Friday, June 16, 2023

ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਵਿਖੇ ਸੈਨਿਕ ਇਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਵਿਦਿਅਕ ਵਰ੍ਹੇ 2023-24 ਲਈ ਦਾਖਲੇ ਸ਼ੁਰੂ

ਐੱਸ.ਏ.ਐੱਸ. ਨਗਰ, 16 ਜੂਨ : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਦੇ ਅਧੀਨ ਨਾ ਮਾਤਰ ਫੀਸ ਨਾਲ ਚੱਲ ਰਹੀ ਵਿਦਿਅਕ ਸੰਸਥਾ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਐੱਸ.ਏ.ਐੱਸ. ਨਗਰ ਵਿਖੇ ਵਿਦਿਅਕ ਵਰ੍ਹੇ 2023-24 ਲਈ ਦਾਖਲੇ ਸ਼ੁਰੂ ਹੋ ਗਏ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਾਲਜ ਡਾਇਰੈਕਟਰ ਸੇਵਾਮੁਕਤ ਕਮਾਂਡਰ ਬਲਜਿੰਦਰ ਵਿਰਕ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਨਤੀਜੇ ਆਉਣ ਉਪਰੰਤ ਸੰਸਥਾ ਵਿਖੇ ਦਾਖਲੇ ਸ਼ੁਰੂ ਕਰ ਦਿੱਤੇ ਗਏ ਸਨ ਅਤੇ ਨਵੇਂ ਦਾਖਲਿਆਂ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੈਨਿਕ ਇਸਟੀਚਿਊਟ ਆੱਫ ਮੈਨੇਜਮੈਂਟ ਐਂਡ ਟੈਕਨਾਲੋਜੀ ਐੱਸ.ਏ.ਐੱਸ. ਨਗਰ ਆਈ.ਕੇ. ਗੁਜਰਾਲ  ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਤੋਂ ਮਾਨਤਾ ਪ੍ਰਾਪਤ ਹੈ, 


ਜਿੱਥੇ ਵਿਦਿਆਰਥੀਆਂ ਦੇ ਭਵਿੱਖ ਨੂੰ ਉਜਵਲ ਬਣਾਉਣ ਲਈ ਟੈਕਨੀਕਲ ਕੋਰਸ ਕਰਵਾਏ ਜਾਂਦੇ ਹਨ ਜਿਸ ਵਿੱਚ ਸਾਬਕਾ ਸੈਨਿਕਾ ਅਤੇ ਉਨ੍ਹਾਂ ਦੇ ਆਸਰਿਤਾ ਅਤੇ ਗਰੀਬ ਵਰਗ ਦੇ ਬੱਚਿਆਂ ਨੂੰ ਟੈਕਨਿਕਲ ਸਿੱਖਿਆ ਦਾ ਕੋਰਸ ਪੀ.ਜੀ.ਡੀ.ਸੀ.ਏ. (ਇੱਕ ਸਾਲ) ਜੋ ਕਿ ਗ੍ਰੈਜੂਏਸ਼ਨ ਤੋਂ ਬਾਅਦ ਅਤੇ ਬੀ.ਐੱਸ.ਸੀ.ਆਈ.ਟੀ. (ਤਿੰਨ ਸਾਲ) ਜੋ ਕਿ +2 ਤੋਂ ਬਾਅਦ ਅਤੇ ਇਸ ਤੋਂ ਇਲਾਵਾ ਬੇਸਿਕ ਕੋਰਸ (ਤਿੰਨ ਮਹੀਨੇ) ਦੇ ਕਰਵਾਏ ਜਾਂਦੇ ਹਨ। ਇਨ੍ਹਾਂ ਕੋਰਸਾਂ ਦੀ ਫੀਸ ਨਾ ਮਾਤਰ ਹੈ। ਉਸ ਦੇ ਨਾਲ ਹੀ ਪੰਜਾਬੀ ਸ਼ਾਰਟਹੈਂਡ ਸਟੈਨੋ ਦੇ ਦਾਖਲੇ ਲਈ ਬਿਨੈ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ। ਇਨ੍ਹਾਂ ਕੋਰਸਾਂ ਦੀ ਫੀਸ ਨਾ ਮਾਤਰ ਹੈ। ਸਿਖਲਾਈ ਲੈਣ ਵਾਲੇ ਚਾਹਵਾਨ ਉਮੀਦਵਾਰ ਮਿਤੀ 15 ਅਗਸਤ 2023 ਤੋਂ ਪਹਿਲਾਂ ਦਾਖਲਾ ਫਾਰਮ ਪ੍ਰਾਪਤ ਕਰ ਸਕਦੇ ਹਨ। ਦਾਖਲਾ ਮੈਰਿਟ ਦੇ ਆਧਾਰ ਤੇ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੰਜਾਬੀ ਸ਼ਾਰਟਹੈਂਡ ਦਾ ਕੋਰਸ ਭਾਸ਼ਾ ਵਿਭਾਗ ਪਟਿਆਲਾ ਦੇ ਸਿਲੇਬਸ ਅਨੁਸਾਰ ਹੀ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਦਮਿਕ ਵਿਕਾਸ ਤੋਂ ਇਲਾਵਾ ਕਾਲਜ ਵੱਲੋਂ ਵਿਦਿਆਰਥੀਆਂ ਨੂੰ ਗੈਸਟ ਲੈਕਚਰਾਰ, ਐਜੂਕੇਸ਼ਨਲ ਸੈਮੀਨਾਰ, ਪੰਜਾਬੀ-ਇੰਗਲਿਸ਼ ਟਾਈਪਿੰਗ ਇੰਟਰਵਿਊ ਫੇਸਿੰਗ ਅਤੇ ਸਖਸ਼ੀਅਤ ਵਿਕਾਸ ਟੈਕਨਿਕਸ ਦੀ ਤਿਆਰੀ ਪ੍ਰਦਾਨ ਕਰਵਾਈ ਜਾਂਦੀ ਹੈ ਤਾਂ ਜੋ ਭਵਿੱਖ ਵਿੱਚ ਉਨ੍ਹਾਂ ਨੂੰ ਚੰਗਾ ਰੋਜਗਾਰ ਮਿਲ ਸਕੇ। ਇਸ ਮੌਕੇ ਉਨ੍ਹਾਂ ਕਿਹਾ ਕਿ ਚਾਹਵਾਨ ਵਿਦਿਆਰਥੀਆਂ ਕਾਲਜ ਵਿਖੇ ਦਾਖਲਾ ਲੈ ਸਕਦੇ ਹਨ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger