ਐੱਸ ਏ ਐੱਸ ਨਗਰ, 24 ਅਪ੍ਰੈਲ : 13ਵੇਂ ਏ.ਐੱਫ.ਪੀ.ਆਈ. ਕੋਰਸ ਦੇ 50 ਵਿਦਿਆਰਥੀ ਪੰਜਾਬ ਸਰਕਾਰ ਵੱਲੋਂ ਸੰਚਾਲਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵਿਚ ਦਾਖਲ ਹੋਏ।
ਇਸ ਇੰਸਟੀਚਿਊਟ ਦੀ ਸਥਾਪਨਾ ਪੰਜਾਬ ਸਰਕਾਰ ਦੁਆਰਾ ਰਾਜ ਦੇ ਨੌਜਵਾਨਾਂ ਨੂੰ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.)/ਰੱਖਿਆ ਅਕੈਡਮੀਆਂ ਵਿੱਚ ਸ਼ਾਮਲ ਹੋਣ ਲਈ ਸਿਖਲਾਈ ਦੇਣ ਦੇ ਉਦੇਸ਼ ਨਾਲ ਕੀਤੀ ਗਈ ਹੈ।
ਸੀ-ਡੈਕ ਦੁਆਰਾ 22 ਜਨਵਰੀ 2023 ਨੂੰ ਕਰਵਾਏ ਗਏ ਕੋਰਸ ਲਈ ਪੂਰੇ ਪੰਜਾਬ ਵਿੱਚੋਂ ਕੁੱਲ 3933 ਲੜਕਿਆਂ ਨੇ ਦਾਖਲਾ ਪ੍ਰੀਖਿਆ ਲਈ ਰਜਿਸਟਰ ਕੀਤਾ ਸੀ। ਦਾਖਲਾ ਪ੍ਰਕਿਰਿਆ ਵਿੱਚ ਦਾਖਲਾ ਪ੍ਰੀਖਿਆ, ਦੋ ਪੜਾਅ ਦੀ ਇੰਟਰਵਿਊ ਅਤੇ ਇੱਕ ਵਿਸਤ੍ਰਿਤ ਮੈਡੀਕਲ ਜਾਂਚ ਸ਼ਾਮਲ ਸੀ। ਮੈਰਿਟ ਦੇ ਆਧਾਰ 'ਤੇ ਸਿਖਰਲੇ 50 ਲੜਕਿਆਂ ਨੂੰ ਕੋਰਸ ਲਈ ਚੁਣਿਆ ਗਿਆ ਹੈ।
ਇਹ ਲੜਕੇ ਦੋ ਸਾਲਾਂ ਲਈ ਐਨ ਡੀ ਏ ਦੇ ਨਾਲ-ਨਾਲ ਸੀ ਬੀ ਐੱਸ ਈ ਜਮਾਤ 11ਵੀਂ ਅਤੇ 12ਵੀਂ ਲਈ ਸਿਖਲਾਈ ਲੈਣਗੇ। ਉਨ੍ਹਾਂ ਨੂੰ ਹਥਿਆਰਬੰਦ ਸੈਨਾਵਾਂ ਦੇ ਅਧਿਕਾਰੀ ਅਤੇ ਹਥਿਆਰਬੰਦ ਸੈਨਾਵਾਂ ਵਿੱਚ ਪੰਜਾਬ ਦੇ ਯੋਗ ਨੁਮਾਇੰਦੇ ਬਣਨ ਲਈ ਤਿਆਰ ਕੀਤਾ ਜਾਵੇਗਾ।
2010 ਵਿੱਚ ਇਸਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ, ਇਸ ਸੰਸਥਾ ਤੋਂ ਕੈਡਿਟਾਂ ਦੇ 11 ਕੋਰਸਾਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਪਾਸ ਆਊਟ ਹੋ ਚੁੱਕੇ ਹਨ। ਹੁਣ ਤੱਕ, ਕੁੱਲ 227 ਕੈਡਿਟਾਂ ਨੇ ਸਰਵਿਸ ਸਿਲੈਕਸ਼ਨ ਬੋਰਡ ਨੂੰ ਪਾਸ ਕਰ ਲਿਆ ਹੈ ਅਤੇ ਐਨ ਡੀ ਏ/ਰੱਖਿਆ ਅਕਾਦਮੀਆਂ ਵਿੱਚ ਸ਼ਾਮਲ ਹੋ ਗਏ ਹਨ। 14 ਕੈਡਿਟ ਆਪਣੇ ਐੱਸ ਐੱਸ ਬੀ ਕਲੀਅਰ ਕਰਨ ਤੋਂ ਬਾਅਦ ਭਵਿੱਖ ਦੇ ਕੋਰਸਾਂ ਲਈ ਆਪਣੇ ਕਾਲ ਅੱਪ ਲੈਟਰਾਂ ਦੀ ਉਡੀਕ ਕਰ ਰਹੇ ਹਨ। ਕੁੱਲ 124 ਕੈਡਿਟਾਂ ਨੂੰ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਅਫਸਰਾਂ ਵਜੋਂ ਕਮਿਸ਼ਨ ਦਿੱਤਾ ਗਿਆ ਹੈ। ਸੰਸਥਾ ਦੀ ਸਫਲਤਾ ਪ੍ਰਤੀਸ਼ਤਤਾ 52.91% ਹੈ, ਜੋ ਕਿ ਪੂਰੇ ਭਾਰਤ ਵਿੱਚ ਕਿਸੇ ਵੀ ਅਜਿਹੀ ਸੰਸਥਾ ਦੁਆਰਾ ਪ੍ਰਾਪਤ ਕੀਤੀ ਸਭ ਤੋਂ ਵੱਧ ਹੈ।
ਮਹਾਰਾਜਾ ਰਣਜੀਤ ਸਿੰਘ ਏਐਫਪੀਆਈ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਅਜੈ. ਐਚ.ਚੌਹਾਨ, ਵੀ.ਐਸ.ਐਮ. ਨੇ ਨਵੇਂ ਕੈਡਿਟਾਂ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਸਿਖਲਾਈ ਪ੍ਰੋਗਰਾਮ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
No comments:
Post a Comment