ਖਰੜ੍ਹ, 01 ਜੁਲਾਈ : ਲਾਇਨਜ਼ ਕਲੱਬ ਉਮੰਗ ਖਰੜ੍ਹ ਵੱਲੋ ਕ੍ਰਿਸਨਾਂ ਇਨਕਲੇਵ ਖਾਨਪੁਰ ਖਰੜ੍ਹ ਵਿਖੇ ਮੁੱਫਤ ਸੂਗਰ ਚੈੱਕ ਅਪ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਲਾਇਨਜ਼ ਕਲੱਬ ਉਮੰਗ ਖਰੜ੍ਹ ਦੇ ਚੈਅਰਮੈਨ ਸ੍ਰੀ ਸੁਖਬੀਰ ਸਿੰਘ ਰਾਣਾ ਜੀ ਵੱਲੋ ਦੱਸਿਆ ਗਿਆ ਕਿ ਇਸ ਰੁਝੇਵਿਆਂ ਭਰੀ ਜਿੰਦਗੀ ਵਿੱਚ ਆਮ ਪਬਲਿਕ ਆਪਣੀ ਸਿਹਤ ਦੇ ਵੱਲ ਧਿਆਨ ਨਹੀਂ ਦੇ ਪਾਂਉਦੀ। ਜਦੋ ਬੰਦੇ ਦੀ ਸਿਹਤ ਜਿਆਦਾ ਖਰਾਬ ਹੋ ਜਾਂਦੀ ਹੈ ਤਾਂ ਹੀ ਉਹ ਹਸਪਤਾਲ ਜਾਂਦਾ ਹੈ।
ਜਦਕਿ ਸਾਨੁੰ ਹਰ ਇੱਕ ਨੂੰ ਸਮੇਂ ਸਮੇਂ ਤੇ ਆਪਣੇ ਲੋੜੀਦੇ ਬਲੱਡ ਟੈਸਟ ਕਰਵਾਉਦੇ ਰਹਿਣਾ ਚਾਹੀਦਾ ਹੈ ਤਾਂ ਜੋ ਬਿਮਾਰੀ ਪਤਾ ਲੱਗਣ ਤੇ ਸੁਰੂਆਤੀ ਸਮੇਂ ਵਿੱਚ ਆਪਣਾ ਇਲਾਜ ਸਹੀ ਤਰੀਕੇ ਨਾਲ ਕਰਵਾਇਆ ਜਾ ਸਕੇ। ਇਸ ਲਗਾਏ ਗਏ ਮੈਡੀਕਲ ਚੈੱਕ ਅਪ ਕੈਂਪ ਦਾ ਮੁੱਖ ਮੰਤਵ ਇਹੀ ਹੈ ਕਿ ਆਮ ਜਨਤਾ ਨੂੰ ਸਿਹਤ ਦੇ ਪ੍ਰਤੀ ਜਾਗਰੂਕ ਕਰਨਾ। ਇਸ ਕੈਂਪ ਵਿੱਚ ਤਕਰੀਬਨ 50 ਤੋ ਵੱਧ ਲੋਕਾਂ ਦਾ ਸੂਗਰ ਚੈੱਕ ਅਪ ਕੀਤਾ ਗਿਆ
ਅਤੇ ਕੁੱਝ ਲੋਕਾਂ ਦੀ ਬਲੱਡ ਸੂਗਰ ਵੀ ਵੱਧ ਪਾਈ ਗਈ ਅਤੇ ਉਹਨਾਂ ਨੂੰ ਇਸਦੇ ਇਲਾਜ ਸੰਬੰਧੀ ਸਲਾਹ ਵੀ ਦਿੱਤੀ ਗਈ। ਕੈਂਪ ਵਿੱਚ ਸੂਗਰ ਦੇ ਟੈਸਟ ਤੋ ਇਲਾਵਾ ਮਰੀਜਾਂ ਦਾ ਬਲੱਡ ਪ੍ਰੈੱਸਰ , ਐਚ.ਬੀ. ਆਦਿ ਟੈਸਟ ਵੀ ਕੀਤੇ ਗਏ । ਕੈਂਪ ਵਿੱਚ ਲੋਕਲ ਵਸਨੀਕਾਂ ਦੁਆਰਾ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ ਅਤੇ ਕੈਂਪ ਦਾ ਲਾਹਾ ਲਿਆ ਗਿਆ। ਇਸ ਮੌਕੇ ਲਾਇਨਜ਼ ਕਲੱਬ ਉਮੰਗ ਖਰੜ੍ਹ ਤੋ ਅਮਨਦੀਪ ਸਿੰਘ ਮਾਨ, ਪ੍ਰਧਾਨ, ਅਮਨਦੀਪ, ਜਨਰਲ ਸਕੱਤਰ, ਸ੍ਰੀਮਤੀ ਮੋਨਿਕਾ ਅਗਰਵਾਲ ਕੈਸੀਅਰ, ਸੁਭਾਸ ਅਗਰਵਾਲ, ਮੇਜਰ ਸਿੰਘ ਆਦਿ ਕਲੱਬ ਦੇ ਨੁਮਇੰਦੇ ਵਿਸੇਸ ਤੋਰ ਤੇ ਹਾਜ਼ਰ ਰਹੇ।


No comments:
Post a Comment