ਡੇਰਾਬੱਸੀ, 02 ਮਾਰਚ : ਸਰਕਾਰੀ ਕਾਲਜ ਡੇਰਾਬੱਸੀ ਵਿਖੇ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਦੀ ਸਰਪ੍ਰਸਤੀ ਹੇਠ ਕਾਲਜ ਦੇ ਹੋਮ ਸਾਇੰਸ ਵਿਭਾਗ ਵੱਲੋਂ 'ਨਿਊਟ੍ਰੀਸ਼ਨ ਐਂਡ ਹੈਲਥ ਬੈਨੀਫਿਟਸ ਆਫ਼ ਮਿਲਟਸ' ਵਿਸ਼ੇ ਉੱਪਰ ਲੈਕਚਰ ਕਰਵਾਇਆ ਗਿਆ। ਮੰਚ ਸੰਚਾਲਨ ਕਰਦਿਆਂ ਡਾ. ਸੁਮਿਤਾ ਕਟੋਚ ਨੇ ਕਿਹਾ ਕਿ ਸਾਡੀ ਰੋਜ਼ਾਨਾ ਖੁਰਾਕ ਦਾ ਸਾਡੀ ਸਿਹਤ ਅਤੇ ਮਨ ਉੱਪਰ ਸਿੱਧਾ ਪ੍ਰਭਾਵ ਪੈਂਦਾ ਹੈ। ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਨਾਉਣ ਲਈ ਜਾਗਰੂਕ ਕਰਨ ਦੇ ਉਦੇਸ਼ ਨਾਲ ਹੀ ਇਹ ਲੈਕਚਰ ਕਰਵਾਇਆ ਗਿਆ।
ਪ੍ਰੋਗਰਾਮ ਦੇ ਮੁੱਖ ਵਕਤਾ ਡਿਪਾਰਟਮੈਂਟ ਆਫ਼ ਕੰਮਿਊਨਿਟੀ ਮੈਡੀਸਿਨ ਐਂਡ ਸਕੂਲ ਆਫ਼ ਪਬਲਿਕ ਹੈਲਥ ਪੀਜੀਆਈ, ਚੰਡੀਗੜ੍ਹ ਤੋਂ ਡਾ. ਰਚਨਾ ਸ਼੍ਰੀਵਾਸਤਵ ਨੇ ਵਿਦਿਆਰਥੀਆਂ ਨੂੰ ਆਪਣੀ ਖੁਰਾਕ ਵਿਚ ਮਿਲਟਸ ਭਾਵ ਮੋਟੇ ਅਨਾਜ ਨੂੰ ਸ਼ਾਮਲ ਕਰਨ ਦੇ ਫਾਇਦਿਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਮਿਲਟਸ ਖਾਣ ਦੇ ਸਿਹਤ ਉੱਪਰ ਬਹੁਤ ਹਾਂ-ਪੱਖੀ ਅਸਰ ਹੁੰਦੇ ਹਨ।
ਮਿਲਟਸ ਦੀ ਨਿਊਟ੍ਰੀਸ਼ਨ ਵੈਲਿਊ ਬਿਮਾਰੀਆਂ ਨੂੰ ਦੂਰ ਰੱਖਣ ਅਤੇ ਮਨੁੱਖੀ ਸਰੀਰ ਨੂੰ ਸਿਹਤਮੰਦ ਬਣਾਈ ਰੱਖਣ ਵਿਚ ਮਦਦ ਕਰਦੀ ਹੈ। ਉਹਨਾਂ ਕਿਹਾ ਕਿ ਅਜੋਕੇ ਸਮੇਂ ਵਿਚ ਵਿਗੜ ਚੁੱਕੀਆਂ ਖੁਰਾਕੀ ਆਦਤਾਂ ਨੂੰ ਬਦਲਣ ਲਈ ਅਤੇ ਖੁਰਾਕ ਪਦਾਰਥਾਂ ਸਬੰਧੀ ਨਵੀਂ ਜੀਵਨ ਸ਼ੈਲੀ ਨੂੰ ਅਪਨਾਉਣ ਲਈ ਵਿਗਿਆਨ ਸੂਝ ਅਤੇ ਚੇਤਨਾ ਦੀ ਬੇਹੱਦ ਜ਼ਰੂਰਤ ਹੈ।
ਪ੍ਰੋਗਰਾਮ ਦੇ ਅੰਤ 'ਤੇ ਡਾ. ਸੁਮਿਤਾ ਕਟੋਚ ਵੱਲੋਂ ਡਾ. ਰਚਨਾ ਸ਼੍ਰੀਵਾਸਤਵ ਦਾ ਵਿਦਿਆਰਥੀਆਂ ਨੂੰ ਵੱਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
No comments:
Post a Comment