ਐਸ.ਏ.ਐਸ. ਨਗਰ, 08 ਮਈ : ਗੌਰਮਿੰਟ ਸਕੂਲ ਲੈਕਚਰਾਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸੰਜੀਵ ਕੁਮਾਰ ਅਤੇ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਦੀ ਅਗਵਾਈ ਵਿੱਚ ਕੀਤੀ ਗਈ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਪ੍ਰੈੱਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਦੱਸਿਆ ਕਿ ਬਾਰਵੀਂ ਜਮਾਤ ਦੇ ਸਲਾਨਾ ਪੇਪਰਾਂ ਦੀ ਮਾਰਕਿੰਗ ਦਾ ਕੰਮ ਜੰਗੀ ਪੱਧਰ ਤੇ ਹੋ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਜਮਾਤ ਦੇ ਨਤੀਜੇ ਦੇ ਐਲਾਨ ਸਮੇਂ ਪੰਜਾਬ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ।
ਜਥੇਬੰਦੀ ਦੇ ਆਗੂਆਂ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਸਤਬੀਰ ਬੇਦੀ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਹੁਸ਼ਿਆਰ ਵਿਦਿਆਰਥੀਆਂ ਦੇ ਸਨਮਾਨ ਲਈ ਬਾਰਵੀਂ ਜਮਾਤ ਦੇ ਵੱਖ ਵੱਖ ਸਟਰੀਮ ਵਿਚੋਂ ਪਹਿਲੇ ਤਿੰਨ ਤਿੰਨ ਪੁਜੀਸ਼ਨ ਦਾ ਐਲਾਨ ਕਰਕੇ ਪਹਿਲੀ ਪੁਜੀਸ਼ਨ ਵਾਲੇ ਹਰੇਕ ਵਿਦਿਆਰਥੀ ਨੂੰ 11ਹਜਾ਼ਰ ਰੁਪਏ ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇ ਤਾਂ ਜੋ ਉਚ ਸਿੱਖਿਆ ਪ੍ਰਾਪਤ ਕਰਨ ਲਈ ਵਿਦਿਆਰਥੀ ਆਪਣੇ ਮਾਪਿਆਂ ਤੇ ਬੋਝ ਨਾ ਮਹਿਸੂਸ ਕਰੇ ਇਸ ਨਾਲ ਮੁਕਾਬਲਾ ਦੀ ਭਾਵਨਾ ਪੈਦਾ ਹੋਵੇਗੀ। ਵੱਖ ਵੱਖ ਸਟਰੀਮ ਦੇ ਵਿਦਿਆਰਥੀਆਂ ਨੂੰ ਮੇਹਨਤ ਕਰਨ ਲਈ ਵੱਖ ਵੱਖ ਪੱਧਰ ਦੀ ਤਿਆਰੀ ਕਰਨੀ ਪੈਂਦੀ ਹੈ ਇਸ ਲਈ ਸਟਰੀਮ ਵਾਇਜ਼ ਸਨਮਾਨ ਹੋਣਾ ਚਾਹੀਦਾ ਹੈ।ਜਥੇਬੰਦੀ ਉਮੀਦ ਕਰਦੀ ਹੈ ਇਸ ਨੇਕ ਕਾਰਜ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਚੇਅਰਪਰਸਨ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਜਲਦੀ ਫੈਸਲਾ ਲੈ ਕੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਾਂਗ ਤੁਰੰਤ ਲਾਗੂ ਪਹਿਲੀਆਂ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਣਗੇ।ਇਸ ਮੌਕੇ ਸੀਨੀਅਰ ਸਲਾਹਕਾਰ ਸੁਖਦੇਵ ਸਿੰਘ ਰਾਣਾ, ਹਰਜੀਤ ਸਿੰਘ ਬਲਾੜ੍ਹੀ, ਬਲਰਾਜ ਥਾਜਵਾ, ਰਵਿੰਦਰ ਪਾਲ ਸਿੰਘ, ਅਵਤਾਰ ਸਿੰਘ ਧਨੋਆ, ਜਸਪਾਲ ਸਿੰਘ ਅਤੇ ਸੂਬਾ ਵਿੱਤ ਸਕੱਤਰ ਰਾਮ ਵੀਰ ਸਿੰਘ ਹਾਜ਼ਰ ਸਨ।
No comments:
Post a Comment