ਐਸ.ਏ.ਐਸ.ਨਗਰ, 21 ਜੁਲਾਈ :ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਮੋਹਾਲੀ ਵੱਲੋਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਮੁਹੱਈਆ ਕਰਵਾਉਣ ਲਈ
ਅੱਜ ਆਰ.ਕੇ ਪਬਲਿਕ ਸਕੂਲ, ਸੀ.ਪੀ ਆਈ ਟੀ ਡੇਰਾਬਸੀ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ।
ਪਲੇਸਮੈਂਟ ਕੈਂਪ ਵਿੱਚ ਐਸ ਕਾਰਪ, ਏਅਰਟੈਲ, ਟਾਈਮਜ਼ ਗਰੁੱਪ, ਐਕਸਿਸ ਬੈਂਕ, ਆਈ ਪ੍ਰੋਸੈਸ ਸਰਵਿਸ਼ਜ, ਹੈਲਥੀ
ਜੀਨਾ ਸੀਖੋ ਲਿਮਿਟਡ ਕੰਪਨੀਆਂ ਵੱਲੋਂ ਸਮੂਲੀਅਤ ਕੀਤੀ ਗਈ। ਉਕਤ ਕੈਂਪ ਵਿੱਚ 92 ਪ੍ਰਾਰਥੀਆਂ ਵੱਲੋਂ ਭਾਗ ਲਿਆ ਗਿਆ ਜਿਸ
ਵਿੱਚ 39 ਪ੍ਰਾਰਥੀਆਂ ਨੂੰ ਵੱਖ-ਵੱਖ ਕੰਪਨੀਆਂ ਵੱਲੋਂ ਉਹਨਾਂ ਦੀ ਯੋਗਤਾ ਅਨੁਸਾਰ ਸ਼ਾਰਟਲਿਸਟ ਕੀਤਾ ਗਿਆ ਅਤੇ 46 ਪ੍ਰਾਰਥੀਆਂ
ਦੀ ਮੌਕੇ ਤੇ ਹੀ ਚੋਣ ਕੀਤੀ ਗਈ।
ਇਹ ਕੈਂਪ ਸ੍ਰੀਮਤੀ ਡਿੰਪਲ ਥਾਪਰ, ਰੋਜਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਦੀ ਅਗਵਾਈ ਹੇਠ
ਲਗਾਇਆ ਗਿਆ। ਕੈਂਪ ਵਿੱਚ ਸ੍ਰੀਮਤੀ ਸੁਖਮਨਪ੍ਰੀਤ ਬਾਠ, ਡਿਪਟੀ ਸੀ.ਈ.ਓ ਅਤੇ ਹੋਰ ਸਟਾਫ ਵੀ ਮੌਜੂਦ ਰਿਹਾ।
No comments:
Post a Comment