SBP GROUP

SBP GROUP

Search This Blog

Total Pageviews

Saturday, June 10, 2023

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੱਸ (10) ਕੈਡਿਟ ਭਾਰਤੀ ਫੋਜ ਵਿੱਚ ਹੋਏ ਸ਼ਾਮਿਲ

 ਐਸ.ਏ.ਐਸ 10 ਜੂਨ : ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਲਈ ਅੱਜ ਦਾ ਇੱਕ ਹੋਰ ਸੁਨਿਹਰੀ ਦਿਨ ਸੀ, ਜਦੋਂ ਇੰਸਟੀਚਿਊਟ ਦੇ 10 ਕੈਡਿਟਾਂ ਨੂੰ ਦੇਹਰਾਦੂਨ ਵਿਖੇ ਇੰਡੀਅਨ ਮਿਲਟਰੀ ਅਕੈਡਮੀ ਦੀ ਪਾਸਿੰਗ ਆਊਟ ਪਰੇਡ ਵਿੱਚ ਭਾਰਤੀ ਫੌਜ ਵਿੱਚ ਅਫਸਰ ਵੱਜੋ ਨਿਯੁਕਤ ਕੀਤਾ ਗਿਆ ਹੈ। ਪਰੇਡ ਦਾ ਨਿਰੀਖਣ ਜਨਰਲ ਮਨੋਜ ਪਾਂਡੇ, ਪੀ.ਵੀ.ਐਸ.ਐਮ., ਏ.ਵੀ.ਐਸ.ਐਮ., ਵੀ.ਐਸ.ਐਮ., ਏ.ਡੀ.ਸੀ., ਸੈਨਾ ਮੁਖੀ ਨੇ ਕੀਤਾ।


ਪੰਜਾਬ ਸਰਕਾਰ ਵੱਲੋਂ ਸਥਾਪਿਤ ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ, ਪਿਛਲੇ 11 ਸਾਲਾਂ ਤੋਂ ਭਾਰਤੀ ਰੱਖਿਆ ਸੇਵਾਵਾਂ ਲਈ ਲਗਾਤਾਰ ਅਧਿਕਾਰੀ ਪੈਦਾ ਕਰ ਰਹੀ ਹੈ। ਇਹ ਸੰਸਥਾ 52% ਤੋਂ ਵੱਧ ਦੀ ਸਫਲਤਾ ਦਰ ਦੇ ਨਾਲ ਦੇਸ਼ ਵਿੱਚ ਆਪਣੀ ਕਿਸਮ ਵਿੱਚ ਸਭ ਤੋਂ ਸਫਲ ਹੈ। ਸ਼ਨੀਵਾਰ ਨੂੰ 10 ਕਮਿਸ਼ਨਡ ਹੋਣ ਦੇ ਨਾਲ, ਇੰਸਟੀਚਿਊਟ ਨੇ ਆਪਣੇ 136 ਸਾਬਕਾ ਵਿਦਿਆਰਥੀਆਂ ਨੂੰ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਤਿੰਨ ਵਿੰਗਾਂ ਵਿੱਚ ਅਫਸਰਾਂ ਵਜੋਂ ਨਿਯੁਕਤ ਕੀਤਾ ਹੈ।

ਮੇਜਰ ਜਨਰਲ ਅਜੈ ਐਚ ਚੌਹਾਨ, ਵੀ.ਐਸ.ਐਮ, ਡਾਇਰੈਕਟਰ ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ, ਜੋ ਕਿ ਆਪਣੇ ਕੈਡਿਟਾਂ ਨੂੰ ਅਫਸਰ ਬਣਦੇ ਦੇਖਣ ਲਈ ਮੌਜੂਦ ਸਨ, ਉਹਨਾਂ ਨੇ ਕੈਡਿਟਾਂ ਨੂੰ ਅਫਸਰ ਬਣਨ ਤੇ ਵਧਾਈ ਦਿੱਤੀ ਅਤੇ ਉਹਨਾਂ ਨੂੰ ਸੱਚੇ ਪ੍ਰਤੀਨਿਧ ਬਣਨ ਦਾ ਸੱਦਾ ਦਿੱਤਾ। ਉਹਨਾਂ ਨੇ ਉਹਨਾਂ ਨੂੰ ਪੰਜਾਬ ਰਾਜ ਦੇ ਚੰਗੇ ਪੁੱਤਰਾਂ ਵਜੋਂ ਦੇਸ਼ ਦਾ ਮਾਣ ਪ੍ਰਾਪਤ ਕਰਨ ਲਈ ਵੀ ਪ੍ਰੇਰਿਤ ਕੀਤਾ।

No comments:


Wikipedia

Search results

Powered By Blogger