SBP GROUP

SBP GROUP

Search This Blog

Total Pageviews

ਕਾਰ ਚੋਰ ਗਰੋਹ ਦੇ 04 ਮੈਂਬਰ ਕਾਬੂ; ਚੋਰੀ ਦੀਆਂ ਕਾਰਾਂ ਬਰਾਮਦ

 ਐੱਸ.ਏ.ਐੱਸ. ਨਗਰ, 16 ਮਈ : ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ ਨਗਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਨੂੰ ਉਸ ਸਮੇਂ ਵੱਢੀ ਸਫਲਤਾ ਹਾਸਲ ਹੋਈ ਜਦੋਂ ਪਟਿਆਲਾ, ਪੰਚਕੁਲਾ, ਚੰਡੀਗੜ੍ਹ ਅਤੇ ਮੋਹਾਲੀ ਏਰੀਆ ਵਿੱਚੋ ਕਾਰਾਂ ਚੋਰੀ ਕਰਨ ਵਾਲੇ ਗਰੋਹ ਦੇ 04 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਹਨਾਂ ਪਾਸੋਂ ਚੋਰੀ ਦੀਆਂ ਕਾਰਾਂ ਬ੍ਰਾਮਦ ਕੀਤੀਆਂ ਗਈਆਂ। ਮੁਲਜ਼ਮਾਂ ਖਿਲ਼ਾਫ ਮੁਕੱਦਮਾ 152 ਮਿਤੀ 15-05-2023 ਅ/ਧ 379,411,201 ਭ:ਦ:, ਥਾਣਾ ਸਿਟੀ ਖਰੜ, ਐਸ.ਏ.ਐਸ. ਨਗਰ ਦਰਜ ਕੀਤਾ ਗਿਆ ਹੈ। 


ਇਸ ਸਬੰਧੀ ਡਾ: ਗਰਗ ਨੇ ਦੱਸਿਆ ਕਿ ਮੁਕੱਦਮੇ ਦੇ ਸਬੰਧ ਵਿੱਚ ਸ਼੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ੍ਰੀ ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ, ਮੋਹਾਲੀ ਦੀਆਂ ਟੀਮਾਂ ਵੱਲੋ ਮੁਕੱਦਮਾ ਉਕਤ ਵਿੱਚ  ਤਫਤੀਸ਼ ਦੌਰਾਨ 04 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਬ੍ਰਾਮਦਗੀ ਕੀਤੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ। ਮੁਲਜ਼ਮਾਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

------------

ਗ੍ਰਿਫ਼ਤਾਰ ਮੁਲਜ਼ਮ: 

ਵਿਨੀਤ ਗੌਤਮ ਪੁੱਤਰ ਵਾਸੀ #218 ਗਲੀ ਨੰ. 8, ਜੁਝਾਰ ਨਗਰ ਪਿੰਡ ਝਿੱਲ ਜ਼ਿਲ੍ਹਾ ਪਟਿਆਲਾ ਹਾਲ ਵਾਸੀ ਗਗਨ ਵਿਹਾਰ ਭਾਦਸੋ ਰੋਡ, ਪਟਿਆਲਾ ਉਮਰ ਕਰੀਬ 29 ਸਾਲ। (ਗ੍ਰਿਫ: 15.05.2023) ਕਬਾੜੀਏ ਦਾ ਕੰਮ ਕਾਰ ਕਰਦਾ ਹੈ।

2. ਸ਼ੁਭਮ ਗੌਤਮ ਉਰਫ ਟਿੰਕੂ  ਵਾਸੀ #218 ਗਲੀ ਨੰ. 8, ਜੁਝਾਰ ਨਗਰ ਪਿੰਡ ਝਿੱਲ ਜ਼ਿਲ੍ਹਾ ਪਟਿਆਲਾ ਹਾਲ ਵਾਸੀ ਗਗਨ ਵਿਹਾਰ ਭਾਦਸੋ ਰੋਡ, ਪਟਿਆਲਾ ਉਮਰ ਕਰੀਬ 27 ਸਾਲ। (ਗ੍ਰਿਫ: 15.05.2023) ਕਬਾੜੀਏ ਦਾ ਕੰਮ ਕਾਰ ਕਰਦਾ ਹੈ। 

3. ਗੱਗੀ ਪੁੱਤਰ ਪੱਪੂ ਵਾਸੀ ਭਾਦਸੋ ਰੋਡ ਪੈਟਰੋਲ ਪੰਪ ਦੀ ਬੈਕਸਾਈਡ ਜ਼ਿਲ੍ਹਾ ਪਟਿਆਲਾ ਹਾਲ ਵਾਸੀ ਮੁੰਡੀ ਖਰੜ ਉਮਰ ਕਰੀਬ 20 ਸਾਲ (ਗ੍ਰਿਫ: 16.05.2023) ਕਬਾੜੀਏ ਦਾ ਕੰਮ ਕਾਰ ਕਰਦਾ ਹੈ। 

04. ਸਵੇਸ਼ ਵਾਸੀ ਪਿੰਡ ਦਾਦੂਪੁਰ, ਜ਼ਿਲ੍ਹਾ ਹਰਿਦੁਆਰ, ਉਤਰਾਖੰਡ, ਕੰਮ ਕਾਰ ਸਕਰੈਪ ਡੀਲਰ।  

-------------

ਬਰਾਮਦਗੀ: 

01. ਕਾਰ ਮਾਰਕਾ ਸਵਿਫਟ ਰੰਗ ਕਾਲਾ ਨੰਬਰ: ਸੀ ਐੱਚ 03 ਯੂ 4885

02.ਕਾਰ ਮਾਰਕਾ ਸਵਿਫਟ ਰੰਗ ਸਿਲਵਰ ਨੰਬਰ: ਪੀ ਬੀ 10 ਬੀ ਕਿਊ 9351

03.ਕਾਰ ਮਾਰਕਾ ਇੰਡੀਗੋ ਰੰਗ ਚਿੱਟਾ ਨੰਬਰ: ਐੱਚ ਆਰ 02 ਐਕਸ-809

----------

ਤਰੀਕਾ ਵਾਰਦਾਤ: 

ਮੁਲਜ਼ਮ ਵਿਨੀਤ ਗੌਤਮ ਅਤੇ ਸ਼ੁਭਮ ਗੌਤਮ  ਉੱਰਫ ਟਿੰਕੂ ਅਤੇ ਗੱਗੀ ਮਿਲ ਕੇ ਜ਼ਿਆਦਾ ਤਰ ਰਾਤ ਸਮੇਂ ਕਾਰਾਂ ਚੋਰੀ ਕਰਦੇ ਸਨ। ਨਵੰਬਰ 2021 ਤੋਂ ਲੈ ਕੇ ਹੁਣ ਤੱਕ ਪਟਿਆਲਾ, ਪੰਚਕੁਲਾ, ਮੋਹਾਲੀ ਅਤੇ ਚੰਡੀਗੜ੍ਹ  ਦੇ ਏਰੀਆ ਵਿੱਚੋ ਕਰੀਬ 34 ਤੋਂ 35 ਕਾਰਾਂ ਚੋਰੀ ਕੀਤੀਆਂ।  ਚੋਰੀ ਕੀਤੀਆਂ ਕਾਰਾਂ ਨੂੰ  ਸਹਾਰਨਪੁਰ ਯੂ.ਪੀ ਅਤੇ ਕਾਲੇਸ਼ੀ ਉਤਰਾਖੰਡ ਦੇ ਸਕਰੈਪ ਡੀਲਰ ਸਵੇਸ਼ ਵਾਸੀ ਪਿੰਡ ਦਾਦੂਪੁਰ, ਜ਼ਿਲ੍ਹਾ ਹਰਿਦੁਆਰ ਉਤਰਾਖੰਡ ਨੂੰ ਵੇਚ ਦਿੰਦੇ ਸੀ। ਇਹ ਸਕਰੈਪ ਡੀਲਰ ਅੱਗੇ ਕਾਰਾਂ ਨੂੰ ਕੱਟ ਵੱਡ ਕੇ ਸਕਰੈਪ ਬਣਾ ਕੇ ਅੱਗੇ ਵੇਚ ਕੇ ਕਾਰਾਂ ਦਾ ਨਾਮੋ ਨਿਸ਼ਾਨ ਮਿਟਾ ਦਿੰਦੇ ਸਨ।

ਕ੍ਰਿਮੀਨਲ ਹਿਸ਼ਟਰੀ: 

ਵਿਨੀਤ ਗੌਤਮ ਅਤੇ ਸ਼ੁਭਮ ਗੌਤਮ ਖਿਲਾਫ ਪਹਿਲਾਂ ਤਕਰੀਬਨ 32 ਤੋਂ 35 ਕਾਰ ਚੋਰੀ ਦੇ ਮੁਕੱਦਮੇ ਪੰਚਕੁਲਾ, ਮੋਹਾਲੀ, ਪਟਿਆਲਾ, ਲੁਧਿਆਣਾ, ਜਲੰਧਰ ਅਤੇ ਚੰਡੀਗੜ੍ਹ ਦੇ ਵੱਖ ਵੱਖ ਥਾਣਿਆਂ ਵਿੱਚ ਦਰਜ ਹਨ ਜਿੰਨਾ ਵਿੱਚੋ ਕੁੱਝ ਮੁਕੱਦਮੇ: 

1. ਮੁ:ਨੰ. 36 ਮਿਤੀ 26-02-2017 ਅ/ਧ 379 ਭ:ਦ:, ਥਾਣਾ ਜਮਾਲਪੁਰ ਲੁਧਿਆਣਾ

2. ਮੁ:ਨੰ. 23/2017 ਅ/ਧ 379 ਭ:ਦ:, ਥਾਣਾ ਮੋਤੀ ਨਗਰ ਲੁਧਿਆਣਾ

3. ਮੁ:ਨੰ. 24/2017 ਅ/ਧ 379 ਭ:ਦ:, ਥਾਣਾ ਮੋਤੀ ਨਗਰ ਲੁਧਿਆਣਾ

4. ਮੁ:ਨੰ. 36/2017 ਅ/ਧ 379,353,186,465,471 ਭ:ਦ:, ਥਾਣਾ ਫੇਜ਼-1 ਮੋਹਾਲੀ

5. ਮੁ:ਨੰ. 36 ਮਿਤੀ 10-03-2017 ਅ/ਧ 379 ਭ:ਦ:, ਥਾਣਾ ਸਿਟੀ ਰੂਪਨਗਰ


6. ਮੁ:ਨੰ. 39 ਮਿਤੀ 13-03-2017 ਅ/ਧ 379,411 ਭ:ਦ:, ਥਾਣਾ ਸਿਟੀ ਰੂਪਨਗਰ

7. ਮੁ:ਨੰ. 76/2017 ਅ/ਧ 379 ਭ:ਦ:, ਥਾਣਾ ਸੈਕਟਰ-36 ਚੰਡੀਗੜ੍ਹ,ਆਦਿ।

No comments:


Wikipedia

Search results

Powered By Blogger