ਸਾਹਿਬਜ਼ਾਦਾ ਅਜੀਤ ਸਿੰਘ ਨਗਰ 5 ਜੁਲਾਈ : ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01 ਜਨਵਰੀ 2024 ਦੇ ਆਧਾਰ ਤੇ ਵੋਟਰ ਸੂਚੀ ਦੀ ਸਰਸਰੀ ਸੁਧਾਈ ਤੋਂ ਪਹਿਲਾ ਪ੍ਰੀ—ਰਵੀਜਨ ਐਕਟੀਵਿਟੀ ਦੇ ਪ੍ਰੋਗਰਾਮ ਅਨੁਸਾਰ ਅੱਜ ਸਟੇਟ ਲੈਵਲ ਮਾਸਟਰ ਟ੍ਰੇਨਰ ਸ਼੍ਰੀ ਹਿਮਾਂਸ਼ੂ ਗੁਪਤਾ, ਉਪ ਮੰਡਲ ਮੈਜਿਸਟਰੇਟ, ਡੇਰਾ ਬੱਸੀ ਅਤੇ ਸ੍ਰੀਮਤੀ ਕਿਰਨ ਸ਼ਰਮਾ, ਸੰਯੁਕਤ ਕਮਿਸ਼ਨਰ, ਨਗਰ ਨਿਗਮ, ਐਸ.ਏ.ਐਸ.ਨਗਰ ਵੱਲੋਂ ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਅਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ 1 ਅਤੇ 2 ਦੇ ਹਲਕਾ ਪੱਧਰ ਮਾਸਟਰ ਟ੍ਰੇਨਰਾਂ ਨੂੰ ਟ੍ਰੇਨਿੰਗ ਦਿੱਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ- -ਜ਼ਿਲ੍ਹਾ ਚੋਣ ਅਫ਼ਸਰ, ਐਸ.ਏ.ਐਸ.ਨਗਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01 ਜਨਵਰੀ 2024 ਦੇ ਆਧਾਰ ਤੇ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਵੋਟਰ ਸੂਚੀ ਦੀ ਸਰਸਰੀ ਸੁਧਾਈ ਮਿਤੀ 17 ਅਕਤੂਬਰ 2023, ਤੋਂ 30 ਨਵੰਬਰ, 2023 ਤੱਕ ਆਮ ਜਨਤਾ ਵੱਲੋਂ ਨਵੀਂ ਵੋਟ ਬਣਾਉਣ, ਵੋਟ ਕਟਾਵਾਉਣ, ਜਾਂ ਪਹਿਲੀ ਬਣੀ ਵੋਟ ਵਿੱਚ ਸੋਧ ਕਰਵਾਉਣ, ਰਿਹਾਇਸ਼ ਬਦਲਣ ਸਬੰਧੀ ਫਾਰਮ ਭਰੇ ਜਾਣਗੇ।
ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਇਸ ਸਬੰਧੀ ਮਿਤੀ 21 ਅਕਤੂਬਰ,2023 ਦਿਨ ਸ਼ਨੀਵਾਰ, 22 ਅਕਤੂਬਰ, 2023 ਦਿਨ ਐਤਵਾਰ, ਇਸੇ ਤਰ੍ਹਾਂ ਮਿਤੀ 18 ਨਵੰਬਰ, 2023 ਦਿਨ ਸ਼ਨੀਵਾਰ ਅਤੇ 19 ਨਵੰਬਰ, 2023 ਦਿਨ ਐਤਵਾਰ ਨੂੰ ਸਪੈਸ਼ਲ ਕੈਂਪ ਦੌਰਾਨ ਬੀ.ਐਲ.ਓਜ ਆਪਣੇ ਪੋਲਿੰਗ ਸਟੇਸ਼ਨਾਂ ਤੇ ਆਮ ਜਨਤਾ ਤੋਂ ਦਾਅਵੇ ਅਤੇ ਇਤਰਾਜ ਸਬੰਧੀ ਫਾਰਮ ਪ੍ਰਾਪਤ ਕਰਨਗੇ।
ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਸਪੈਸ਼ਲ ਸੁਧਾਈ ਦੇ ਜਾਰੀ ਕੀਤੇ ਗਏ ਪ੍ਰੋਗਰਾਮ ਅਨੁਸਾਰ ਮਿਤੀ 21 ਜੁਲਾਈ 2023 ਤੋਂ 21 ਅਗਸਤ, 2023 ਤੱਕ ਬੀ.ਐਲ.ਓਜ ਵੱਲੋਂ ਵੋਟਰਾਂ ਦੇ ਡਾਟੇ ਦੀ ਘਰ-ਘਰ ਜਾ ਕੇ ਵੈਰੀਫਿਕੇਸ਼ਨ ਕੀਤੀ ਜਾਣੀ ਹੈ ਅਤੇ ਜੇਕਰ ਵੋਟ ਬਣਨ ਵਾਲੀ, ਕੱਟਣ ਵਾਲੀ ਜਾਂ ਸੋਧ ਕਰਨ ਵਾਲੀ ਹੈ ਤਾਂ ਬੀ.ਐਲ.ਓਜ਼ ਵੱਲੋ ਫਾਰਮ ਨੰ. 6, 6ਏ, 7, 8, 6ਬੀ ਭਰੇ ਜਾਣਗੇ।
ਇਸ ਮੌਕੇ ਸ੍ਰੀਮਤੀ ਸਰਬਜੀਤ ਕੌਰ,ਐਸ.ਡੀ.ਐਮ. ਐਸ.ਏ.ਐਸ.ਨਗਰ, ਸ੍ਰੀ ਰਵਿੰਦਰ ਸਿੰਘ, ਐਸ.ਡੀ.ਐਮ. ਖਰੜ, ਸ੍ਰੀ ਅਰਜੁਨ ਗਰੇਵਾਲ, ਏ.ਈ.ਆਰ.ਓ. ਐਸ.ਏ.ਐਸ.ਨਗਰ, ਮੋਹਾਲੀ, ਸ੍ਰੀ ਸੰਜੇ ਕੁਮਾਰ, ਚੋਣ ਤਹਿਸੀਲਦਾਰ, ਸ੍ਰੀ ਸ਼ਾਰਿਕਾ,ਟੀਚਰ, ਡੇਰਾ ਬੱਸੀ, ਸ੍ਰੀ ਸੁਰਿੰਦਰ ਕੁਮਾਰ, ਚੋਣ ਕਾਨੂੰਗੋ ਅਤੇ ਸ੍ਰੀ ਜਗਤਾਰ ਸਿੰਘ, ਜੂਨੀਅਰ ਸਹਾਇਕ ਇਸ ਟ੍ਰੇਨਿੰਗ ਵਿੱਚ ਹਾਜ਼ਰ ਸਨ।


No comments:
Post a Comment