ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਦੇ ਦਿਸ਼ਾ -ਨਿਰਦੇਸ਼ਾ ਅਤੇ ਡਾ ਸੰਦੀਪ ਕੁਮਾਰ ਰਿਣਵਾ ਦੀ ਅਗਵਾਈ ਹੇਠ ਪਿੰਡ ਮੱਛਲੀ ਕਲਾ ਵਿਖੇ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਕਿਸਾਨ ਸਿਖਲਾਈ ਕੈੰਪ ਲਗਾਇਆ |ਇਸ ਮੌਕੇ ਖੇਤੀਬਾਡ਼ੀ ਵਿਸਥਾਰ ਅਫਸਰ ਡਾ. ਸੁੱਚਾ ਸਿੰਘ ਨੇ ਪਰਾਲੀ ਦੀ ਸਾਂਭ-ਸੰਭਾਲ ਲਈ ਵਿਭਾਗ ਵਲੋਂ ਕਿਸਾਨਾ ਨੂੰ ਦਿਤੀ ਜਾ ਰਹੀ ਮਸ਼ੀਨਰੀ ਤੇ ਸਬਸੀਡੀ ਬਾਰੇ ਜਾਣੂ ਕਰਵਾਇਆ ਅਤੇ ਕਿਸਾਨਾ ਨੂੰ ਬੇਨਤੀ ਕੀਤੀ ਕਿ ਉਹ N.G.T. ਦੇ ਹੁਕਮਾ ਦੀ ਪਾਲਣਾ ਕਰਨ ਅਤੇ ਬਿਲਕੁਲ ਵੀ ਪਰਾਲੀ ਨੂੰ ਅੱਗ ਨਾ ਲਾਉਣ |ਇਸ ਲਈ ਉਹਨਾਂ ਨੇ ਸਰਕਾਰ ਵਲੋਂ ਜੋ ਵੀ ਸਹਿਜੋਗ ਦੀ ਲੋੜ ਹੈ ਉਸ ਨੂੰ ਪੂਰਾ ਕੀਤਾ ਜਾਵੇਗਾ |ਡਾ.ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ ਨੇ ਪਰਾਲੀ ਨੂੰ ਖੇਤ ਵਿਚ ਹੀ ਵਾਹਕੇ ਮਿਟ੍ਟੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਕੀਤਾ ਜਾ ਸਕਦਾ ਹੈ | ਉਹਨਾਂ ਨੇ ਪਰਾਲੀ ਨੂੰ ਐਕਸ ਸੀਟੂ ਮਸ਼ੀਨਰੀ ਬਲੇਰ ਆਦਿ ਬਾਰੇ ਵਿਸਥਾਰ ਨਾਲ ਦੱਸਿਆ | ਡਾ. ਜਗਦੀਪ ਸਿੰਘ ਬਲਾਕ ਟੇਕਨੋਲਜੀ ਮੈਨਜਰ ਨੇ ਕਿਸਾਨਾ ਨੂੰ ਆਤਮਾ ਸਕੀਮ ਬਾਰੇ ਅਤੇ ਪੀ.ਐਮ. ਕਿਸਾਨ ਨਿੱਧੀ ਯੋਜਨਾ ਬਾਰੇ ਵਿਸਥਾਰ ਵਿਚ ਦਸਿਆ | ਉਹਨਾਂ ਨੇ ਕਿਸਾਨਾ ਨੂੰ ਆਰਗੈਨਿਕ ਖੇਤੀ ਬਾਰੇ ਦੱਸਿਆ | ਇਸ ਮੌਕੇ ਕਿਸਾਨ ਬਲਰਾਮ ਰਾਣਾ, ਕੁਸ਼ ਰਾਣਾ, ਭੁਪਿੰਦਰ ਸਿੰਘ ਅਤੇ ਹੋਰ ਵੀ ਕਿਸਾਨ ਹਾਜਰ ਸਨ
No comments:
Post a Comment