SBP GROUP

SBP GROUP

Search This Blog

Total Pageviews

ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸਕੂਲ ਮੁਖੀਆਂ ਨਾਲ ਮੀਟਿੰਗ

ਐੱਸ ਏ ਐੱਸ ਨਗਰ : 09 ਮਈ : ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅੱਜ ਇੱਥੇ ਮੁੱਖ ਦਫ਼ਤਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਸਿ ਅਸ਼ਵਨੀ ਕੁਮਾਰ ਦੱਤਾ ਵੱਲੋਂ ਅੱਪਰ ਪ੍ਰਾਇਮਰੀ ਸਕੂਲਾਂ ਦੇ ਮੁਖੀਆਂ ਨਾਲ਼ ਆਨਲਾਈਨ ਮੀਟਿੰਗ ਕੀਤੀ ਗਈ। ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਸਰਕਾਰੀ ਸੀਨੀਅਰ ਅਤੇ ਹਾਈ ਸਕੂਲ ਮੁਖੀਆਂ ਨਾਲ਼ ਮਿਡ ਡੇਅ ਮੀਲ ਤਹਿਤ ਬੱਚਿਆਂ ਨੂੰ ਮੁਹੱਈਆ ਕਰਾਏ ਜਾਣ ਵਾਲੇ ਭੋਜਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ।


 ਉਹਨਾਂ ਸਕੂਲ ਮੁਖੀਆਂ ਨੂੰ ਦੱਸਿਆ ਕਿ ਖਾਣਾ ਮਿਡ ਡੇਅ ਮੀਲ ਇੰਚਾਰਜ ਅਧਿਆਪਕ ਦੀ ਦੇਖਰੇਖ ਹੇਠ ਤਿਆਰ ਕੀਤਾ ਜਾਵੇ, ਰਸੋਈ ਦੀ ਸਾਫ਼ ਸਫ਼ਾਈ ਦਾ ਖ਼ਾਸ ਧਿਆਨ ਰੱਖਿਆ ਜਾਵੇ, ਖਾਣਾ ਸਕੂਲ ਸਿੱਖਿਆ ਵਿਭਾਗ ਪੰਜਾਬ ਦੁਆਰਾ ਦਿੱਤੇ ਮੀਨੂ ਅਨੁਸਾਰ ਬਣਾਇਆ ਜਾਵੇ, ਖਾਣਾ ਖਾਣ ਵਾਲੇ ਬੱਚਿਆਂ ਨੂੰ ਭੋਜਨ ਤੋਂ ਪਹਿਲਾਂ ਚੰਗੀ ਤਰ੍ਹਾਂ ਹੱਥ ਸਾਫ਼ ਕਰਨ ਲਈ ਕਿਹਾ ਜਾਵੇ, ਢੁੱਕਵੀਂ ਥਾਂ ਤੇ ਐਂਮਰਜੈਂਸੀ  ਸੰਪਰਕ ਨੰਬਰ ਅਤੇ ਐਂਬੂਲੈਂਸ ਸੇਵਾ ਦੇ ਨੰਬਰ ਲਿਖੇ ਹੋਣ, ਖਾਣਾ ਬਣਾਉਣ ਲਈ ਐੱਲ ਪੀ ਗੈਸ ਦੀ ਵਰਤੋਂ ਕੀਤੀ ਜਾਵੇ ਤਾਂ ਕਿ ਵਾਤਾਵਰਨ ਧੂੰਆਂ ਰਹਿਤ ਹੋਵੇ, ਬੱਚਿਆਂ ਨੂੰ ਖਾਣਾ ਦੇਣ ਤੋਂ ਪਹਿਲਾਂ ਖਾਣਾ ਘੱਟੋ ਘੱਟ ਦੋ ਅਧਿਆਪਕਾਂ ਨੂੰ ਚੈੱਕ ਕਰਵਾਇਆ ਜਾਵੇ,ਖਾਣੇ ਦੀ ਗੁਣਵੱਤਾ ਵਿੱਚ ਕਿਸੇ ਵੀ ਕਿਸਮ ਦੀ ਅਣਗਹਿਲੀ ਨਾ ਵਰਤੀ ਜਾਵੇ।


ਇਸ ਮੀਟਿੰਗ ਵਿੱਚ ਡਿਪਟੀ ਡੀਈਓ ਐਸਿ ਅਤੇ ਸੈਸਿ ਪਰਮਿੰਦਰ ਕੌਰ ਅਤੇ ਡਾ ਕੰਚਨ ਸ਼ਰਮਾਂ ਸਮੇਤ ਮਿਡ ਡੇ ਮੀਲ ਜਿਲ਼੍ਹਾ ਲੇਖਕਾਰ ਮੌਜੂਦ ਸਨ।

No comments:


Wikipedia

Search results

Powered By Blogger