Tuesday, March 28, 2023

ਸੀਨੀਅਰ ਨੈਸ਼ਨਲ ਪੈਰਾ ਬੈਡਮਿੰਟਨ ਚੈਪੀਅਨਸ਼ਿਪ ਵਿੱਚ ਸੰਜੀਵ ਕੁਮਾਰ ਨੇ ਸੋਨੇ ਦਾ ਤਗਮਾ ਹਾਸਲ ਕੀਤਾ

 ਐਸ.ਏ.ਐਸ. ਨਗਰ 28 ਮਾਰਚ : ਪੈਰਾ ਬੈਡਮਿੰਟਨ ਖਿਡਾਰੀ ਸੰਜੀਵ ਕੁਮਾਰ ਨੇ ਸੀਨੀਅਰ ਨੈਸ਼ਨਲ ਪੈਰਾ ਬੈਡਮਿੰਟਨ ਚੈਪੀਅਨਸ਼ਿਪ ਵਿੱਚ ਸੋਨ ਤਗਮਾ ਹਾਸਲ ਕੀਤਾ ਹੈ। ਉਸਨੇ ਸਿੰਗਲ ਵੀਲ ਚੇਅਰ-2 ਕੈਟਾਗਰੀ ਵਿੱਚ ਇਹ ਤਗਮਾ ਹਾਸਲ ਕੀਤਾ ਹੈ। ਉਹ ਹੁਣ ਤੱਕ ਇਸ ਕੈਟਾਗਰੀ ਵਿੱਚ 11 ਵਾਰ ਚੈਪੀਅਨ ਰਿਹਾ ਹੈ। ਇਹ 5ਵੀਂ ਸੀਨੀਅਰ ਨੈਸ਼ਨਲ ਪੈਰਾ ਬੈਡਮਿੰਟਨ ਚੈਪੀਅਨਸ਼ਿਪ 23 ਤੋਂ 26 ਮਾਰਚ ਤੱਕ ਡਾ. ਸ਼ੰਕੁਲਤਾ ਮਿਸ਼ਰਾ ਯੂਨੀਵਰਸਿਟੀ ਲਖਨਊ ਵਿਖੇ ਕਰਵਾਈ ਗਈ ਸੀ। 


ਇਸ ਦੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਖੇਡ ਅਫਸਰ ਸ੍ਰੀਮਤੀ ਗੁਰਦੀਪ ਕੌਰ ਨੇ ਦੱਸਿਆ ਕਿ ਸੰਜੀਵ ਨੇ ਇਕ ਸੋਨ ਤਗਮੇ ਤੋਂ ਇਲਾਵਾ ਮੈਨ ਡਬਲਜ ਵਿੱਚ ਸਿਲਵਰ ਅਤੇ ਮਿਕਸ ਡਬਲਜ ਵਿੱਚ ਕਾਂਸੇ ਦਾ ਤਮਗਾ ਵੀ ਜਿੱਤਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪਹੁੰਚਣ ਤੇ ਖੇਡ ਵਿਭਾਗ, ਪੰਜਾਬ ਵੱਲੋਂ ਸੰਜੀਵ ਕੁਮਾਰ ਦਾ ਨਿੱਘਾ ਸੁਆਗਤ ਕੀਤਾ ਗਿਆ। ਖੇਡ ਅਫਸਰ ਨੇ ਕਿਹਾ ਕਿ ਸੰਜੀਵ ਕੁਮਾਰ ਨੇ ਇਹ ਤਗਮਾ ਹਾਸਲ ਕਰਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਹੋਰਨਾਂ ਲੋਕਾਂ ਨੂੰ ਵੀ ਖੇਡਾਂ ਲਈ ਪ੍ਰੇਰਨਾ ਮਿਲੇਗੀ। ਪੰਜਾਬ ਦੇ ਖੇਡ ਮੰਤਰੀ, ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਵੀ ਖਿਡਾਰੀ ਨੂੰ ਉਸ ਦੀਆਂ ਪ੍ਰਾਪਤੀਆਂ ਸਬੰਧੀ ਵਧਾਈ ਦਿੱਤੀ ਗਈ ਅਤੇ ਪੰਜਾਬ ਦਾ ਨਾਮ ਰੋਸ਼ਨ ਕਰਦੇ ਰਹਿਣ ਲਈ ਪ੍ਰੇਰਿਆ ਗਿਆ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger