ਅਯੁੱਧਿਆ ਧਾਮ ਦੇ ਪਰਮ ਪੂਜਯ ਆਚਾਰੀਆ ਸ਼੍ਰੀ ਇੰਦਰਮਣੀ ਜੀ ਮਹਾਰਾਜ ਨੇ ਸ਼ਿਵ ਮਹਾਪੁਰਾਣ ਦੀ ਮਹਿਮਾ ਦਾ ਵਰਨਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਮੋਹਾਲੀ 25 ਅਗਸਤ : ਨਿਗਮ ਮੋਹਾਲੀ ਅਧੀਨ ਆਉਂਦੇ ਪਿੰਡ ਸ਼ਾਹੀਮਾਜਰਾ ਵਿਖੇ ਸਥਿਤ ਸ਼੍ਰੀ ਸਨਾਤਨ ਧਰਮ ਸ਼ਿਵ ਮੰਦਰ ਇੰਡਸਟਰੀਅਲ ਏਰੀਆ ਫੇਜ਼-5 ਮੋਹਾਲੀ ਵਿਖੇ 23 ਅਗਸਤ ਤੋਂ 31 ਅਗਸਤ 2023 ਤੱਕ ਸ਼੍ਰੀ ਸ਼ਿਵ ਮਹਾਪੁਰਾਣ ਕਥਾ ਕਰਵਾਈ ਜਾ ਰਹੀ ਹੈ, ਜਿਸ ਦੇ ਤੀਜੇ ਦਿਨ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੇ ਵਿਆਹ ਦੀਆਂ ਝਲਕੀਆਂ ਦੀ ਰਸਮ ਅਦਾ ਕੀਤੀ ਗਈ। ਇਸ ਦੌਰਾਨ ਕਰਵਾਏ ਗਏ ਸ਼੍ਰੀ ਮਹਾਸ਼ਿਵ ਪੁਰਾਣ 'ਚ ਸ਼ਰਧਾਲੂਆਂ ਦੀ ਭਾਰੀ ਭੀੜ ਪੁਜੀ ।
ਇਸ ਪ੍ਰੋਗਰਾਮ ਦੌਰਾਨ ਸ੍ਰੀ ਬ੍ਰਾਹਮਣ ਸਭਾ ਪ੍ਰਧਾਨ ਮੁਹਾਲੀ ਵਿਸ਼ਾਲ ਸ਼ਰਮਾ, ਸ੍ਰੀ ਸਨਾਤਨ ਧਰਮ ਸ਼ਿਵ ਮੰਦਰ ਕਮੇਟੀ ਅਤੇ ਮਹਿਲਾ ਮੰਡਲ ਕਮੇਟੀ ਦੇ ਅਹੁਦੇਦਾਰ ਰਾਮ ਕੁਮਾਰ ਸ਼ਾਹੀਮਾਜਰਾ, ਦਲੀਪ ਸਿੰਘ, ਬਲਵਿੰਦਰ ਸਿੰਘ ਅਤੇ ਇੰਦਰਪਾਲ ਕਸ਼ਯਪ ਸਮੇਤ ਐਨ.ਕੇ.ਵਰਮਾ, ਵਿਸ਼ੇਸ਼ ਸਹਾਇਕ ਸਾਬਕਾ ਕੌਂਸਲਰ ਅਸ਼ੋਕ ਝਾਅ, ਦਿਨੇਸ਼ ਅਰੋੜਾ, ਅਸ਼ੋਕ ਕੁਮਾਰ ਮਿੱਤਲ, ਅਮਿਤ ਪਾਸਵਾਨ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ | ਮੰਦਰ ਪ੍ਰਬੰਧਕਾਂ ਨੇ ਦੱਸਿਆ ਕਿ ਰੋਜ਼ਾਨਾ ਸ਼ਾਮ 4 ਵਜੇ ਤੋਂ ਸ਼ਾਮ 7 ਵਜੇ ਤੱਕ ਸ਼੍ਰੀ ਮਹਾਂ ਸ਼ਿਵ ਪੁਰਾਣ ਕਥਾ ਗਿਆਨ ਯੱਗ ਕਰਵਾਇਆ ਜਾ ਰਿਹਾ ਹੈ ਅਤੇ ਕਥਾ ਉਪਰੰਤ ਮਹਾਂ ਆਰਤੀ ਕਰਵਾਈ ਜਾ ਰਹੀ ਹੈ ਅਤੇ ਸ਼ਰਧਾਲੂਆਂ ਲਈ ਅਟੁੱਟ ਭੰਡਾਰਾ ਵੀ ਲਗਾਇਆ ਜਾ ਰਿਹਾ ਹੈ।
No comments:
Post a Comment