅਕਤੀ ਫਸਟ ਏਡ ਟ੍ਰੇਨਿੰਗ ਲੈਣ ਦਾ ਚਾਹਵਾਨ ਹੈ ਤਾਂ ਉਹ ਹੁਣ ਦਫਤਰ ਵਿੱਚ ਜਾ ਕੇ ਮੈਨੂਅਲ ਰਜਿਸਟ੍ਰੇਸਨ ਕਰਵਾਉਣ ਦੀ ਥਾਂ 'ਤੇ ਆਨਲਾਈਨ ਰਜਿਟ੍ਰੇਸ਼ਨ ਕਰਵਾ ਸਕਦੇ ਹਨ। ਲੜਕੇ/ਲੜਕੀਆਂ ਆਨਲਾਈਨ ਰਜਿਸਟ੍ਰੇਸ਼ਨ ਸੇਲਫ ਜਾ ਦਫਤਰ ਵਿੱਚ ਜਾ ਕੇ ਕਰਵਾ ਸਕਦੇ ਹਨ। ਇਸ ਦੇ ਲਈ 1500/- ਰੁਪਏ ਫੀਸ ਹੋਵੇਗੀ ਅਤੇ ਦਫਤਰ ਵਿੱਚ ਕਰਵਾਉਣ ਲਈ 1525/- ਰੁਪਏ ਫੀਸ ਹੋਵੇਗੀ। ਫਾਰਮ ਭਰਨ ਤੋਂ ਬਾਅਦ ਫੀਸ ਵੀ ਆਨਲਾਈਨ ਹੀ ਜਮਾਂ ਹੋਵੇਗੀ ਅਤੇ ਬੈਚ ਦੀ ਟਰੇਨਿੰਗ ਦੇਣ ਸਬੰਧੀ 30 ਸਿਖਿਆਰਥੀਆਂ ਦੀ ਰਜਿਟ੍ਰੇਸ਼ਨ ਹੋ ਜਾਣ ਤੋਂ ਬਾਅਦ ਰੈਡ ਕਰਾਸ ਦਫਤਰ ਵੱਲੋ ਮਨਜ਼ੂਰੀ ਦੇ ਕੇ ਸਿਖਿਆਰਥੀਆਂ ਨੂੰ ਮਿਤੀ ਅਤੇ ਸਮਾਂ ਬਾਰੇ ਰਾਹੀਂ ਜਾਣੂ ਕਰਵਾਇਆ ਜਾਵੇਗਾ।
ਇਸ ਤੋਂ ਬਾਅਦ ਅੱਠ ਦਿਨ 2-2 ਘੰਟੇ ਦੀ ਕਲਾਸ ਹਰ ਰੋਜ਼ ਹੋਵਗੀ। ਆਨਲਾਈਨ ਰਜਿਸਟ੍ਰੇਸ਼ਨ ਕਰਨ ਲਈ https://ircsfa.org/ ਵੈਬਸਾਈਟ ਜਾਂ ਰੈਡ ਕਰਾਸ ਦੇ ਦਫਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਚੌਥੀ ਮੰਜ਼ਿਲ ਕਮਰਾ ਨੰ:525 ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
.jpeg)

No comments:
Post a Comment