Monday, June 19, 2023

ਫੌਜ ਵਿਚ ਭਰਤੀ ਲਈ ਨੌਜਵਾਨਾਂ ਦੀ ਟਰੇਨਿੰਗ ਸ਼ੁਰੂ

ਨੌਜਵਾਨਾਂ ਨੂੰ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ 

ਐਸ.ਏ.ਐਸ. ਨਗਰ , 19 ਜੂਨ :  ਪੰਜਾਬ ਦੇ  ਐੱਸ ਏ ਐੱਸ ਨਗਰ ਜ਼ਿਲ੍ਹੇ ਅਤੇ ਪਟਿਆਲਾ ਜ਼ਿਲ੍ਹੇ ਦੀ ਰਾਜਪੁਰਾ ਤਹਿਸੀਲ ਦੇ ਜਿਹੜੇ ਨੌਜਵਾਨ ਅਪਰੈਲ 2023 ਮਹੀਨੇ ਵਿੱਚ ਹੋਈ ਅਰਮੀ ਦੀ ਭਰਤੀ ਲਈ ਲਿਖਤੀ ਪੇਪਰ ਪਾਸ ਕਰ ਚੁੱਕੇ ਹਨ, ਦਾ ਫਿਜ਼ੀਕਲ ਟੈੱਸਟ ਸਤੰਬਰ 2023 ਵਿੱਚ ਹੋ ਰਿਹਾ ਹੈ। ਇਸ ਸਬੰਧੀ ਸਿਖਲਾਈ ਅਤੇ ਰੋਜ਼ਗਾਰ ਕੇਂਦਰ (ਸੀ-ਪਾਈਟ) ਲਾਲੜੂ ਵਿਖੇ ਇਹਨਾਂ ਨੌਜਵਾਨਾਂ ਲਈ ਫਿਜ਼ੀਕਲ ਟਰੇਨਿੰਗ ਸ਼ੁਰੂ ਹੋ ਚੁੱਕੀ ਹੈ

ਚਾਹਵਾਨ ਨੌਜਵਾਨ ਜਲਦੀ ਤੋਂ ਜਲਦੀ ਆਪਣੇ ਸਰਟੀਫਿਕੇਟ ਨਾਲ ਲੈ ਕੇ ਸੀ-ਪਾਈਟ ਕੈਂਪ ਲਾਲੜੂ ਆਈ.ਟੀ.ਆਈ. ਪੁੱਜਣ, ਟਰੇਨਿੰਗ ਦੌਰਾਨ ਖਾਣਾ,ਰਿਹਾਇਸ ਮੁਫ਼ਤ ਦਿੱਤੀ ਜਾਵੇਗੀ


ਇਸ ਤੋਂ ਇਲਾਵਾ ਜਿਹੜੇ ਨੌਜਵਾਨਾਂ ਨੇ ਏਅਰ ਫੋਰਸ, ਸੀ.ਆਰ.ਪੀ.ਐਫ, ਨੇਵੀ,ਐਸ ਐਸ ਬੀ ਅਤੇ ਸਟੇਟ ਪੁਲਿਸ ਲਈ ਆਨਲਾਇਨ ਅਪਲਾਈ ਕਰ ਦਿੱਤਾ ਹੈ, ਉਹ ਯੁਵਕ ਵੀ ਲਿਖਤੀ ਅਤੇ ਫਿਜ਼ੀਕਲ ਟਰੇਨਿੰਗ ਲਈ ਆ ਸਕਦੇ ਹਨ। 

ਇਸ ਵਿੱਚ ਜ਼ਿਲ੍ਹਾ ਐੱਸ ਏ ਐੱਸ ਨਗਰ ਅਤੇ ਪਟਿਆਲਾ ਜ਼ਿਲ੍ਹੇ ਦੀ ਰਾਜਪੁਰਾ ਤਹਿਸੀਲ ਦੇ ਨੌਜਵਾਨ ਭਾਗ ਲੈ ਸਕਦੇ ਹਨ। ਵਧੇਰੇ ਜਾਣਕਾਰੀ ਲਈ ਫੋਨ ਨੰ: 98783-94770 ਅਤੇ 98150-77512 'ਤੇ ਸੰਪਰਕ ਕੀਤਾ ਜਾ ਸਕਦਾ ਹੈ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger