ਪਿੰਡਾਂ ਦੇ ਟੋਭਿਆਂ ਦੇ ਸੁੰਦਰੀਕਰਨ ਦੇ ਕੰਮ ਵਿੱਚ ਤੇਜੀ ਲਿਆਉਣ ਦੀ ਹਦਾਇਤ
ਐਸ.ਏ.ਐਸ.ਨਗਰ, 14 ਸਤੰਬਰ : ਮਿਸ ਗੀਤਿਕਾ ਸਿੰਘ (ਪੀ.ਸੀ.ਐਸ.) ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਐਸ.ਏ.ਐਸ.ਨਗਰ ਵੱਲੋਂ ਅੱਜ ਬਲਾਕ ਮੋਹਾਲੀ ਦੀ ਗਰਾਮ ਪੰਚਾਇਤ ਜੁਝਾਰ ਨਗਰ, ਰਾਏਪੁਰ ਅਤੇ ਮਨਾਣਾ ਵਿੱਚ ਚੱਲ ਰਹੇ ਵਿਕਾਸ ਦੇ ਕੰਮਾਂ, ਡਿਸਪੈਂਸਰੀ ਅਤੇ ਆਂਗਨਵਾੜੀ ਸੈਂਟਰ ਦਾ ਦੌਰਾ ਕੀਤਾ ਗਿਆ। ਪਿੰਡਾਂ ਵਿੱਚ ਚੱਲ ਰਹੇ ਵਿਕਾਸ ਦੇ ਕੰਮਾਂ ਸਬੰਧੀ ਮੌਕੇ ਤੇ ਹਾਜਰ ਪੰਚਾਇਤ ਸਕੱਤਰਾਂ ਅਤੇ ਜੀ.ਆਰ.ਐਸ. ਨੂੰ ਹਦਾਇਤ ਕੀਤੀ ਗਈ ਕਿ ਪ੍ਰਗਤੀ ਅਧੀਨ ਕੰਮ ਜਲਦ ਤੋਂ ਜਲਦ ਮੁਕੰਮਲ ਕਰਵਾਏ ਜਾਣ।
ਜਿਹੜੇ ਕੰਮ ਮੁਕੰਮਲ ਹੋ ਗਏ ਹਨ, ਉਨ੍ਹਾਂ ਬਾਰੇ ਮੌਕੇ ਤੇ ਪਿੰਡ ਵਾਸੀਆਂ ਤੋਂ ਫੀਡਬੈਕ ਲਈ ਗਈ ਅਤੇ ਮੌਜੂਦ ਪੰਚਾਇਤ ਸਕੱਤਰ ਅਤੇ ਜੀ.ਆਰ.ਐਸ. ਨੂੰ ਹਦਾਇਤ ਕੀਤੀ ਗਈ ਕਿ ਕਮੀਆਂ ਨੂੰ ਤੁੰਰਤ ਠੀਕ ਕਰਵਾਇਆ ਜਾਵੇ। ਪਿੰਡਾਂ ਦੇ ਟੋਭਿਆਂ ਸਬੰਧੀ ਚੱਲ ਰਹੇ ਸੁੰਦਰੀਕਰਨ ਦੇ ਕੰਮ ਵਿੱਚ ਤੇਜੀ ਲਿਆਉਣ ਦੀ ਹਦਾਇਤ ਕੀਤੀ ਗਈ ਤਾਂ ਜੋ ਸਰਕਾਰ ਦੁਆਰਾ ਟੋਭਿਆਂ ਦੇ ਸੁੰਦਰੀਕਰਨ ਦੀ ਮੁਹਿੰਮ ਨੂੰ ਸਫਲ ਕੀਤਾ ਜਾ ਸਕੇ। ਪਿੰਡ ਮਨਾਣ ਵਿਖੇ ਆਂਗਨਵਾੜੀ ਸੈਂਟਰ ਦਾ ਦੌਰਾ ਕੀਤਾ ਗਿਆ ਤੇ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਦੱਸਿਆ ਗਿਆ ਕਿ ਆਂਗਨਵਾੜੀ ਸੈਂਟਰ ਵਧੀਆ ਚੱਲ ਰਿਹਾ ਹੈ।
ਪਿੰਡ ਦੀ ਡਿਸਪੈਂਸਰੀ ਦਾ ਵੀ ਦੌਰਾ ਕੀਤਾ ਗਿਆ। ਉੱਥੇ ਮੌਜੂਦ ਮਰੀਜ਼ਾਂ ਤੋ ਪੁਛਿਆ ਗਿਆ ਕਿ ਉਹ ਡਾਕਟਰ ਅਤੇ ਸਟਾਫ ਦੀਆਂ ਸੇਵਾਂਵਾ ਤੋ ਸੰਤੁਸ਼ਟ ਹਨ ਅਤੇ ਡਾਕਟਰ ਨਾਲ ਡਿਸਪੈਂਸਰੀ ਵਿਖੇ ਓ.ਪੀ.ਡੀ, ਦਵਾਈਆਂ ਅਤੇ ਮੁਸ਼ਕਿਲਾਂ ਸਬੰਧੀ ਗੱਲ-ਬਾਤ ਕੀਤੀ ਗਈ। ਪਿੰਡ ਮਨਾਣਾ ਵਿਖੇ “ਸਰਕਾਰ ਆਪ ਕੇ ਦੁਆਰ” ਨੂੰ ਮੁੱਖ ਰੱਖਦੇ ਹੋਏ ਪਿੰਡ ਤੜੌਲੀ ਦੇ ਮੌਕੇ ਉਤੇ ਹਾਜ਼ਰ ਵਸਨੀਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ, ਪਿੰਡ ਵਾਲਿਆਂ ਵੱਲੋਂ ਧਿਆਨ ਵਿੱਚ ਲਿਆਂਦਾ ਗਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਆਯੂਸ਼ਮਾਨ ਸਕੀਮ ਅਧੀਨ ਕਾਰਡ ਬਣਨ ਤੋਂ ਰਹਿੰਦੇ ਹਨ,
ਇਸ ਸਬੰਧੀ ਪੰਚਾਇਤ ਸਕੱਤਰ ਨੂੰ ਹਦਾਇਤ ਕੀਤੀ ਗਈ ਜ਼ਿਲ੍ਹਾ ਕੋਆਰਡੀਨੇਟਰ ਸੀ.ਐਸ.ਸੀ ਨਾਲ ਤਾਲਮੇਲ ਕਰਕੇ ਬਿਨਾਂ ਕਿਸੇ ਦੇਰੀ ਤੋਂ ਪਿੰਡ ਤੜੋਲੀ ਵਿਖੇ ਆਯੂਸ਼ਮਾਨ ਕਾਰਡ ਬਣਾਉਣ ਲਈ ਕੈਂਪ ਲਗਵਾਇਆ ਜਾਵੇ। ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਾਰੇ ਪਿੰਡਾਂ ਵਿੱਚ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਅਪੀਲ ਕੀਤੀ ਗਈ ਤੇ ਪਿੰਡ ਦੇ ਮੋਹਤਬਾਰ ਲੋਕਾਂ ਨੂੰ ਕਿਹਾ ਕਿ ਪਿੰਡ ਦੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ।
No comments:
Post a Comment