ਚੰਡੀਗੜ੍ਹ, 13 ਮਾਰਚ : ਬੀਤੇ ਕੱਲ੍ਹ ਪੀਐਸਟੀਈਟੀ ਵਿੱਚ ਹੋਈਆਂ ਗੜਬੜੀ ਤੋਂ ਬਾਅਦ ਸਰਕਾਰ ਐਕਸ਼ਨ ਵਿੱਚ ਦਿਖਾਈ ਦੇ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦੋਸ਼ੀਆਂ ਨੂੰ ਤੁਰੰਗ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਪੇਪਰ ਲੀਕ ਮਤਲਬ ਲੱਖਾਂ ਵਿੱਦਿਆਰਥੀਆਂ ਨਾਲ ਧੋਖਾ। ਮੁੱਖ ਮੰਤਰੀ ਨੇ ਲਿਖਿਆ ਹੈ ਕਿ, ‘ਪੇਪਰ ਲੀਕ.. ਮਤਲਬ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਧੋਖਾ ਜਿਸ ਨਾਲ ਨੌਜਵਾਨਾਂ ਦੇ ਸੁਪਨੇ ਟੁੱਟ ਜਾਂਦੇ ਨੇ। ਸਾਡੀ ਸਰਕਾਰ ਪੰਜਾਬ ਦੇ ਨੌਜਵਾਨਾਂ ਦੇ ਸੁਪਨਿਆਂ ਅਤੇ ਉਮੀਦਾਂ ਦੀ ਸਰਕਾਰ ਹੈ। ਪੰਜਾਬ ਦੇ TET ਦੇ ਪੇਪਰ ਚ ਹੋਈਆਂ ਲਾਪਰਵਾਹੀਆਂ -ਗੜਬੜੀਆਂ ਬਰਦਾਸ਼ਤ ਨਹੀਂ। ਮੇਰੇ ਵੱਲੋਂ ਪੁਲਿਸ ਨੂੰ ਤੁਰੰਤ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਨਿਰਦੇਸ਼।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਹੋਏ ਟੈਟ ਦੀ ਪ੍ਰੀਖਿਆ ਉਤਰਾਂ ਨੂੰ ਹਾਈਲਾਈਟ ਕੀਤਾ ਗਿਆ ਸੀ। ਇਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਸੀ। ਮਾਸਟਰ ਕੇਡਰ ਦੇ ਸਮਾਜਿਕ ਸਿੱਖਿਆ ਵਿਸ਼ੇ ਦੀ ਪ੍ਰੀਖਿਆ ਲਈ ਚਾਰ ਪ੍ਰਕਾਰ ਦੇ ਪੇਪਰ ਪਾਏ ਗਏ। ਜਿੰਨਾ ਵਿੱਚ ਏ, ਬੀ , ਸੀ ਅਤੇ ਡੀ ਸੈੱਟ ਸਨ।ਕੁਲ 60 ਸਵਾਲਾਂ ਲਈ , ਹਰੇਕ ਸਵਾਲ ਦੇ ਉੱਤਰ ਲਈ ਚਾਰ ਚਾਰ ਵਿਕਲਪ ਦਿੱਤੇ ਗਏ ਸਨ। ਜਿਨ੍ਹਾਂ ਵਿੱਚੋ ਕੋਈ ਇਕ ਢੁਕਵਾਂ ਉੱਤਰ ਬਣਦਾ ਸੀ।ਪ੍ਰੰਤੂ ਸਹੀ ਉੱਤਰ ਨੂੰ ਪਹਿਲਾਂ ਹੀ ਗਾੜ੍ਹਾ ਕੀਤਾ ਹੋਇਆ ਸੀ। ਜਿਸ ਤੋ ਹਰੇਕ ਉਮੀਦਵਾਰ ਸਹਿਜੇ ਹੀ ਅੰਦਾਜ਼ਾ ਲਗਾ ਸਕਦਾ ਸੀ ਕਿ ਸਹੀ ਉੱਤਰ ਕਿਹੜਾ ਹੈ।


No comments:
Post a Comment