SBP GROUP

SBP GROUP

Search This Blog

Total Pageviews

ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਸਕੀਮ ਤਹਿਤ ਮਹਿਲਾਵਾਂ ਹੋ ਰਹੀਆਂ ਨੇ ਆਰਥਿਕ ਤੌਰ ਤੇ ਆਤਮ-ਨਿਰਭਰ ਅਤੇ ਮਜ਼ਬੂਤ : ਅਵਨੀਤ ਕੌਰ

ਐਸ.ਏ.ਐਸ.ਨਗਰ 17 ਮਾਰਚ :   ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ (ਪੀ.ਐਸ.ਆਰ.ਐਲ.ਐਮ.) ਪੇਂਡੂ ਅਤੇ ਗਰੀਬ ਮਹਿਲਾਵਾਂ ਦਾ ਪੱਧਰ ਉੱਚਾ ਚੁੱਕਣ ਅਤੇ ਉਨ੍ਹਾਂ ਨੂੰ ਆਰਥਿਕ ਤੌਰ ਤੇ ਆਤਮ-ਨਿਰਭਰ/ਮਜ਼ਬੂਤ ਕਰਨ ਵਿੱਚ ਸਹਾਈ ਸਿੱਧ ਹੋਇਆ ਹੈ। ਇਹ ਜਾਣਕਾਰੀ ਏ. ਡੀ. ਸੀ. (ਪੇਂਡੂ ਵਿਕਾਸ) ਸ਼੍ਰੀਮਤੀ ਅਵਨੀਤ ਕੌਰ ਨੇ ਦਿੱਤੀ। ਉਨ੍ਹਾ ਦੱਸਿਆ ਕਿ ਪੀ.ਐਸ.ਆਰ.ਐਲ.ਐਮ. ਇੱਕ ਕੰਪੋਨੈਂਟ ਤੇ ਕੰਮ ਨਾ ਕਰਕੇ ਸਰਵਪੱਖੀ ਵਿਕਾਸ ਪ੍ਰਦਾਨ ਕਰਦੀ ਹੈ ਅਤੇ ਵੱਖ-ਵੱਖ ਟ੍ਰੇਨਿੰਗਾਂ ਦੁਆਰਾ ਔਰਤਾਂ ਨੂੰ ਹੁਨਰਮੰਦ ਬਣਾਉਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਪਿੰਡ-ਪਿੰਡ ਜਾ ਕੇਪੀ.ਐਸ.ਆਰ.ਐਲ.ਐਮ. ਸਟਾਫ ਵੱਲੋਂ ਔਰਤਾਂ ਦੇ ਸਵੈ-ਸਹਾਇਤਾਂ ਸਮੂਹ ਬਣਾਏ ਜਾਂਦੇ ਹਨ ਜਿਸ ਰਾਹੀਂ ਇੱਕ ਸੈਲਫ ਹੈਲਪ ਗਰੁੱਪ ਵਿੱਚ 10 15ਮੈਂਬਰ(ਔਰਤਾਂ) ਸ਼ਾਮਿਲ ਕੀਤੇ ਜਾ ਸਕਦੇ ਹਨ 


ਅਤੇ ਉਨ੍ਹਾਂ ਦਾ ਬੈਂਕ ਖਾਤੇ ਸਰਕਾਰ ਵੱਲੋਂ ਉਨ੍ਹਾਂ ਦੇ  ਨੇੜਲੇ ਪਿੰਡਾਂ ਵਿੱਚ ਖੁਲ੍ਹਵਾਏ ਜਾਂਦੇ ਹਨ ਅਤੇ ਉਹ 10 ਮੈਂਬਰ ਹਰ ਮਹੀਨੇ ਉਸ ਖਾਤੇ ਵਿੱਚ ਆਪਣੀ ਬੱਚਤ (100/-ਰੁ. ਪ੍ਰਤੀ ਮੈਂਬਰ) ਜ਼ਮ੍ਹਾਂ ਕਰਵਾਉਂਦੇ ਹਨ ਅਤੇ ਲੋੜ ਪੈਣ ਤੇ ਕੋਈ ਵੀ ਮੈਂਬਰ ਪੈਸਾ ਵਰਤ ਸਕਦਾ ਹੈ। ਇਸ ਅਧੀਨ ਸਰਕਾਰ ਵੱਲੋਂ ਇਨ੍ਹਾਂ ਸੈਲਫ ਹੈਲਪ ਗਰੁੱਪਾਂ ਨੂੰ ਆਰਥਿਕ ਮਦਦ ਲਈ 20,000/- ਰੁਪਏ ਅਤੇ 50,000/- ਰੁਪਏ ਸਮੇਂ –ਸਮੇਂ ਦੇ ਦਿੱਤੇ ਜਾਂਦੇ ਹਨ ਜਿਸ ਨਾਲ ਗਰੁੱਪ ਆਪਣਾ ਕੋਈ ਰੁਜ਼ਗਾਰ ਲਈ ਕਾਰੋਬਾਰ ਕਰ ਸਕਦਾ ਹੈ ਅਤੇ ਜ਼ਿਆਦਾ ਪੈਸਾ ਕਮਾ ਸਕਦੇ ਹਨ। ਇਸ ਤੋਂ ਇਲਾਵਾ ਸਰਕਾਰ ਵੱਲੋਂ ਇਨ੍ਹਾਂ ਸਮੂਹਾਂ ਦੇ ਘੱਟ ਵਿਆਜ ਦਰਾਂ ਤੇ ਸੀ.ਸੀ.ਐਲ.(ਕੈਸ਼ ਕਰੈਡਿਟ ਲੋਨ) ਲੋਨ ਵੱਖ-ਵੱਖ ਸਰਕਾਰੀ ਅਤੇ ਅਰਧ ਸਰਕਾਰੀ ਬੈਂਕਾਂ ਰਾਹੀਂ ਕਰਵਾਏ ਜਾਂਦੇ ਹਨ।


  ਵਧੀਕ ਡਿਪਟੀ ਕਮਿਸ਼ਨਰ ਅਵਨੀਤ ਕੌਰ ਨੇ ਦੱਸਿਆ ਕਿ ਪੀ.ਐਸ.ਆਰ.ਐਲ.ਐਮ.(ਪੰਜਾਬ ਸਟੇਟ ਰੂਰਲ ਲਾਵਲੀਹੂਡ ਮਿਸ਼ਨ) ਸਕੀਮ ਤਹਿਤ ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਲਗਭਗ 1000 ਦੇ ਕਰੀਬ ਸਵੈ-ਸਹਾਇਤਾਂ ਸਮੂਹ ਚਲਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਲਗਭਗ 11000 ਮੈਂਬਰ ਇਸ ਸਕੀਮ ਨਾਲ ਜੁੜੇ ਹਨ। ਸਕੀਮ ਅਧੀਨ ਕਾਫੀ ਸਮੂਹਾਂ ਨੇ ਆਪਣੇ ਕਾਰੋਬਾਰ ਵਿੱਚ ਵਾਧਾ ਕੀਤਾ ਹੈ ।

  

 ਬਲਾਕ-ਖਰੜ ਦੇ ਪਿੰਡ-ਸਵਾੜਾ ਵਿਖੇ ਚੱਲ ਰਹੇ ‘ਨੂਰ ਆਜੀਵਿਕਾ ਸਵੈ-ਸਹਾਇਤਾਂ ਸਮੂਹ’ ਦੀ ਪ੍ਰਧਾਨ ਸ਼੍ਰੀਮਤੀ ਸਰੋਜ਼ ਬਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਗਰੁੱਪ ਨੇ ਆਰ.ਐਸ.ਈ.ਟੀ.ਆਈ. (ਰੂਰਲ ਸੈਲਫ ਇਪਲਾਈਮੈਂਟ ਟ੍ਰੇਨਿੰਗ ਇੰਸਟੀਚਿਊਟ), ਮੋਹਾਲੀ ਤੋਂ ਜੂਟ ਦੇ ਬੈਗ ਤਿਆਰ ਕਰਨ ਲਈ ਟ੍ਰੇਨਿੰਗ ਲਈ ਹੈ ਅਤੇ ਸਾਰੇ ਮੈਂਬਰਾਂ ਵੱਲੋਂ ਮਿਲ ਕੇ ਜੂਟ ਬੈਗ, ਜੂਟ ਕਿੱਟਾਂ ਅਤੇ ਹੋਰ ਜੂਟ ਦਾ ਸਾਮਾਨ ਤਿਆਰ ਕੀਤਾ ਜਾਂਦਾ ਹੈ, ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਗਰੁੱਪ ਦੀ ਬੱਚਤ ਰਾਸ਼ੀ ਅਤੇ ਸਕੀਮ ਅਧੀਨ ਸਰਕਾਰ ਵੱਲੋਂ ਗਰੁੱਪ ਨੂੰ ਦਿੱਤੇ 15000/- ਰੁਪਏ ਦੇ ਫੰਡਾਂ ਦੀ ਵਰਤੋਂ ਕਰਕੇ ਆਪਣੇ ਕੰਮ ਵਿੱਚ ਵਾਧਾ ਕੀਤਾ ਹੈ ਅਤੇ ਸਮੂਹ ਵੱਲੋਂ ਬੈਗ ਤਿਆਰ ਕਰਕੇ ਨੇੜੇ ਦੇ ਸ਼ਹਿਰ ਜਿਵੇਂ- ਕਿ ਮੋਹਾਲੀ ਅਤੇ ਨੇੜਲੇ ਪਿੰਡਾਂ ਵਿੱਚ ਵੇਚੇ ਜਾਂਦੇ ਹਨ ਜਿਸ ਨਾਲ ਇਹਨਾਂ ਨੂੰ 20,000 ਰੁਪਏ ਤੱਕ ਪ੍ਰਤੀ ਮਹੀਨਾ ਦੀ ਆਮਦਨੀ ਹੋ ਜਾਂਦੀ ਹੈ। 

 

     ਇਸੇ ਤਰ੍ਹਾਂ ਹੀ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਪਿੰਡ ਗੀਗੇ ਮਾਜਰਾ ਵਿਖੇ ‘ਸੇਵਾ ਭਲਾਈ ਆਜੀਵਿਕਾ ਸਵੈ-ਸਹਾਇਤਾਂ ਸਮੂਹ’ ਦੀ ਪ੍ਰਧਾਨ ਸ਼੍ਰੀਮਤੀ ਜਸਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਗਰੁਪ ਦੇ ਮੈਂਬਰਾਂ ਦੁਆਰਾ ਫੁਲਕਾਰੀ, ਉੱਨ ਦੇ ਸਵੈਟਰ, ਕੋਟੀਆਂ, ਬੱਚਿਆਂ ਦੇ ਕੱਪੜੇ ਆਦਿ ਤਿਆਰ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਪੀ.ਐਸ.ਆਰ.ਐਲ.ਐਮ. ਸਕੀਮ ਨਾਲ ਜੁੜਨ ਤੋਂ ਬਾਅਦ ਉਨ੍ਹਾਂ ਦੀ ਆਮਦਨ ਵਿੱਚ ਕਾਫੀ ਵਾਧਾ ਹੋਇਆ ਹੈ ਅਤੇ ਉਨ੍ਹਾਂ ਵੱਲੋਂ ਸਕੀਮ ਅਧੀਨ ਵੱਖ-ਵੱਖ ਮੇਲਿਆਂ, ਜਿਵੇਂ ਕਿ ਸਟੇਟ ਪੱਧਰ ਦੇ ਮੇਲੇ, ਸਾਰਸ ਮੇਲੇ, ਨੈਸ਼ਨਲ(ਰਾਸ਼ਟਰੀ ਪੱਧਰ) ਦੇ ਮੇਲਿਆਂ ਵਿੱਚ ਭਾਗ ਲਿਆ ਜਾਂਦਾ ਹੈ ਅਤੇ ਇਸ ਸਮੂਹ ਵੱਲੋਂ ਜੋ ਸਾਮਾਨ ਤਿਆਰ ਕੀਤਾ ਜਾਂਦਾ ਹੈ ਉਸ ਸਮਾਨ ਨੂੰ ਇਨ੍ਹਾਂ ਮੇਲਿਆਂ ਵਿੱਚ ਭਾਗ ਲੈਕੇ ਵੇਚਿਆ ਜਾਂਦਾ ਹੈ ਜਿਸ ਰਾਹੀਂ ਵੀ ਗਰੁੱਪ ਦੀ ਆਮਦਨ ਵਿੱਚ ਕਾਫੀ ਵਾਧਾ ਹੋਇਆ। ਇਸ ਸਮੂਹ ਦੇ ਪ੍ਰਧਾਨ ਦੇ ਦੱਸਣ ਅਨੁਸਾਰ ਉਨ੍ਹਾਂ ਨੂੰ ਸਰਕਾਰ ਵੱਲੋਂ ਦਿੱਤੇ 50,000/- ਰੁਪਏ ਦੇ ਫੰਡ ਅਤੇ ਗਰੁੱਪ ਦੀ ਬਚਤ ਨਾਲ ਆਪਣੇ ਕੰਮ ਵਿੱਚ ਹੋਰ ਵਾਧਾ ਕੀਤਾ ਗਿਆ, ਜਿਸ ਰਾਹੀਂ ਹੁਣ ਤੱਕ ਇਨ੍ਹਾਂ ਨੂੰ 3 ਲੱਖ ਰੁਪਏ ਤੱਕ ਦਾ ਮੁਨਾਫਾ ਹੋ ਚੁੱਕਿਆ ਹੈ।

No comments:


Wikipedia

Search results

Powered By Blogger