ਜਲੰਧਰ, 30 ਅਪ੍ਰੈਲ : ਆਮਦਮੀ ਪਾਰਟੀ ਦੀਆਂ ਨੀਤੀਆਂ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਸੂਬੇ ਵਿੱਚ ਕਰਵਾਏ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋਕੇ ਦੂਸਰੀਆਂ ਪਾਰਟੀਆਂ ਦੇ ਅਹੁਦੇਦਾਰਾਂ 'ਤੇ ਵਰਕਰਾਂ ਦਾ 'ਆਪ' ਪਾਰਟੀ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਲੰਧਰ ਲੋਕ ਸਭ ਹਲਕੇ ਵਿੱਚ ਅੱਜ ਉਸ ਵੇਲੇ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀ ਜਦੋਂ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਭਾਜਪਾ ਵਰਕਰਾਂ ਨੇ ਕਿਹਾ ਕਿ ਉਹ 'ਆਪ' ਦੀਆਂ ਨੀਤੀਆਂ 'ਤੇ ਮਾਨ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਜਲੰਧਰ ਜ਼ਿਮਨੀ ਚੋਣ ਲਈ 'ਆਪ' ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਦਾ ਦਾਅਵਾ ਵੀ ਕੀਤਾ।
'ਆਪ' ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਗੁਰੂ ਰਵਿਦਾਸ ਚੌਂਕ ਜਲੰਧਰ ਸਥਿਤ ਪਾਰਟੀ ਦੇ ਚੋਣ ਦਫ਼ਤਰ ਵਿਖੇ ਭਾਜਪਾ ਵਰਕਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ 'ਤੇ ਉਨ੍ਹਾਂ ਦਾ ਸਵਾਗਤ ਕੀਤਾ। ਹਰਚੰਦ ਸਿੰਘ ਬਰਸਟ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਭਾਜਪਾ ਵਰਕਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਪਾਰਟੀ ਵਿੱਚ ਪੂਰਾ ਸਤਿਕਾਰ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਮਾਨਦਾਰੀ 'ਤੇ ਮਿਹਨਤ ਨਾਲ ਸੂਬੇ ਦੀ ਭਲਾਈ ਕਰਨ ਵਿੱਚ ਵਿਸ਼ਵਾਸ ਕਰਨ ਵਾਲੇ ਹੋਰ ਉੱਘੇ ਲੀਡਰਾਂ ਅਤੇ ਆਮ ਲੋਕਾਂ ਦਾ 'ਆਪ' ਵਿੱਚ ਦਿਲ ਖੋਲ ਕੇ ਸਵਾਗਤ ਹੈ। ਉਨ੍ਹਾਂ ਕਿਹਾ ਕਿ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸਰਦਾਰ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਕੇ ਆਮ ਆਦਮੀ ਪਾਰਟੀ ਦਾ ਲੜ ਫੜ੍ਹਨ ਵਾਲਿਆਂ ਦਾ ਪਾਰਟੀ ਵਿਚ ਪੂਰੇ ਸਤਿਕਾਰ ਦਾ ਨਾਲ ਥਾਂ ਦਿੱਤੀ ਜਾਵੇਗੀ 'ਤੇ ਹਰ ਵਰਗ ਲੋਕਾਂ ਨੂੰ ਨਾਲ ਲੇ ਕੇ ਚਲਿਆ ਜਾਵੇਗਾ।
'ਆਪ' ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਦੀ ਅਗੁਵਾਈ ਹੇਠ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਭਾਜਪਾ ਵਰਕਰਾਂ ਵਿੱਚ ਮੰਗਲ ਦਾਸ, ਵੇਦ ਪ੍ਰਕਾਸ਼, ਰੋਹਿਤ ਭਗਤ ਬਿੱਲਾ, ਵਿੱਕੀ ਬਰਾੜ, ਬਲਵਿੰਦਰ ਖੜਕ, ਗੌਰਵ, ਸੁਰਿੰਦਰ ਭਗਤ, ਕਰਨੋਲ ਕੁਮਾਰ, ਨਰੇਸ਼ ਭਗਤ, ਸੋਨੂੰ ਬਰਾੜ, ਵਿਨੋਦ ਭਗਤ, ਰੌਸ਼ਨ ਲਾਲ, ਹਰਭਜਨ ਸਿੰਘ, ਯਸ਼ ਪਾਲ, ਸ਼ਮੀ ਕੌਸ਼ਲ, ਸ਼ੰਮੀ ਭਗਤ, ਮੰਥਨ, ਚੇਤੰਨ ਭਗਤ, ਦਿਸ਼ੁ, ਅਰੁਣ 'ਤੇ ਹੋਰ ਕਈ ਸਮਰਥਕ ਸ਼ਾਮਲ ਸਨ
No comments:
Post a Comment