ਐਸ.ਏ.ਐਸ.ਨਗਰ, 22 ਅਗਸਤ : ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਦੇ ਦਿਸ਼ਾ -ਨਿਰਦੇਸ਼ਾ ਅਤੇ ਡਾ ਸੰਦੀਪ ਕੁਮਾਰ ਰਿਣਵਾ ਦੀ ਅਗਵਾਈ ਹੇਠ ਪਿੰਡ ਚੰਡਿਆਲਾ ਵਿਖੇ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਕਿਸਾਨ ਸਿਖਲਾਈ ਕੈੰਪ ਲਗਾਇਆ |ਇਸ ਮੌਕੇ ਖੇਤੀਬਾਡ਼ੀ ਵਿਕਾਸ ਅਫਸਰ ਡਾ. ਸ਼ੁਭ ਕਰਨ ਸਿੰਘ ਨੇ ਪਰਾਲੀ ਦੀ ਸਾਂਭ-ਸੰਭਾਲ ਲਈ ਵਿਭਾਗ ਵਲੋਂ ਕਿਸਾਨਾ ਨੂੰ ਦਿਤੀ ਜਾ ਰਹੀ ਮਸ਼ੀਨਰੀ ਤੇ ਸਬਸੀਡੀ ਬਾਰੇ ਜਾਣੂ ਕਰਵਾਇਆ ਅਤੇ ਕਿਸਾਨਾ ਨੂੰ ਬੇਨਤੀ ਕੀਤੀ ਕਿ ਉਹ N.G.T. ਦੇ ਹੁਕਮਾ ਦੀ ਪਾਲਣਾ ਕਰਨ ਅਤੇ ਬਿਲਕੁਲ ਵੀ ਪਰਾਲੀ ਨੂੰ ਅੱਗ ਨਾ ਲਾਉਣ |
ਇਸ ਲਈ ਉਹਨਾਂ ਨੇ ਸਰਕਾਰ ਵਲੋਂ ਜੋ ਵੀ ਸਹਿਜੋਗ ਦੀ ਲੋੜ ਹੈ ਉਸ ਨੂੰ ਪੂਰਾ ਕੀਤਾ ਜਾਵੇਗਾ |ਡਾ.ਅਜੈ ਸ਼ਰਮਾ ਖੇਤੀਬਾੜੀ ਵਿਸਥਾਰ ਅਫਸਰ ਨੇ ਪਰਾਲੀ ਨੂੰ ਖੇਤ ਵਿਚ ਹੀ ਵਾਹਕੇ ਮਿਟ੍ਟੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਕੀਤਾ ਜਾ ਸਕਦਾ ਹੈ | ਇਸ ਮੌਕੇ ਡਾ.ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ ਨੇ ਪਰਾਲੀ ਨੂੰ ਐਕਸ ਸੀਟੂ ਮਸ਼ੀਨਰੀ ਬਲੇਰ ਆਦਿ ਬਾਰੇ ਵਿਸਥਾਰ ਨਾਲ ਦੱਸਿਆ |
ਡਾ ਜਗਦੀਪ ਸਿੰਘ ਬਲਾਕ ਟੇਕਨੋਲਜੀ ਮੈਨਜਰ ਨੇ ਕਿਸਾਨਾ ਨੂੰ ਆਤਮਾ ਸਕੀਮ ਬਾਰੇ ਅਤੇ ਪੀ.ਐਮ. ਕਿਸਾਨ ਨਿੱਧੀ ਯੋਜਨਾ ਬਾਰੇ ਵਿਸਥਾਰ ਵਿਚ ਦਸਿਆ | ਇਸ ਮੌਕੇ ਡਾ.ਦੀਵਿਆਂ ਖੇਤੀਬਾੜੀ ਉਪ ਨਿਰੀਖਕ ਨੇ ਕਿਸਾਨਾ ਆਰਗੈਨਿਕ ਖੇਤੀ ਬਾਰੇ ਦੱਸਿਆ | ਇਸ ਮੌਕੇ ਏ.ਟੀ.ਐਮ. ਕੁਲਵਿੰਦਰ ਸਿੰਘ, ਸਾਬਕਾ ਸਰਪੰਚ ਬਲਜਿੰਦਰ ਸਿੰਘ, ਉਜਾਗਰ ਸਿੰਘ, ਪਟਵਾਰੀ ਕਰਮਜੀਤ ਸਿੰਘ,ਮਨਪ੍ਰੀਤ ਸਿੰਘ, ਹਰਚੰਦ ਸਿੰਘ, ਅਵਤਾਰ ਸਿੰਘ ਅਤੇ ਹੋਰ ਵੀ ਕਿਸਾਨ ਹਾਜਰ ਸਨ


No comments:
Post a Comment