Friday, May 19, 2023

ਕਿੱਕ ਬਾਕਸਿੰਗ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ

ਐੱਸ.ਏ.ਐੱਸ. ਨਗਰ, 19 ਮਈ : ਟਰਾਇਸਿਟੀ ਜੂਨੀਅਰ ਕਿੱਕ ਬਾਕਸਿੰਗ ਕੱਪ, ਸੈਕਟਰ-56 ਸਪੋਟਰਸ ਕੰਪਲੈਕਸ ਚੰਡੀਗੜ੍ਹ ਵਿਖੇ ਕਰਵਾਇਆ ਗਿਆ। ਇਸ ਕੱਪ ਵਿੱਚ ਪੰਜਾਬ ਪੁਲਿਸ ਕਰਮਚਾਰੀਆਂ ਦੇ ਬੱਚਿਆਂ ਵਲੋਂ ਖੇਡ ਦਾ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਦੇ ਹੋਏ। 20 ਗੋਲਡ, 08 ਸਿਲਵਰ ਅਤੇ 11 ਬੋਨਜ਼ ਦੇ ਤਮਗੇ ਜਿੱਤ ਕੇ ਪੰਜਾਬ ਪੁਲਿਸ ਵਿਭਾਗ ਦਾ ਨਾਮ ਰੌਸ਼ਨ ਕੀਤਾ ਅਤੇ ਓਵਰ-ਆਲ ਟ੍ਰਾਫੀ ਜਿੱਤੀ। 


ਕਿੱਕ ਬਾਕਸਿੰਗ ਕੱਪ ਜਿੱਤਣ ਉਪਰੰਤ ਸ੍ਰੀ ਹਰਚਰਨ ਸਿੰਘ ਭੁੱਲਰ ਆਈ.ਪੀ.ਐਸ. ਡੀ.ਆਈ.ਜੀ ਕਮਾਂਡੋ ਵਲੋਂ ਇਹਨਾਂ ਖਿਡਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। 

ਟੀਮ ਕੋਚ ਭਵਨ ਸਿੰਘ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਇਹ ਖਿਡਾਰੀ ਪਹਿਲਾਂ ਵੀ ਰਾਸ਼ਰਟੀ ਅਤੇ ਅੰਤਰ-ਰਾਸ਼ਟਰੀ ਪੱਧਰ 'ਤੇ ਖੇਡ ਚੁੱਕੇ ਹਨ।

ਇਸ ਬਾਬਤ ਵਧੇਰੇ ਜਾਣਕਾਰੀ ਦਿੰਦਿਆਂ ਪ੍ਰੀਤ ਕੰਵਰ ਸਿੰਘ, ਡੀ ਐਸ ਪੀ, ਤੀਜੀ ਕਮਾਂਡੋ ਬਟਾਲੀਅਨ, ਐੱਸ ਏ ਐਸ ਨਗਰ ਨੇ ਦੱਸਿਆ ਕਿ 

ਪੰਜਾਬ ਪੁਲਿਸ ਕਮਾਂਡੋ ਦੇ ਵਧੀਕ ਡਾਇਰੈਕਟਰ ਜਨਰਲ ਪੁਲਿਸ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਵਲੋਂ ਇਹਨਾਂ ਖਿਡਾਰੀਆਂ ਨੂੰ ਵਿਸ਼ਵ-ਪੱਧਰ ਦੇ ਅਥਲੀਟ ਬਣਾਉਣ ਲਈ ਉਤਮ ਦਰਜੇ ਦੀਆਂ ਸਹੂਲਤਾਂ ਮੁਹੱਈਆ ਕਰਵਾਈਆ ਜਾ ਰਹੀਆਂ ਹਨ।


ਇਸ ਮੌਕੇ ਸ੍ਰੀ ਜਗਵਿੰਦਰ ਸਿੰਘ ਚੀਮਾ, ਪੀ.ਪੀ.ਐਸ. ਕਮਾਂਡੈਂਟ ਤੀਜੀ ਕਮਾਂਡੋ ਬਟਾਲੀਅਨ, ਫੇਸ-11, ਐਸ.ਏ.ਐਸ.ਨਗਰ ਵਲੋਂ ਵੀ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਗਿਆ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger