ਹੁਣ ਬਾਬਾ ਨੰਦ ਸਿੰਘ ਜੀ ਦੀ ਜਨਮ ਭੂਮੀਂ ਨੂੰ ਮਿਲੇਗੀ ਸਿੱਧੀ ਬਿਜਲੀ ਸਪਲਾਈ
ਜਗਰਾਉਂ, 10 ਜੂਨ : ਨਾਨਕਸਰ ਸੰਪਰਦਾ ਦੇ ਬਾਨੀ ਤੇ ਮਹਾਨ ਰੱਬੀ ਰੂਹ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਜਨਮ ਭੂਮੀਂ ਸ਼ੇਰਪੁਰ ਕਲਾਂ ਨੂੰ 24 ਘੰਟੇ ਨਿਰਵਿਘਨ ਅਤੇ ਸਿੱਧੀ ਬਿਜਲੀ ਸਪਲਾਈ ਦੇਣ ਲਈ ਬਿਜਲੀ ਵਿਭਾਗ ਵੱਲੋਂ 66 ਕੇਵੀ ਗਰਿੱਡ ਗਾਲਿਬ ਕਲਾਂ ਤੋਂ ਨਵਾਂ 11 ਕੇਵੀ ਸ਼ੇਰਪੁਰ ਕਲਾਂ (ਸ਼ਹਿਰੀ) ਫੀਡਰ ਉਸਾਰਿਆ ਗਿਆ ਹੈ ਅਤੇ ਇਸ ਫੀਡਰ ਨੂੰ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਰਸਮੀਂ ਤੌਰਤੇ ਫੀਡਰ ਦੇ ਬਰੇਕਰ ਦੀ ਸਵਿੱਚ ਆਨ ਕਰਕੇ ਚਾਲੂ ਕਰ ਦਿੱਤਾ ਗਿਆ।ਇਸ ਸਬੰਧ ਵਿੱਚ ਪਿੰਡ ਸ਼ੇਰਪੁਰ ਕਲਾਂ ਵਿਖੇ ਰੱਖੇ ਗਏ ਉਦਘਾਟਨੀ ਸਮਾਰੋਹ ਮੌਕੇ ਸੰਬੋਧਨ ਕਰਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਉਹਨਾਂ ਦੀ ਦਿਲੀਂ ਇੱਛਾ ਸੀ ਕਿ ਧੰਨ ਧੰਨ ਬਾਬਾ ਨੰਦ ਸਿੰਘ ਜੀ ਜਨਮ ਅਸਥਾਨ ਨਗਰ ਸ਼ੇਰਪੁਰ ਕਲਾਂ ਨੂੰ ਇੱਕ ਵੱਖਰੀ ਬਿਜਲੀ ਲਾਈਨ ਕੱਢਕੇ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਨਾਲ ਜੋੜਿਆ ਜਾਵੇ, ਕਿਉਂਕਿ ਬਾਬਾ ਨੰਦ ਸਿੰਘ ਜੀ ਦੇ ਜਨਮ ਅਸਥਾਨ ਉਪਰ ਹਰ ਰੋਜ਼ ਸੰਗਤਾਂ ਹਾਜ਼ਰੀ ਭਰਦੀਆਂ ਹਨ ਅਤੇ ਹਰ ਸਾਲ ਬਾਬਾ ਜੀ ਦੇ ਜਨਮ ਦਿਨ ਉਪਰ ਸੰਗਤਾਂ ਦਾ ਵੱਡਾ ਜਨ-ਸੈਲਾਬ ਜੁੜਦਾ ਹੈ।
ਇਸ ਨਵੇਂ ਫੀਡਰ ਨੂੰ ਉਸਾਰਨ ਲਈ ਬਾਬਾ ਨੰਦ ਸਿੰਘ ਜੀ ਦੇ ਜਨਮ ਅਸਥਾਨ ਦੇ ਸਰਪ੍ਰਸਤ ਬਾਬਾ ਸਰਬਜੀਤ ਸਿੰਘ ਜੀ ਬਹੁਤ ਸਾਰਾ ਅਸ਼ੀਰਵਾਦ ਅਤੇ ਬਿਜਲੀ ਮੁਲਾਜ਼ਮਾਂ ਨੂੰ ਸਹਿਯੋਗ ਦਿੱਤਾ ਹੈ। ਬੀਬੀ ਮਾਣੂੰਕੇ ਨੇ ਆਖਿਆ ਕਿ ਬਾਬਾ ਨੰਦ ਸਿੰਘ ਜੀ ਦੇ ਨਗਰ ਨੂੰ ਬਿਜਲੀ ਦੀ ਵੱਖਰੀ ਲਾਈਨ ਨਾਲ ਜੋੜਕੇ ਮਨ ਨੂੰ ਬਹੁਤ ਹੀ ਅਧਿਆਤਮਕ ਸਕੂਨ ਮਿਲਿਆ ਹੈ। ਇਸ ਮੌਕੇ ਬੋਲਦੇ ਹੋਏ ਐਕਸੀਅਨ ਜਗਰਾਉਂ ਇੰਜ:ਗੁਰਪ੍ਰੀਤਮਹਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਇਕੱਲੇ ਪਿੰਡ ਸ਼ੇਰਪੁਰ ਕਲਾਂ ਦਾ ਬਿਜਲੀ ਲੋਡ 70 ਐਮਪੇਅਰ ਦੇ ਲਗਭਗ ਹੈ ਅਤੇ ਪਹਿਲਾਂ ਇਹ ਲੋਡ ਦੂਜੇ ਫੀਡਰ ਫਤਹਿਗੜ੍ਹ ਸਿਵੀਆਂ ਤੋਂ ਚੱਲਦਾ ਸੀ। ਹੁਣ ਇਸ ਪਿੰਡ ਦਾ ਲੋਡ ਨਵੇਂ 11 ਕੇਵੀ ਸ਼ੇਰਪੁਰ ਕਲਾਂ (ਸ਼ਹਿਰੀ) ਫੀਡਰ ਉਪਰ ਹੀ ਚੱਲੇਗਾ ਅਤੇ ਲੋਕਾਂ ਬਿਜਲੀ ਕੱਟਾਂ ਤੋਂ ਨਿਯਾਤ ਮਿਲੇਗੀ।
ਉਹਨਾਂ ਦੱਸਿਆ ਕਿ ਇਸ ਫੀਡਰ ਨੂੰ ਉਸਾਰਨ ਲਈ 13 ਲੱਖ ਰੁਪਏ ਤੋਂ ਜ਼ਿਆਦਾ ਖਰਚਾ ਆਇਆ ਹੈ ਅਤੇ ਇਸ ਫੀਡਰ ਦੇ ਚਾਲੂ ਹੋਣ ਨਾਲ ਹੁਣ ਪਿੰਡ ਸ਼ੇਰਪੁਰ ਕਲਾਂ ਦੇ ਨਾਲ ਨਾਲ ਸ਼ੇਖ ਦੌਲਤ ਅਤੇ ਫਤਹਿਗੜ੍ਹ ਸਿਵੀਆਂ ਆਦਿ ਪਿੰਡਾਂ ਦੀ ਵੀ ਬਿਜਲੀ ਦੀ ਘੱਟ ਵੋਲਟੇਜ਼ ਦੀ ਸਮੱਸਿਆ ਹੱਲ ਹੋ ਗਈ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਓ. ਇੰਜ:ਜੁਗਰਾਜ ਸਿੰਘ ਸਿੱਧੂ, ਇੰਜ:ਗੁਰਪ੍ਰੀਤ ਸਿੰਘ ਮੱਲ੍ਹੀ ਜੇਈ, ਇੰਜ:ਪਰਮਜੀਤ ਸਿੰਘ ਚੀਮਾਂ, 'ਆਪ' ਆਗੂ ਜੁਗਰਾਜ ਸਿੰਘ ਲਾਡੀ, ਗੁਰਚਰਨ ਸਿੰਘ ਨਿੱਕਾ ਗਾਲਿਬ, ਸਰਪੰਚ ਸਰਬਜੀਤ ਸਿੰਘ ਸ਼ੇਰਪੁਰ ਕਲਾਂ, ਬਲਾਕ ਸੰਮਤੀ ਮੈਂਬਰ ਹਰਬੰਸ ਸਿੰਘ, ਜਗਦੇਵ ਸਿੰਘ ਪੰਚ, ਸਾਬਕਾ ਸਰਪੰਚ ਗੁਰਦੇਵ ਸਿੰਘ ਖੇਲਾ, ਪਾਲ ਸਿੰਘ ਪੰਚ, ਮਹਿੰਦਰ ਸਿੰਘ ਪੰਚ, ਦਲਜੀਤ ਸਿੰਘ ਜੇਈ, ਗਗਨਦੀਪ ਜੇਈ, ਰਵੀ ਕੁਮਾਰ ਜੇਈ, ਭੁਪਿੰਦਰ ਸਿੰਘ, ਨਰਿੰਦਰਪਾਲ ਸਿੰਘ, ਹੁਸ਼ਿਆਰ ਸਿੰਘ, ਭਗਵਾਨ ਸਿੰਘ, ਬਲਵੀਰ ਸਿੰਘ ਫੌਜ਼ੀ, ਸੁਖਵੰਤ ਸਿੰਘ, ਸੁਦਾਗਰ ਸਿੰਘ, ਅਵਤਾਰ ਸਿੰਘ, ਛਿੰਦਰਪਾਲ ਸਿੰਘ, ਗੁਰਸੇਵਕ ਸਿੰਘ, ਭੁਪਿੰਦਰਪਾਲ ਸਿੰਘ, ਦਰਸ਼ਨ ਸਿੰਘ, ਮੇਜਰ ਸਿੰਘ, ਡਾ.ਹਰਚੰਦ ਸਿੰਘ, ਗੁਰਸ਼ਰਨਵੀਰ ਸਿੰਘ ਗੋਰਾ, ਜਸਵੀਰ ਸਿੰਘ, ਮੋਹਣ ਸਿੰਘ, ਕੁਲਜਿੰਦਰ ਸਿੰਘ ਧੂਰੀ ਆਦਿ ਵੀ ਹਾਜ਼ਰ ਸਨ।


No comments:
Post a Comment