SBP GROUP

SBP GROUP

Search This Blog

Total Pageviews

ਖਿਡਾਰੀਆਂ ਨੂੰ ਮਿਆਰੀ ਖੇਡ ਸਹੂਲਤਾਂ ਦੇਣ ਲਈ ਮੋਹਾਲੀ ਦੇ ਖੇਡ ਸਟੇਡੀਅਮ ਦਾ ਤਕਰੀਬਨ 5 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ: ਡਿਪਟੀ ਕਮਿਸ਼ਨਰ

 ਆਸ਼ਿਕਾ ਜੈਨ ਵਲੋਂ ਪੰਜ ਫੇਜ਼ ਦਾ ਖੇਡ ਸਟੇਡੀਅਮ ਦੋ ਹਫਤਿਆਂ ਵਿਚ ਖਿਡਾਰੀਆਂ ਲਈ ਖੋਲ੍ਹਣ ਦੇ ਨਿਰਦੇਸ਼

ਐਸ.ਏ.ਐਸ.ਨਗਰ, 11 ਮਈ : ਐਸ.ਏ.ਐਸ.ਨਗਰ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਖਿਡਾਰੀਆਂ ਨੂੰ ਵਧੀਆ ਖੇਡ ਸਹੂਲਤਾਂ ਦੇਣ ਵਾਸਤੇ ਮੋਹਾਲੀ ਸ਼ਹਿਰ ਦੇ ਪੰਜ ਸਟੇਡੀਅਮ ਦਾ ਤਕਰੀਬਨ 5 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਗਿਆ ਹੈ।


ਅੱਜ ਸਥਾਨਿਕ 5 ਫੇਜ਼ ਦੇ ਖੇਡ ਸਟੇਡੀਅਮ ਦੇ ਨਵੀਨੀਕਰਨ ਦਾ ਜਾਇਜ਼ਾ ਲੈਣ ਪਹੁੰਚੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੋਹਾਲੀ ਸ਼ਹਿਰ ਦੇ ਫੇਜ਼ 5, ਫੇਜ਼ 6, ਫੇਜ਼ 7, ਫੇਜ਼ 11 ਅਤੇ ਸੈਕਟਰ 71 ਦੇ ਸਟੇਡੀਅਮ ਦਾ ਨਵੀਨੀਕਰਨ ਕੀਤਾ ਗਿਆ  ਹੈ ਤਾਂ ਜੋ ਖਿਡਾਰੀਆਂ ਨੂੰ ਪ੍ਰੈਕਟਿਸ ਕਰਨ ਲਈ ਵਧੀਆ ਮਾਹੌਲ ਅਤੇ ਮਿਆਰੀ ਖੇਡ ਸਹੂਲਤਾਂ ਪ੍ਰਾਪਤ ਹੋ ਸਕਣ। ਇਨ੍ਹਾਂ ਸਟੇਡੀਅਮਾਂ ਦਾ ਪ੍ਰਬੰਧ ਗਮਾਡਾ ਵੱਲੋਂ ਕੀਤਾ ਜਾ ਰਿਹਾ ਹੈ। 5 ਫੇਜ਼ ਦੇ ਖੇਡ ਸਟੇਡੀਅਮ ਵਿਚ ਸਵਿਮਿੰਗਪੂਲ ਤੋਂ ਇਲਾਵਾ ਬੈਡਮਿੰਡਨ, ਬਾਸਕਟ-ਬਾਲ ਅਤੇ ਟੇਬਲ-ਟੈਨਿਸ ਦੀਆਂ ਕੋਰਟਸ ਹਨ।

ਡਿਪਟੀ ਕਮਿਸ਼ਨ ਨੇ ਪੰਜ ਫੇਜ਼ ਦਾ ਖੇਡ ਸਟੇਡੀਅਮ ਖਿਡਾਰੀਆਂ ਵਾਸਤੇ ਦੋ ਹਫਤਿਆਂ ਵਿਚ ਖੋਲ੍ਹਣ ਦੇ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ ਕਿਉਂਕਿ ਇਹ ਸਟੇਡੀਅਮ ਨਵੀਨੀਕਰਨ ਦੇ ਕਾਰਨ ਬੰਦ ਕੀਤੇ ਗਏ ਹਨ। ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਖਿਡਾਰੀਆਂ ਨੂੰ ਵਧੀਆ ਸਹੂਲਤਾਂ ਦੇਣਾ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਉਦੇਸ਼ ਹੈ ਤਾਂ ਜੋ ਉਹ ਦੇਸ਼ ਅਤੇ ਦੁਨੀਆਂ ਭਰ ਵਿਚ ਜ਼ਿਲ੍ਹੇ ਦਾ ਨਾਂ ਰੋਸ਼ਨ ਕਰ ਸਕਣ।

ਇਸ ਮੌਕੇ ਉਨ੍ਹਾਂ ਦੇ ਨਾਲ ਚੀਫ ਇੰਜੀਨੀਅਰ ਗਮਾਡਾ ਸ੍ਰੀ ਬਲਵਿੰਦਰ ਸਿੰਘ, ਨਿਗਰਾਣ ਇੰਜੀਨੀਅਰ ਸ੍ਰੀ ਅਜੈ ਗਰਗ, ਐਕਸੀਅਨ ਗਮਾਡਾ ਸ੍ਰੀ ਪੰਕਜ ਮੈਣੀ ਅਤੇ ਐਕਸੀਅਨ ਸ੍ਰੀ ਵਰੁਨ ਗਰਗ ਤੋਂ ਇਲਾਵਾ ਟੈਕਨੀਕਲ ਸਟਾਫ ਵੀ ਹਾਜ਼ਰ ਸੀ।

No comments:


Wikipedia

Search results

Powered By Blogger