ਐਸ.ਏ.ਐਸ.ਨਗਰ, 7 ਮਾਰਚ : ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਡੀ.ਬੀ.ਈ.ਈ., ਐਸ.ਏ.ਐਸ. ਨਗਰ ਵਲੋਂ ਸ਼ਹੀਦ ਭਗਤ ਸਿੰਘ ਕਾਲਜ ਫਾਰ ਵੂਮੈਨ, ਪਿੰਡ ਪਡਿਆਲਾ, ਕੁਰਾਲੀ ਦੇ ਸਹਿਯੋਗ ਨਾਲ ਮਹਿਲਾ ਕਰਮਚਾਰੀਆਂ ਲਈ ਨਵੇਂ ਐਚ ਆਰ ਅਭਿਆਸਾਂ ਨੂੰ ਵਿਕਸਤ ਕਰਨ ਬਾਰੇ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਖੇਤਰ ਦੀਆਂ ਨਾਮਵਰ ਕੰਪਨੀਆਂ ਦੇ ਐਚ ਆਰਜ਼ ਨੇ ਮਹਿਲਾ ਕਰਮਚਾਰੀਆਂ ਦੁਆਰਾ ਦਰਪੇਸ਼ ਵੱਖ-ਵੱਖ ਚੁਣੌਤੀਆਂ ਨੂੰ ਉਜਾਗਰ ਕਰਨ ਲਈ ਹਿੱਸਾ ਲਿਆ ਅਤੇ ਵਿਦਿਆਰਥੀਆਂ ਨੂੰ ਆਪਣੇ ਤਕਨੀਕੀ ਹੁਨਰ ਅਤੇ ਸੰਚਾਰ ਹੁਨਰ ਨੂੰ ਵਧਾ ਕੇ ਸਫਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।
ਸਮਾਜ ਦੀ ਮਜਬੂਤ ਨੀਂਹ ਬਣਾਉਣ ਵਿੱਚ ਔਰਤਾਂ ਲਈ ਰੋਜ਼ਗਾਰ ਦੀ ਮਹੱਤਤਾ ਨੂੰ ਵਿਸ਼ੇਸ਼ ਤੌਰ 'ਤੇ ਉਜਾਗਰ ਕੀਤਾ ਗਿਆ। ਜਿਸ ਵਿੱਚ ਸਫਲ ਔਰਤਾਂ ਦੀਆਂ ਕਈ ਜਿਊਂਦੀਆਂ ਮਿਸਾਲਾਂ ਪੇਸ਼ ਕੀਤੀਆਂ ਗਈਆਂ। ਇਸ ਕਾਨਫਰੰਸ ਵਿਚ 140 ਵਿਦਿਆਰਥੀਆਂ ਹਾਜ਼ਰ ਸਨ। ਸ਼੍ਰੀ ਗੁਰਪ੍ਰਤਾਪ ਸਿੰਘ ਪਡਿਆਲਾ, ਚੇਅਰਮੈਨ ਐਸ.ਬੀ.ਐਸ. ਕਾਲਜ ਫਾਰ ਵੂਮੈਨ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਸ੍ਰੀ ਅਮਰਵੀਰ, ਡੀ.ਜੀ.ਐਮ ਐਚ.ਆਰ., ਜੇ.ਸੀ.ਬੀ.ਐਲ., ਸ਼੍ਰੀਮਤੀ ਉਮੰਗ ਵਧਵਾ, ਸੀਨੀਅਰ ਮੈਨੇਜਰ ਐਚ.ਆਰ, ਸ਼ਾਈਨ ਲੌਜਿਸਟਿਕਸ, ਯੂ.ਐਸ.ਏ.,ਸ੍ਰੀ ਸਤੀਸ਼, ਐਚਆਰ ਹੈੱਡ ਪੰਜਾਬ ਮੋਟਰਜ਼ (ਮਰਸੀਡੀਜ਼ ਬੈਂਜ਼),ਸ੍ਰੀ ਅਮਨ, ਐਮ.ਡੀ., ਡੈਂਟਾ ਐਕਮ, ਸ਼੍ਰੀਮਤੀ ਕਸ਼ਿਸ਼ ਬਖਸ਼ੀ, ਐਚਆਰ ਮੈਨੇਜਰ, ਸਟਾਰਥਬ ਨੇਸ਼ਨ, ਸ਼੍ਰੀ ਹਰੀ ਚੰਦ- ਪਲਾਂਟ ਹੈੱਡ ਇੰਟਰ ਸੋਲਰ, ਸ਼੍ਰੀ ਮਨੋਜ ਕੁਮਾਰ (ਸੰਸਥਾਪਕ ਅਤੇ ਸੀ.ਈ.ਓ. - ਐਜਾਇਲ ਇੰਟੀਗ੍ਰੇਟਿਡ ਬਿਜ਼ਨਸ ਸਲਿਊਸ਼ਨਜ਼, ਸ਼੍ਰੀ ਸਤੀਸ਼ ਰਾਠੀ, ਸਿੱਖਿਆ ਸ਼ਾਸਤਰੀ, ਸ਼੍ਰੀ ਰਜਿੰਦਰ ਕੁਮਾਰ ਤਿਵਾੜੀ, ਅਨੁਭਵੀ ਐਚ.ਆਰ, ਸ਼੍ਰੀਮਤੀ ਮਿਨਾਕਸ਼ੀ ਗੋਇਲ, ਡੀ.ਡੀ., ਡੀ.ਬੀ.ਈ.ਈ ਹਾਜ਼ਰ ਸਨ।
No comments:
Post a Comment