SBP GROUP

SBP GROUP

Search This Blog

Total Pageviews

ਨਕੋਦਰ ਦੇ ਪਿੰਡਾਂ ਦੀਆਂ ਪੰਚਾਇਤਾਂ ਨਿੱਤਰੀਆਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ

                                   ਨਕੋਦਰ ਦੇ ਪਿੰਡਾਂ ਦੀਆਂ ਪੰਚਾਇਤਾਂ ਨਿੱਤਰੀਆਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ

ਭਾਰੀ ਗਿਣਤੀ ਵਿੱਚ ਇਲਾਕੇ ਦੇ ਪੰਚ-ਸਰਪੰਚ ਅਤੇ ਮੁਹਤਬਰ ਵਿਅਕਤੀ ਹੋ ਰਹੇ ਹਨ ‘ਆਪ ਵਿੱਚ ਸ਼ਾਮਿਲ!


ਪੰਜਾਬ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਨ ਵਾਲੇ ਹਰ ਆਮ-ਖਾਸ ਦਾ ‘ਆਪ ਵਿੱਚ ਸਦਾ ਸੁਆਗਤ ਹੈ- ਬੀਬੀ ਇੰਦਰਜੀਤ ਕੌਰ ਮਾਨ ( ਵਿਧਾਇਕਾ ਹਲਕਾ ਨਕੋਦਰ)

04 ਅਪ੍ਰੈਲ, ਜਲੰਧਰ : ਆਮ ਆਦਮੀ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਅਤੇ ਸੂਬੇ ਨੂੰ ਮੁੜ ਖੁਸ਼ਹਾਲੀ ਵੱਲ ਲੈਕੇ ਜਾਣ ਦੇ ਆਪਣੇ ਵਾਅਦੇ ਨੂੰ ਸਮਰਪਿਤ ਮਾਨ ਸਰਕਾਰ ਦੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ‘ਆਪ' ਦੇ ਪਰਿਵਾਰ ਦਾ ਹਿੱਸਾ ਬਣਨ ਵਾਲਿਆਂ ਵਿੱਚ ਪਿੰਡਾਂ ਦੇ ਸਰਪੰਚ, ਪੰਚਾਇਤ ਮੈਂਬਰ, ਨੰਬਰਦਾਰ ਅਤੇ ਹੋਰ ਮੁਹਤਬਰ ਵਿਅਕਤੀਆਂ ਦੀ ਵੱਡੀ ਸੂਚੀ ਲਗਾਤਾਰ ਜੁੜ ਰਹੀ ਹੈ। ਇਸੇ ਤਹਿਤ ਆਪਣੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਤਤਪਰ ਨਕੋਦਰ/ਨੂਰਮਹਿਲ ਇਲਾਕੇ ਦੇ ਸਿਰਕੱਢ ਸਥਾਨਕ ਆਗੂ ਅੱਜ ‘ਆਪ' ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਦੀ ਅਗਵਾਈ ਵਿੱਚ ਪਾਰਟੀ ਦਾ ਹਿੱਸਾ ਬਣੇ।



ਨਵੇਂ ਸ਼ਾਮਿਲ ਹੋਏ ਮੈਂਬਰਾਂ ਦਾ ਪਾਰਟੀ ਵਿੱਚ ਸੁਆਗਤ ਕਰਨ ਲਈ ਉੱਥੇ ਪਹੁੰਚੇ ਬੀਬੀ ਮਾਨ ਨੇ ਕਿਹਾ ਕਿ ਲੋਕਾਂ ਨੇ ਸ. ਭਗਵੰਤ ਮਾਨ ਸਰਕਾਰ ਦੇ ਪਿਛਲੇ ਇੱਕ ਸਾਲ ਦੇ ਕਾਰਜਕਾਲ ਨੂੰ ਸੌ ਵਿੱਚੋਂ ਸੌ ਨੰਬਰ ਦੇ ਕੇ ਆਮ ਆਦਮੀ ਪਾਰਟੀ ਦੀ ਪੰਜਾਬ ਲਈ ਕੀਤੀ ਮਿਹਨਤ ਨੂੰ ਸਨਮਾਨ ਦਿੱਤਾ ਹੈ। ਜਿਸ ਲਈ ਪਾਰਟੀ ਸਦਾ ਪੰਜਾਬੀਆਂ ਦੀ ਧੰਨਵਾਦੀ ਰਹੇਗੀ।


ਬੀਬੀ ਮਾਨ ਨੇ ਕਿਹਾ ਕਿ ‘ਆਪ' ਸਦਾ ਪੰਜਾਬ ਦੀ ਤਰੱਕੀ ਚਾਹੁਣ ਵਾਲੇ ਹਰ ਆਮ-ਖਾਸ ਦਾ ਪਾਰਟੀ ਵਿੱਚ ਸੁਆਗਤ ਕਰਦੀ ਹੈ। ਇਸੇ ਦੌਰਾਨ ਉਨ੍ਹਾਂ ਪਾਰਟੀ ਵਿੱਚ ਸ਼ਾਮਿਲ ਹੋਏ ਸਤਿਕਾਰਤ ਸਰਪੰਚ ਸਹਿਬਾਨਾਂ, ਪੰਚਾਇਤ ਮੈਂਬਰਾਂ ਅਤੇ ਸਮੂਹ ਮੁਹਤਬਰ ਵਿਅੱਕਤੀਆਂ ਨੂੰ ਭਰੋਸਾ ਦਿਵਾਇਆ ਕਿ ਪਾਰਟੀ ਵਿੱਚ ਉਨ੍ਹਾਂ ਦਾ ਮਾਣ ਸਤਿਕਾਰ ਸਦਾ ਕਾਇਮ ਰਹੇਗਾ। 


ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਹਿੱਸਾ ਬਣੇ ਸਭ ਆਗੂ ਸਹਿਬਾਨਾਂ ਨੇ ਵੀ ਪਾਰਟੀ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਤੇ ਕਿਹਾ ਕਿ ਉਹ ਪੰਜਾਬ ਅਤੇ ਪਾਰਟੀ ਦੀ ਬਿਹਤਰੀ ਲਈ ਹਮੇਸ਼ਾ ਵਚਨਬੱਧ ਰਹਿਣਗੇ।

ਇਨ੍ਹਾਂ ਨਵੇਂ ਸ਼ਾਮਿਲ ਹੋਣ ਵਾਲੇ ਮੈਂਬਰਾਂ ‘ਚ ਕੰਦੋਲਾ ਖੁਰਦ ਦੇ ਮੌਜੂਦਾ ਸਰਪੰਚ ਹੁਸਨ ਲਾਲ ਅਤੇ ਸਾਬਕਾ ਸਰਪੰਚ ਰਣਜੀਤ ਸਿੰਘ, ਫਰਵਾਲਾ ਦੇ ਮੌਜੂਦਾ ਸਰਪੰਚ ਕੁਲਦੀਪ ਸਿੰਘ, ਕੁਲਵਿੰਦਰ ਸਿੰਘ ਫਰਵਾਲਾ ,ਸੋਹਣ ਲਾਲ (ਮੈਂਬਰ ਪੰਚਾਇਤ) , ਬਲਜਿੰਦਰ ਸਿੰਘ ਹੈਪੀ ਸੁਸਾਇਟੀ ਪ੍ਰਧਾਨ ਕੋਆਪਰੇਟਿਵ ਬੈਂਕ ਫਰਵਾਲਾ , ਬੁੱਧ ਸਿੰਘ ਸਰਪੰਚ ਕੰਦੋਲਾ , ਮਹੰਤ ਬਲਵਿੰਦਰ ਦਾਸ , ਮਹੰਤ ਗੁਰਪ੍ਰੀਤ ਦਾਸ, ਲਖਬੀਰ ਸਿੰਘ , ਚਰਨਜੀਤ ਸਿੰਘ , ਜਸਕਰਨ ਸਿੰਘ , ਜਸਵੀਰ ਸਿੰਘ , ਸੁਰਿੰਦਰ ਸਿੰਘ , ਮੋਹਨ ਸਿੰਘ , ਗੁਰਪ੍ਰੀਤ ਸਿੰਘ , ਚਰਨਜੀਤ ਸਿੰਘ , ਕੁਲਤਾਰ ਸਿੰਘ , ਗਗਨਦੀਪ ਸਿੰਘ , ਕਮਲਜੀਤ ਸਿੰਘ ,ਹਰਦੀਪ ਸਿੰਘ , ਰਛਪਾਲ ਸਿੰਘ , ਅਮਰਜੀਤ ਸਿੰਘ, ਨਰਿੰਦਰ ਸਿੰਘ ਆਦਿ ਨਾਮ ਪ੍ਰਮੁੱਖ ਸਨ।

No comments:


Wikipedia

Search results

Powered By Blogger