SBP GROUP

SBP GROUP

Search This Blog

Total Pageviews

ਆਧੁਨਿਕ ਤਕਨੀਕਾਂ ਨਾਲ ਦਿਮਾਗ ਦੇ ਗੰਭੀਰ ਰੋਗੀ ਹੋ ਰਹੇ ਹਨ ਤੰਦਰੁਸਤ: ਡਾ: ਸੰਦੀਪ ਸ਼ਰਮਾ

 ਦਿਮਾਗ ਨਾਲ ਜੁੜੇ ਕਿਸੇ ਵੀ ਲੱਛਣ ਨੂੰ ਨਜ਼ਰਅੰਦਾਜ ਕਰਨਾ ਹੋ ਸਕਦਾ ਹੈ ਘਾਤਕ: ਡਾ: ਸੰਦੀਪ ਸ਼ਰਮਾ

ਮੋਹਾਲੀ, 21 ਸਤੰਬਰ : ਦਿਮਾਗੀ ਰੋਗਾਂ ਨਾਲ ਜੁੜੇ ਮਾਮਲੇ ਨੂੰ ਜੇਕਰ ਨਜਰ ਅੰਦਾਜ਼ ਕੀਤਾ ਜਾਂਦਾ ਹੈ ਤਾਂ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ, ਸਮੇਂ ਸਿਰ ਜਾਂਚ ਕਰਵਾ ਕੇ ਬਿਮਾਰੀ ਦੀ ਅਸਲ ਸਥਿਤੀ ਦਾ ਪਤਾ ਲਗਾਉਣਾ ਜਰੂਰੀ ਹੁੰਦਾ ਹੈ, ਕਿਉਂਕਿ ਅਜਿਹੀ ਸਥਿਤੀ ਦਿਮਾਗ ਦਾ ਦੌਰਾ ਪਾਉਣ ਦਾ ਕਾਰਨ ਬਣ ਸਕਦੀ ਹੈ। ਇਹ ਗੱਲ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਸੰਦੀਪ ਸ਼ਰਮਾ ਨੇ ਅੱਜ ਇੱਥੇ ਸਥਾਨਕ ਗਰੇਸ਼ੀਅਨ ਪਾਰਕ ਹਸਪਤਾਲ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਹੀ। ਇਸ ਮੌਕੇ ਉਨਾਂ ਨਾਲ ਨਿਊਰੋ ਵਿਭਾਗ ਦੀ ਟੀਮ ਵਿਚ ਸ਼ਾਮਲ ਡਾਕਟਰ ਗੌਰਵ ਧਵਨ ਅਤੇ ਲੋਕੇਸ਼ ਸਿੰਘ ਵੀ ਹਾਜਰ ਸਨ। 


ਗਰੇਸ਼ੀਅਨ ਪਾਰਕ ਹਸਪਤਾਲ ਵਿਚ ਆਪਣੀ ਪਹਿਲੀ ਪੱਤਰਕਾਰ ਮਿਲਣੀ ਦੌਰਾਨ ਡਾ. ਸੰਦੀਪ ਸ਼ਰਮਾ ਨੇ ਕਿਹਾ ਕਿ ਭੁੱਲਣਹ, ਚੇਤਨਾ ਦੀ ਕਮੀਂ, ਵਿਵਹਾਰ ਵਿੱਚ ਆਇਆ ਅਚਾਨਕ ਬਦਲਾਅ, ਗੁੱਸਾ, ਤਣਾਅ ਆਦਿ ਦਿਮਾਗੀ ਹਾਲਤ ਨਾਲ ਜੁੜੇ ਹੁੰਦੇ ਹਨ। ਜਿਸ ਦੇ ਇਲਾਜ਼ ਲਈ ਆਧੁਨਿਕ ਤਕਨੀਕਾਂ ਨੇ ਅਨੇਕਾਂ ਹੀ ਸਾਧਨ ਮੁਹੱਈਆ ਕਰਵਾਏ ਹਨ। ਉਨ੍ਹਾਂ ਕਿਹਾ ਕਿ ਦਿਮਾਗੀ ਦੌਰਾ ਜਾਂ ਲਕਵਾ ਮਾਰਨ ਕਰ ਕੇ ਘਬਰਾਉਣ ਦੀ ਜਰੂਰਤ ਨਹੀਂ ਹੈ ਕਿਉਂਕਿ ਇਸ ਦਾ ਇਲਾਜ਼ ਸੰਭਵ ਹੈ। ਡਾਕਟਰ ਸ਼ਰਮਾ ਨੇ ਕਿਹਾ ਕਿ ਦਿਮਾਗ ਵਿੱਚ ਖੂਨ ਦੇ ਕਲੌਟ ਜੰਮ ਜਾਣ ਕਾਰਨ ਫਲੋਅ ਡਾਈਵਰਟਰਜ਼ ਅਤੇ ਮਕੈਨੀਕਲ ਥਰੋਮਬੈਕਟਮੀ ਰਾਹੀਂ ਸਫਲਤਾ ਨਾਲ ਇਲਾਜ਼ ਕੀਤਾ ਜਾ ਸਕਦਾ ਹੈ ਅਤੇ ਦੌਰਾ ਪੈਣ ਦੇ 24 ਘੰਟੇ ਅੰਦਰ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਇੱਕ ਨੌਜਵਾਨ ਮਰੀਜ਼ ਜੋ ਬਦਲੀ ਸੰਵੇਦਨਾ ਅਤੇ ਸਿਰ ਦਰਦ ਦੀ ਸ਼ਿਕਾਇਤ ਲੈ ਕੇ ਉਨ੍ਹਾਂ ਕੋਲ ਆਇਆ ਸੀ, ਜਿਸ ਦੇ ਦਿਮਾਗ ਦੀ ਨਾੜੀ ਨੂੰ ਬਿਨ੍ਹਾਂ ਕਿਸੇ ਚੀਰ-ਫਾੜ ਦੇ ਠੀਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇੱਕ ਹੋਰ ਮਰੀਜ਼ ਨੂੰ ਦਿਮਾਗੀ ਦੌਰਾ ਪਿਆ ਸੀ ਜਿਸ ਦਾ ਸਫ਼ਲਤਾ ਨਾਲ ਇਲਾਜ਼ ਕਰਕੇ ਉਸ ਨੂੰ ਛੁੱਟੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਗ੍ਰੇਸ਼ੀਅਨ ਪਾਰਕ ਹਸਪਤਾਲ ਨੇ ਆਪਣੀ ਸ਼ੁਰੂਆਤੀ ਮਹੀਨਿਆਂ ਦੌਰਾਨ ਹੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਅਤੇ ਅਨੇਕਾਂ ਮਰੀਜ਼ਾਂ ਨੂੰ ਲਾਭ ਪਹੁੰਚਾਇਆ ਹੈ।

No comments:


Wikipedia

Search results

Powered By Blogger