ਬਿਮਾਰੀਆਂ ਤੋਂ ਬਚਾਅ ਲਈ ਕਸਰਤ ਕਰਨਾ ਜ਼ਰੂਰੀ: ਰਾਵਤ ਚੰਡੀਗੜ੍ਹ, 7 ਮਈ : ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ, ਸੈਕਟਰ 40ਏ, ਚੰਡੀਗੜ੍ਹ ਵਲੋਂ ਪ੍ਰਧਾਨ ਦਲਵਿੰਦਰ ਸਿੰਘ ਸੈਣੀ ਦੀ ਅਗਵਾਈ ਵਿਚ ਅੱਜ ਤੰਦਰੁਸਤ ਸਿਹਤ ਮੁਹਿੰਮ ਤਹਿਤ ਐਸੋਸੀਏਸ਼ਨ ਵਲੋਂ ਪਾਰਕਾਂ ਨੂੰ ਸਾਫ਼-ਸੁਥਰਾ ਰੱਖਣ ਦੇ ਨਾਲ ਇਲਾਕਾ ਨਿਵਾਸੀਆਂ ਦੀ ਸਿਹਤ ਨੂੰ ਨਰੋਆ ਰੱਖਣ ਦੇ ਮਕਸਦ ਨਾਲ ਓਪਨ ਜਿੰਮ ਲਗਾਉਣ ਦਾ ਉਪਰਾਲਾ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੀ ਇਲਾਕਾ ਕੌਂਸਲਰ ਮੈਡਮ ਗੁਰਬਖ਼ਸ਼ ਰਾਵਤ ਦੇ ਅਣਥੱਕ ਯਤਨਾਂ ਸਦਕਾ ਸੈਕਟਰ 40 ਤੇ 39 ਦੇ ਪਾਰਕਾਂ ਵਿਚ ਓਪਨ ਜਿੰਮ ਲਾਉਣ ਦੇ ਕੰਮਾਂ ਦੀ ਟੱਕ ਲਾ ਕੇ ਉਦਘਾਟਨ ਕੀਤਾ ਗਿਆ।
ਇਸ ਮੌਕੇ ਮੈਡਮ ਰਾਵਤ ਨੇ ਸਮੂਹ ਹਾਜ਼ਰ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਹਰ ਉਮਰ ਵਰਗ ਵਿਚ ਆਪਣੀ ਸਿਹਤ ਦਾ ਖ਼ਾਸ ਖਿਆਲ ਰੱਖਣ ਦੀ ਲੋੜ ਹੈ। ਇਹ ਤਦ ਹੀ ਸੰਭਵ ਹੈ ਜੇਕਰ ਅਸੀਂ ਰੋਜ਼ਾਨਾ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਕਸਰਤ ਕਰੀਏ। ਉਹਨਾਂ ਹਾਜ਼ਰੀਨ ਨੂੰ ਆਪਣੀ ਸਿਹਤ ਸਿਹਤ ਸਬੰਧੀ ਜਾਗਰੂਕ ਹੋਣ ਲਈ ਅਪੀਲ ਕੀਤੀ। ਇਸ ਮੌਕੇ ਮੈਡਮ ਰਾਵਤ ਨੇ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ, ਸੈਕਟਰ 40ਏ ਵਲੋਂ ਲਗਾਤਾਰ ਕੀਤੇ ਜਾ ਰਹੇ ਸਮਾਜ ਭਲਾਈ ਕੰਮਾਂ ਵਿਚ ਯੋਗਦਾਨ ਪਾਉਣ ਲਈ ਭਰਪੂਰ ਪ੍ਰਸੰਸਾ ਕੀਤੀ।
ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਦਲਵਿੰਦਰ ਸਿੰਘ ਸੈਣੀ ਨੇ ਮੈਡਮ ਰਾਵਤ ਦਾ ਵੱਖ-ਵੱਖ ਪਾਰਕਾਂ ਵਿਚ ਓਪਨ ਜਿੰਮ ਸਥਾਪਤ ਕਰਨ ਦੇ ਕੰਮਾਂ ਲਈ ਵਿਸ਼ੇਸ਼ ਤੌਰ ਉਤੇ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਅਜਿਹੇ ਲੋਕ ਭਲਾਈ ਕੰਮਾਂ ਵਿਚ ਯੋਗਦਾਨ ਪਾਉਣ ਲਈ ਅਪੀਲ ਕੀਤੀ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਸਾਹਿਬ ਸਿੰਘ ਸੰਧੂ, ਜੇ ਐਨ ਸ਼ਰਮਾ, ਐਸ ਪੀ ਗੁਪਤਾ, ਹਰਵਿੰਦਰ ਸਿੰਘ, ਰਮੇਸ਼ ਗੋਇਲ, ਐਡਵੋਕੇਟ ਬਲਰਾਮ ਸਿੰਘ, ਮੈਡਮ ਰਮਾ ਅਗਰਵਾਲ ਆਦਿ ਹਾਜ਼ਰ ਸਨ।
No comments:
Post a Comment