ਐਸ ਏ ਐਸ ਨਗਰ 24 ਅਪ੍ਰੈਲ : ਸਾਉਣੀ ਦੇ ਸ਼ੀਜਨ ਨੂੰ ਮੁੱਖ ਰੱਖਦੇ ਹੋਏ ਕਿਸਾਨਾਂ ਨੂੰ ਉੱਚ ਮਿਆਰ ਦੇ ਵਧੀਆ ਬੀਜ,ਖਾਦ ਅਤੇ ਕੀਟਨਾਸ਼ਕ /ਨਦੀਨਨਾਸ਼ਕ ਦਵਾਈਆਂ ਉਪਲਬੱਧ ਕਰਵਾਉਣ ਲਈ ਮਾਨਯੋਗ ਸ੍ਰੀ ਕੁਲਦੀਪ ਸਿੰਘ ਧਾਲੀਵਾਲ, ਖੇਤੀਬਾੜੀ ਮੰਤਰੀ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਡਾ ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫਸਰ ਐਸ.ਏ.ਐਸ ਨਗਰ ਦੀ ਅਗਵਾਈ ਹੇਠ ਬਲਾਕ ਖਰੜ ਦੇ ਸਮੂਹ ਖਾਦ,ਬੀਜ ਅਤੇ ਕੀਟਨਾਸ਼ਕ ਦਵਾਈਆਂ ਦੇ ਡੀਲਰਾਂ ਨਾਲ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਡਾ ਗੁਰਬਚਨ ਸਿੰਘ ਨੇ ਸਮੂਹ ਡੀਲਰਾਂ ਨੂੰ ਸਖਤ ਹਦਾਇਤ ਕੀਤੀ ਕਿ ਕੋਈ ਵੀ ਡੀਲਰ ਬਿਨਾਂ ਲਾਇਸੈਂਸ ਅਤੇ ਅਡੀਸ਼ਨ ਤੋਂ ਖੇਤੀ ਸਮੱਗਰੀ ਆਪਣੀ ਦੁਕਾਨ ਵਿਚ ਨਹੀ ਰੱਖੇਗਾ ਅਤੇ ਨਾ ਹੀ ਵੇਚੇਗਾ।ਇਸ ਲਈ ਸਾਰੇ ਦਸਤਾਵੇਜ਼ ਮੁਕੰਮਲ ਰੱਖੇ ਜਾਣ ਅਤੇ ਹਰ ਕਿਸਾਨ ਨੂੰ ਖਰੀਦੇ ਸਮਾਨ ਦਾ ਬਿੱਲ ਜਰੂਰ ਦਿੱਤਾ ਜਾਵੇ।ਇਸ ਮੌਕੇ ਡਾਂ ਹਰਸੰਗੀਤ ਸਿੰਘ ਏ.ੳ ਨੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਪੀ.ਏ.ਯੂ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀਆਂ ਝੋਨੇ ਦੀਆਂ ਕਿਸਮਾਂ ਅਤੇ ਕੀਟਨਾਸ਼ਕ ਦਵਾਈਆਂ ਹੀ ਵੇਚੀਆਂ ਜਾਣ।ਇਸ ਮੌਕੇ ਡਾ ਸੰਦੀਪ ਕੁਮਾਰ ਏ.ੳ ਨੇ ਕਿਹਾ ਕਿ ਚੈਕਿੰਗ/ਸੈਪਲਿੰਗ ਦੌਰਾਨ ਅਗਰ ਕਿਸੇ ਵੀ ਕਿਸਮ ਦੀ ਉਣਤਾਈ ਫੜੀ ਗਈ ਤਾਂ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਡੀਲਰਾਂ ਵਿੱਚ ਸੁਰੇਸ਼ ਕੁਮਾਰ,ਅਰਵਿੰਦ ਬਾਂਸਲ ਟੋਨੀ, ਵਰੁਣ ਜੈਨ,ਹੈਪੀ,ਅਵਿਸ਼ੇਕ ਜੈਨ ਵਗੈਰਾ ਹਾਜ਼ਰ ਸਨ।
No comments:
Post a Comment