Thursday, May 11, 2023

ਏ.ਡੀ.ਸੀ ਵੱਲੋਂ ਪ੍ਰਾਈਮ ਇੰਟਰਟੈਸ਼ਨਲ ਕੰਸਲਟੈਂਸੀ ਫਰਮ ਦਾ ਲਾਇਸੰਸ ਰੱਦ

ਐਸ.ਏ.ਐਸ ਨਗਰ 11 ਮਈ  : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਨਿਯਮਾਂ ਦੀ ਉਲੰਘਣਾ  ਕਰਨ ਕਰਕੇ ਪ੍ਰਾਈਮ  ਇੰਟਰਟੈਸ਼ਨਲ  ਕੰਸਲਟੈਂਸੀ ਫਰਮ  ਦਾ ਲਾਇਸੰਸ ਰੱਦ ਕਰ ਦਿੱਤਾ ਹੈ। ਸ੍ਰੀਮਤੀ ਬਰਾੜ ਨੇ ਦੱਸਿਆ ਕਿ ਇਹ ਲਾਇਸੰਸ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਜੀ) ਤਹਿਤ ਰੱਦ ਕੀਤਾ ਗਿਆ ਹੈ।


ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ   ਪ੍ਰਾਈਮ ਇੰਟਰਟੈਸ਼ਨਲ  ਕੰਸਲਟੈਂਸੀ ਐਸ.ਸੀ.ਓ ਨੰ.503, ਟੋਪ ਫਲੋਰ, ਸੈਕਟਰ-70, ਜ਼ਿਲ੍ਹਾ ਐਸ.ਏ.ਐਸ ਨਗਰ ਦੇ ਮਾਲਕ  ਵਿਕਾਸ ਵਰਮਾ ਪੁੱਤਰ  ਨਰੇਸ਼ ਵਰਮਾ ਵਾਸੀ ਮਕਾਨ ਨੰ: 350/3, ਗੁਨੁ ਘਾਟ, ਨਾਹਨ, ਜਿਲ੍ਹਾ ਸਿਰਮੌਰ, ਹਿਮਾਚਲ ਪ੍ਰਦੇਸ਼ ਹਾਲ ਵਾਸੀ ਮਕਾਨ ਨੰਬਰ 184/5 ਆਦਰਸ਼ ਨਗਰ, ਤਹਿਸੀਲ ਡੇਰਾਬੱਸੀ, ਜ਼ਿਲ੍ਰਾ ਐਸ.ਏ.ਅਸ.ਨਗਰ ਅਤੇ ਪ੍ਰਿਤਪਾਲ ਸਿੰਘ ਪੁੱਤਰ ਗੁਰਜੰਟ ਵਾਸੀ ਧਾਦਰਾਂ, ਡਾਕਖਾਨਾ ਬਰੜਵਾਲ, ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਬਤੌਰ ਪਾਰਟਰਨਰਜ਼ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 12 ਨਵੰਬਰ 2022 ਤੱਕ ਸੀ। ਲਾਇਸੰਸ ਦੀ ਮਿਆਦ ਖ਼ਤਮ ਹੋਣ ਉਪਰੰਤ ਲਾਇਸੰਸ ਧਾਰਕ ਵੱਲੋਂ ਨੋਟਿਸ ਤਮੀਲ ਹੋਣ ਦੇ ਬਾਵਜੂਦ ਅਤੇ ਕਾਫ਼ੀ ਸਮਾਂ ਬੀਤ ਜਾਣ ਉਪਰੰਤ ਵੀ ਲਾਇਸੰਸ ਨੂੰ ਬਹਾਲ ਕਰਾਉਣ ਬਾਬਤ ਕੋਈ ਕਾਰਵਾਈ ਨਹੀਂ ਕੀਤੀ ਗਈ । ਉਨ੍ਹਾਂ ਕਿਹਾ ਕਿ ਇਸ ਫਰਮ ਦਾ ਲਾਇਸੰਸ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ ਅਤੇ ਲਾਇਸੰਸ ਦੀ ਮਿਆਦ ਖ਼ਤਮ ਹੋਣ ਕਾਰਨ ਫਰਮ ਸਬੰਧੀ ਕੇਸ ਦਾਖਲ ਦਫ਼ਤਰ ਕੀਤਾ ਜਾਂਦਾ ਹੈ। 

ਸ੍ਰੀਮਤੀ ਬਰਾੜ ਨੇ ਕਿਹਾ ਕਿ ਐਕਟ, ਮੁਤਾਬਕ ਕਿਸੇ ਵੀ ਕਿਸਮ ਦੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ/ਫਰਮ ਦਾ ਪਾਰਟਨਰ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦੀ ਵੀ ਜ਼ਿੰਮੇਵਾਰੀ ਹੋਵੇਗੀ ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger