Friday, June 30, 2023

ਤਿੰਨ ਜੁਲਾਈ ਤੋਂ ਪੰਦਰਾਂ ਜੁਲਾਈ ਤੱਕ ਸਮਰ ਕੈਂਪਾਂ ਵਿੱਚ ਹੋਣਗੀਆਂ ਸਿੱਖਿਆਦਾਇਕ ਗਤੀਵਿਧੀਆਂ

ਸਕੂਲ ਖੁੱਲ੍ਹਦਿਆਂ ਹੀ ਲਗਾਏ ਜਾਣਗੇ 'ਸਮਰ ਕੈਂਪ'-ਡੀ.ਈ.ਓ ਸੈਕੰਡਰੀ ਡਾ.ਗਿੰਨੀ ਦੁੱਗਲ 

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਜੂਨ : ਸਰਕਾਰੀ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਖਤਮ ਹੋਣ ਤੇ ਤਿੰਨ ਜੁਲਾਈ ਤੋਂ ਸਮਰ ਕੈਂਪ ਲਗਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾ.ਗਿੰਨੀ ਦੁੱਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਮੂਹ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਤਿੰਨ ਜੁਲਾਈ ਤੋਂ ਪੰਦਰਾਂ ਜੁਲਾਈ ਤੱਕ 'ਸਮਰ ਕੈਂਪ' ਲਗਾਏ ਜਾਣਗੇ।


 ਇਹ ਸਮਰ ਕੈਂਪ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਖ਼ਾਸ ਤੌਰ ਤੇ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਸਵੇਰੇ 8 ਤੋਂ 11-30 ਤੱਕ ਹੋਣਗੇ ਜਿਸ ਵਿੱਚ ਵਿਦਿਆਰਥੀਆਂ ਨੂੰ ਰੋਜ਼ਾਨਾ ਗਤੀਵਿਧੀਆਂ ਤੇ ਅਧਾਰਿਤ ਸਿੱਖਿਆ ਦਿੱਤੀ ਜਾਵੇਗੀ ਜੋ ਕਿ ਮੁੱਖ ਦਫਤਰ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਉਹਨਾਂ ਇੱਥੇ ਜ਼ਿਲ੍ਹੇ ਦੇ ਬਲਾਕ ਨੋਡਲ ਅਫਸਰ, ਪ੍ਰਿੰਸੀਪਲਜ਼ ਅਤੇ ਸਕੂਲ ਮੁਖੀਆਂ ਨਾਲ ਆਨਲਾਈਨ ਮੋਡ ਜ਼ਰੀਏ ਕੀਤੀ ਗਈ ਮੀਟਿੰਗ ਵਿੱਚ ਹਦਾਇਤਾਂ ਅਨੁਸਾਰ ਹਰ ਸਰਕਾਰੀ ਸਕੂਲ ਵਿੱਚ ਸਮਰ ਕੈਂਪ ਦੀਆਂ ਤਿਆਰੀਆਂ ਬਾਰੇ ਯੋਜਨਾਵਾਂ ਬਣਾਉਣ ਅਤੇ ਸਮਰ ਕੈਂਪ ਬਾਰੇ ਮਾਪਿਆਂ ਤੱਕ ਸੱਦਾ ਪਹੁੰਚਾਉਣ ਅਤੇ ਸਮਰ ਕੈਂਪ ਵਿੱਚ ਬੱਚਿਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਦੱਸਿਆ ਕਿ ਛੁੱਟੀਆਂ ਖਤਮ ਹੋ ਰਹੀਆਂ ਹਨ

 ਇਸ ਲਈ ਸਕੂਲ ਦੀ ਸਾਫ ਸਫਾਈ ਦਾ ਕੰਮ ਕਰ ਲਿਆ ਜਾਵੇ ਤਾਂ ਕਿ ਸਕੂਲ ਖੁੱਲ੍ਹਦਿਆਂ ਹੀ ਸਮਰ ਕੈਂਪਾਂ ਅਤੇ ਪੜ੍ਹਾਈ ਦੌਰਾਨ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਡਿਪਟੀ ਡੀ.ਈ.ਓ ਸੈਕੰਡਰੀ ਅੰਗਰੇਜ਼ ਸਿੰਘ ਵੱਲੋਂ ਵੀ ਸਮਰ ਕੈਂਪਾਂ ਦੇ ਆਯੋਜਨ ਲਈ ਸੰਬੋਧਤ ਕੀਤਾ। ਇਸ ਮੀਟਿੰਗ ਵਿੱਚ ਬਲਾਕ ਨੋਡਲ ਅਫ਼ਸਰਾਂ ਵਿੱਚ ਪ੍ਰਿੰਸੀਪਲ ਹਰਿੰਦਰ ਕੌਰ, ਸੁਹਿੰਦਰ ਕੌਰ, ਬੰਦਨਾ ਪੁਰੀ, ਮੁਹੰਮਦ ਸ਼ਰੀਫ, ਸੰਤੋਸ਼ ਗੱਖੜ, ਨਵਜੋਤ ਕੌਰ, ਬਲਵਿੰਦਰ ਸਿੰਘ, ਗੁਰਵਿੰਦਰ ਕੌਰ ਅਤੇ ਸੰਜੀਵ ਕੁਮਾਰ ਸਮੇਤ ਸਮੂਹ ਪ੍ਰਿੰਸੀਪਲ ਅਤੇ ਸਕੂਲ ਮੁਖੀਆਂ  ਨੇ ਭਾਗ ਲਿਆ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger