ਖਰੜ7 ਮਾਰਚ : ਰਿਆਤ ਬਾਹਰਾ ਯੂਨੀਵਰਸਿਟੀ ਦੇ ਗਣਿਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰਸ ਟ੍ਰੇਨਿੰਗ ਐਂਡ ਰਿਸਰਚ (ਐਨਆਈਟੀਟੀਟੀਆਰ), ਚੰਡੀਗੜ੍ਹ ਦਾ ਦੌਰਾ ਕੀਤਾ ਗਿਆ। ਐਨਆਈਟੀਟੀਟੀਆਰ ਦੇ ਅਪਲਾਈਡ ਸਾਇੰਸ ਵਿਭਾਗ ਤੋਂ ਡਾ. ਕੈਲਾਸ਼ ਲਛਵਾਨੀ ਨੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਇੰਸਟੀਚਿਊਟ ਦਾ ਦੌਰਾ ਕਰਵਾਇਆ ਅਤੇ ਉਨ੍ਹਾਂ ਨੂੰ ਨਵੀਨਤਮ ਸੌਫਟਵੇਅਰ ਅਤੇ ਭਵਿੱਖ ਲਈ ਪ੍ਰਯੋਗਸ਼ਾਲਾਵਾਂ ਦੇ ਵਿਕਾਸ ਬਾਰੇ ਦੱਸਿਆ। ਅਪਲਾਈਡ ਕੰਪਿਊਟੇਸ਼ਨਲ ਅਤੇ ਸਿਮੂਲੇਸ਼ਨ ਲੈਬਾਰਟਰੀਆਂ ਵਿੱਚ ਮੈਥੇਮੈਟਿਕਾ, ਮੈਟਲੈਬ, ਓਪਟੀਫਾਈਬਰ ਅਤੇ Çਲੰਗੋ 18.0 ਦਾ ਸੰਖੇਪ ਗਿਆਨ ਸਾਂਝਾ ਕੀਤਾ ਗਿਆ।
ਇਸ ਦੌਰਾਨ ਵਿਦਿਆਰਥੀਆਂ ਨੂੰ 2ਡੀ ਅਤੇ 3ਡੀ ਪਲਾਟਿੰਗ ਸਮੇਤ ਮੈਥੇਮੈਟਿਕਾ ਦੇ ਮੂਲ ਗਣਿਤ ਪੈਲੇਟਸ ਦੇ ਵੱਖ-ਵੱਖ ਕਮਾਂਡਾਂ ਦੇ ਨਾਲ ਬੁਨਿਆਦੀ ਓਪਰੇਸ਼ਨ ਕਰਨ ਲਈ ਵਿਹਾਰਕ ਐਕਸਪੋਜ਼ਰ ਦਿੱਤਾ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਏਟੀਕੇ/ਵੀਐਨਐਲ: ਮਾਡÇਲੰਗ ਅਤੇ ਸਿਮੂਲੇਸ਼ਨ ਸੌਫਟਵੇਅਰ ਦੀ ਸੰਖੇਪ ਜਾਣਕਾਰੀ ਵੀ ਦਿੱਤੀ ਗਈ ਜੋ ਕਿ ਐਟਮੀ ਸਕੇਲ ਮਾਡÇਲੰਗ ਅਤੇ ਨੈਨੋ ਪ੍ਰਣਾਲੀਆਂ ਦੇ ਸਿਮੂਲੇਸ਼ਨ ਲਈ ਵਰਤਿਆ ਜਾਂਦਾ ਹੈ। ਇਸ ਦੌਰੇ ਦੌਰਾਨ ਗਏ ਵਿਦਿਆਰਥੀਆਂ ਨੇ ਕਿਹਾ ਕਿ ਇਸ ਮੌਕੇ ਉਨ੍ਹਾਂ ਨੂੰ ਗਿਆਨ ਭਰਪੂਰ ਅਨੁਭਵ ਮਿਲਿਆ ਹੈ ਅਤੇ ਅਧਿਐਨ, ਵਿਕਾਸ ਅਤੇ ਖੋਜ ਪ੍ਰਤੀ ਇੱਕ ਨਵਾਂ ਦਿ੍ਰਸ਼ਟੀਕੋਣ ਹਾਸਲ ਹੋਇਆ ਹੈ। ਫੋਟੋ ਕੈਪਸ਼ਨ: ਐਨਆਈਟੀਟੀਟੀਆਰ ਦੇ ਦੌਰੇ ਦੌਰਾਨ ਮੌਜੂਦ ਵਿਦਿਆਰਥੀ ਅਤੇ ਫੈਕਲਟੀ ਮੈਂਬਰ।
No comments:
Post a Comment