ਖਰੜ 16 ਅਪ੍ਰੈਲ : ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਪਰਵਿੰਦਰ ਸਿੰਘ ਨੇ ਜਲ ਸ਼ਕਤੀ ਮੰਤਰਾਲੇ ਦੇ ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਪੁਨਰਜੀਵਨ ਵਿਭਾਗ ਦੇ ਰਾਸ਼ਟਰੀ ਮਿਸ਼ਨ ਫਾਰ ਸਵੱਛ ਗੰਗਾ (ਐਨਐਮਸੀਜੀ) ਨਾਲ ਇੱਕ ਸਮਝੌਤਾ ਪੱਤਰ ’ਤੇ ਹਸਤਾਖਰ ਕੀਤੇ । ਇਸ ਦੌਰਾਨ ਸਵੱਛ ਗੰਗਾ ਲਈ ਰਾਸ਼ਟਰੀ ਮਿਸ਼ਨ ਦੇ ਡਾਇਰੈਕਟਰ ਜਨਰਲ ਜੀ ਅਸ਼ੋਕ ਕੁਮਾਰ ਵੱਲੋਂ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਨੂੰ ਇੱਕ ਸੰਚਾਰ ਭੇਜਿਆ ਗਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਐਨਐਮਸੀਜੀ ਨੇ ਉੱਚ ਪ੍ਰਮੁੱਖ ਇੰਸਟੀਚਿਊਟਸ ਦੇ ਚਾਂਸਲਰ, ਵਾਈਸ-ਚਾਂਸਲਰ, ਡੀਨ ਅਤੇ ਹੋਰ ਅਕਾਦਮਿਕ ਫੈਸਲੇ ਲੈਣ ਵਾਲਿਆਂ ਨਾਲ ਸੰਪਰਕ ਸਥਾਪਤ ਕਰਕੇ ਇੱਕ ਪਹਿਲਕਦਮੀ ਸ਼ੁਰੂ ਕੀਤੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਪਹਿਲਕਦਮੀ ਨੂੰ ਭਾਰੀ ਅਤੇ ਬੇਮਿਸਾਲ ਹੁੰਗਾਰਾ ਮਿਲਿਆ ਅਤੇ ਇਹ ਸਭ ਤੋਂ ਵੱਡੇ ਲੋਕ-ਨਦੀ ਪ੍ਰੋਗਰਾਮ ਵਿੱਚੋਂ ਇੱਕ ਸਾਬਤ ਹੋਇਆ। ਇਸ ਮੌਕੇ ਆਰਬੀਯੂ ਦੀ ਤਰਫੋਂ ਐਮਓਯੂ ’ਤੇ ਦਸਤਖਤ ਕਰਨ ਵਾਲੇ ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਇਗਨਾਇਟਿੰਗ ਯੰਗ ਮਾਈਂਡਸ, ਨਦੀਆਂ ਦੇ ਪੁਨਰਜੀਵਨ ਪਹਿਲਕਦਮੀ ਦੇ ਤਹਿਤ ਉੱਚ ਅਕਾਦਮਿਕ ਨੇਤਾਵਾਂ ਨਾਲ ਐਮਓਯੂ ਦਸਤਖਤ ਸਮਾਰੋਹ ਦੀ ਪ੍ਰਧਾਨਗੀ ਜਲ ਸ਼ਕਤੀ ਦੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਨੇ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮੌਕੇ ’ਤੇ ਜਲ ਸ਼ਕਤੀ ਮੰਤਰਾਲੇ ਦੇ ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਪੁਨਰਜੀਵਨ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਵੀਸੀ ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਹੁਣ ਆਰਬੀਯੂ ਗੰਗਾ ਨਦੀ ਨੂੰ ਮੁੜ ਸੁਰਜੀਤ ਕਰਨ ਦੇ ਇੱਕ ਵੱਡੇ ਕਾਰਜ ਨਾਲ ਜੁੜਿਆ ਹੋਇਆ ਹੈ। ਫੋਟੋ ਕੈਪਸ਼ਨ: ਸਵੱਛ ਗੰਗਾ ਮਿਸ਼ਨ ਨਾਲ ਐਮਓਯੂ ’ਤੇ ਹਸਤਾਖਰ ਮੌਕੇ ਵਾਈਸ- ਚਾਂਸਲਰ ਡਾ. ਪਰਵਿੰਦਰ ਸਿੰਘ।
No comments:
Post a Comment