Saturday, July 1, 2023

ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬੀਰ ਦਵਿੰਦਰ ਦੇ ਅਕਾਲ ਚਲਾਣੇ ਦਾ ਜਤਾਇਆ ਦੁੱਖ

ਐਸ.ਏ.ਐਸ. ਨਗਰ, 1 ਜੁਲਾਈ : ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਬੀਰ ਦਵਿੰਦਰ ਸਿੰਘ ਦੇ ਇਸ ਜਹਾਨ ਤੋਂ ਚਲੇ ਜਾਣ ਨਾਲ ਸਿੱਖ ਪੰਥ, ਦੇਸ਼ ਅਤੇ ਪੰਜਾਬ ਨੂੰ ਵੱਡਾ ਘਾਟਾ ਪਿਆ ਹੈ। ਉਹਨਾਂ ਕਿਹਾ ਕਿ ਬੀਰ ਦਵਿੰਦਰ ਪੰਜਾਬ, ਸਿੱਖ ਸਿਧਾਂਤ ਅਤੇ ਸਿੱਖ ਇਤਿਹਾਸ ਬਾਰੇ ਡੂੰਘੀ ਜਾਣਕਾਰੀ ਜਾਣਿਆ ਜਾਂਦਾ ਸੀ”।


 ਸ਼੍ਰੀ ਸਿੱਧੂ ਨੇ ਕਿਹਾ ਕਿ ਬੀਰਦਵਿੰਦਰ ਸਿੰਘ ਵਿਦਵਤਾ ਅਤੇ ਗਿਆਨ ਦਾ ਖ਼ਜ਼ਾਨਾ ਸਨ ਅਤੇ ਜਦੋਂ ਉਹ ਪੰਜਾਬ ਜਾਂ ਸਿੱਖ ਪੰਥ ਦੇ ਮਸਲਿਆਂ ਬਾਰੇ ਬੋਲਦੇ ਸਨ ਤਾਂ ਜ਼ਮਾਨਾ ਖੜ ਕੇ ਸੁਣਦਾ ਸੀ। ਸ਼੍ਰੀ ਸਿੱਧੂ ਨੇ ਕਿਹਾ ਕਿ ਹੋਰਨਾਂ ਗੁਣਾਂ  ਇਲਾਵਾ ਬੀਰ ਦਵਿੰਦਰ ਸਿੰਘ ਸੰਵਿਧਾਨਕ ਮਾਹਰ ਵੀ ਸਨ ਅਤੇ ਉਹਨਾਂ ਨੂੰ ਸਰਵੋਤਮ ਪਾਰਲੀਮੈਂਟੇਰੀਅਨ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
 ਭਾਜਪਾ ਆਗੂ ਨੇ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਮਜ਼ਬੂਤੀ ਲਈ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਬੀਰ ਦਵਿੰਦਰ ਸਿੰਘ ਦੇ ਦੇਹਾਂਤ ਨਾਲ ਅਸੀਂ ਇੱਕ ਵਿਲੱਖਣ ਸ਼ਖਸੀਅਤ, ਇੱਕ ਚੰਗਾ ਸਿਆਸਤਦਾਨ, ਉੱਚ ਕੋਟੀ ਦਾ  ਬੁਲਾਰਾ ਅਤੇ ਸੂਝਵਾਨ ਪਾਰਲੀਮੈਂਟੇਰੀਅਨ ਗੁਆ ਲਿਆ ਹੈ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger