SBP GROUP

SBP GROUP

Search This Blog

Total Pageviews

ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਅਤੇ ਹਾੜ੍ਹੀ ਦੀਆਂ ਫ਼ਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ 22 ਨੂੰ

 ਐਸ.ਏ.ਐਸ.ਨਗਰ, 20 ਸਤੰਬਰ : ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਅਤੇ ਹਾੜ੍ਹੀ ਦੀਆਂ ਫ਼ਸਲਾਂ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ 22 ਸਤੰਬਰ, 2023 ਨੂੰ ਕਿਸਾਨ ਵਿਕਾਸ ਚੈਂਬਰ  (ਕਾਲਕਟ ਭਵਨ) ਏਅਰਪੋਰਟ ਰੋਡ ਮੋਹਾਲੀ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਾਇਆ ਜਾਵੇਗਾ।


   ਇਸ ਬਾਰੇ ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ.ਨਗਰ ਡਾ. ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿੱਚ ਖੇਤੀ ਮਾਹਿਰਾਂ ਵੱਲੋਂ ਦਿੱਤੀ ਜਾਣ ਵਾਲੀ ਤਕਨੀਕੀ ਜਾਣਕਾਰੀ ਤੋਂ ਲਾਭ ਲੈਣ  ਲਈ ਵੱਧ ਤੋਂ ਵੱਧ ਗਿਣਤੀ ਵਿੱਚ ਕਿਸਾਨਾਂ ਨੂੰ ਭਾਗ ਲੈਣ ਹਿੱਤ ਅਪੀਲ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਕੈਂਪ ਵਿੱਚ ਸ਼੍ਰੀ ਕਲਵੰਤ ਸਿੰਘ ਐਮ.ਐਲ.ਏ. ਮੋਹਾਲੀ ਅਤੇ ਸ਼੍ਰੀ ਕੁਲਜੀਤ ਸਿੰਘ ਰੰਧਾਵਾ ਐਮ.ਐਲ.ਏ., ਹਲਕਾ ਡੇਰਾਬੱਸੀ ਵਿਸੇਸ਼ ਤੌਰ ਤੇ ਸ਼ਾਮਿਲ ਹੋਣਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮਿਤੀ 10 ਸਤੰਬਰ 2023 ਨੂੰ ਸਬਸਿਡੀ ਤੇ ਮਸ਼ੀਨਰੀ ਦੀ ਖ੍ਰੀਦ ਲਈ ਕੱਢੇ ਗਏ ਡਰਾਅ ਦੇ ਸਫ਼ਲ ਅਰਜ਼ੀਕਾਰ ਮਿਤੀ 24 ਸਤੰਬਰ 2023 ਤੋਂ ਪਹਿਲਾਂ ਪਹਿਲਾਂ ਮਸ਼ੀਨਾਂ ਦੀ  ਖ੍ਰੀਦ ਕਰਨ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਿਸ਼ਚਿਤ ਮਿਤੀ ਤੱਕ ਮਸ਼ੀਨਾਂ ਦੀ ਖ੍ਰੀਦ ਕਰ ਲਈ ਜਾਵੇ। ਮਸ਼ੀਨਾਂ ਦੀ ਖ੍ਰੀਦ ਨਾ ਹੋਣ ਦੀ ਸੂਰਤ ਵਿੱਚ ਵਿਭਾਗ ਨੂੰ ਅਗਲੇ ਲਾਭਪਾਤਰੀ ਦੀ ਚੋਣ ਲਈ ਦੁਬਾਰਾ ਡਰਾਅ ਕੱਢਣ ਦੀ ਜਰੂਰਤ ਪਵੇਗੀ।

No comments:


Wikipedia

Search results

Powered By Blogger