ਐਸ.ਏ.ਐਸ.ਨਗਰ, 29 ਮਾਰਚ : ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਨੇ ਆਪਣੀ ਮੈਂਬਰਸ਼ਿਪ ਵਿੱਚ ਵਾਧਾ ਕਰਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦੇ ਜ਼ਿਲ੍ਹਾ ਸਕੱਤਰ ਸ਼੍ਰੀ ਕਮਲੇਸ਼ ਕੁਮਾਰ ਨੇ ਦੱਸਿਆ ਕਿ ਸੋਸਾਇਟੀ ਨੇ ਅਗਲੇ ਸਮੇ ਦੌਰਾਨ ਆਪਣੇ ਭਲਾਈ ਕਾਰਜਾਂ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ ਅਤੇ ਇਸ ਕਰਕੇ ਮੈਂਬਰਸ਼ਿਪ ਮੁਹਿੰਮ ਵੀ ਆਰੰਭੀ ਗਈ ਹੈ। ਸ਼੍ਰੀ ਕਮਲੇਸ਼ ਕੁਮਾਰ ਨੇ ਦੱਸਿਆ ਇਸ ਲੜੀ ਤਹਿਤ ਟਕਸਾ ਲਾਈਫ ਸਾਇੰਸ ਕੰਪਨੀ ਡੇਰਾਬਸੀ ਦੇ ਐਮਡੀ ਸ੍ਰੀ ਗੋਰਵ ਸਰਮਾ ਸਰਮਾ ਅਤੇ ਟਕਸਾ ਫਾਰਮਾਸੁਟੀਕਲਸ ਕੰਪਨੀ ਡੇਰਾਬਸੀ ਦੇ ਐਮਡੀ ਅਯੁਸ ਸਰਮਾ ਨੂੰ ਲਾਈਫ ਮੈਬਰ ਬਣਾਇਆ ਗਿਆ । ਉਨ੍ਹਾਂ ਵਲੋ ਰੈਡ ਕਰਾਸ ਸ਼ਾਖਾ ਨੂੰ ਕੋਵਿਡ-19 ਦੋਰਾਨ ਮਾਸਕ, ਸੈਨੀਟਾਇਜਰ, ਅਤੇ ਹੋਰ ਲੋੜੀਦਾ ਸਮਾਨ ਮੁਹੱਈਆ ਕਰਵਾਇਆ ਗਿਆ ਅਤੇ ਸਮੇਂ ਸਮੇਂ ਤੇ ਉਨ੍ਹਾ ਵੱਲੋਂ ਰੈਡ ਕਰਾਸ ਦੇ ਕੰਮਾ ਵੱਧ ਚੜ ਕੇ ਯੋਗਦਾਨ ਦਿੱਤਾ ਜਾ ਰਿਹਾ ਹੈ।
ਉਨ੍ਹਾ ਅੱਗੇ ਦੱਸਿਆ ਕਿ ਸ੍ਰੀ ਗੋਰਵ ਸਰਮਾ ਅਤੇ ਅਯੁਸ਼ ਸਰਮਾ ਵੱਲੋ 20 ਤੋਂ ਜਿਆਦਾ ਲਾਈਫ ਮੈਬਰ ਬਣਾਏ ਜਾ ਚੁੱਕੇ ਹਨ। ਰੈਡ ਕਰਾਸ ਸ਼ਾਖਾ ਵਲੋ ਵੱਧੋ ਤੋ ਵੱਧ ਲਾਈਫ ਮੈਬਰ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ । ਉਨ੍ਹਾਂ ਨੇ ਦਾਨੀ ਸੱਜਣਾ ਅਤੇ ਸਮਾਜਿਕ ਜਥੇਬੰਦੀਆਂ ਨੂੰ ਰੈਡ ਕਰਾਸ ਦੇ ਮਾਨਵ ਸੇਵਾ ਦੇ ਕੰਮ ਵਿੱਚ ਵੱਧ ਤੋਂ ਵਧ ਨਾਲ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਸਵੈ-ਇੱਛਾ ਨਾਲ ਮੈਬਰ ਬਣਾਕੇ ਮਾਨਵਤਾ ਦੀ ਭਲਾਈ ਦੇ ਕੰਮਾਂ ਵਿੱਚ ਆਪਣਾ ਹਿੱਸਾ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾ ਦੱਸਿਆ ਕਿ ਪੈਟਰਨ ਮੈਬਰ ਦੀ ਫੀਸ 25,300/- ਵਾਇਸ ਪੈਟਰਨ ਮੈਬਰ 12300/- ਲਾਈਫ ਮੈਬਰ 1,160/- ਰੁਪਏ ਫੀਸ ਹੈ। ਚਾਹਵਾਨ ਵਿਅਕਤੀ ਜਿਲਾ ਰੈਡ ਕਰਾਸ ਸੁਸਾਇਟੀ ਮੁਹਾਲੀ ਦੇ ਦਫਤਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੰਪਰਕ ਕਰ ਸਕਦਾ ਹੈ।
No comments:
Post a Comment