ਐਸ.ਏ.ਐਸ.ਨਗਰ, 28 ਸਤੰਬਰ : ਨਗਰਨਿਗਮ,ਐਸ.ਏ.ਐਸ ਨਗਰ ਮੋਹਾਲੀ ਦੇ ਅਧੀਕਾਰੀਆਂ ਦੁਆਰਾ ਸਵੱਛਤਾ ਹੀ ਸੇਵਾ, ਸੰਸਟੇਬਿਲਿਟੀ ਲੀਡਰ ਪ੍ਰੋਗਰਾਮ ਫਾਰ ਸਟੂਡੈਂਟਸ(Sustainability Leaders Program for Students) ਦੇ ਤਹਿਤ ਜਾਗਰੂਕਤਾ ਮੁਹਿੰਮ 4 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਚਲਾਈ ਜਾ ਰਹੀ ਹੈ। ਜਿਸ ਤਹਿਤ ਸਰਕਾਰੀ ਹਾਈ ਸਕੂਲ, ਕੁੰਭੜਾ ਅਤੇ ਸਰਕਾਰੀ ਹਾਈ ਸਕੂਲ, ਮਟੋਰ ਦੇ 100 ਵਿਦਿਆਰਥੀ ਸ਼ਾਮਿਲ ਹੋਏ। ਵਿਦਿਆਰਥੀਆਂ ਨੂੰ ਆਰ.ਐਮ.ਸੀ(RMC) ਫੇਜ਼ 3-ਏ ਅਤੇ ਕਾਓ ਪੌਂਡ(Cow pound) ਸੈਂਟਰ ਵੀਜ਼ਟ ਕਰਵਾਇਆ ਗਿਆ। ਇਸ ਦੇ ਤਹਿਤ ਵਿਦਿਆਰਥੀਆ ਨੂੰ ਕੂੜਾ ਪ੍ਰਬੰਧਨ ਅਤੇ ਘਰੇਲੂ ਖਾਦ ਬਣਾਉਣ ਦੇ ਬਾਰੇ ਜਾਣਕਾਰੀ ਦਿੱਤੀ ਗਈ। ਉਕਤ ਤੋਂ ਇਲਾਵਾ ਵਿਦਿਆਰਥੀਆਂ ਨੂੰ ਕੋਕੋਪੀਟ ਅਤੇ ਕਾਓ ਡੰਗ(Cow dung) ਤੋਂ ਬ੍ਰਿਕਿਊਟਸ ਲੋਗਜ(Briquettes, logs) ਬਾਰੇ ਜਾਣਕਾਰੀ ਦਿੱਤੀ ਗਈ ਅਤੇ ਲਕੜ ਦੀ ਥਾਂ ਕਾਓ ਡੰਗ(Cow Dung) ਤੋਂ ਬਣੀਆਂ ਬ੍ਰਿਕਿਊਟਸ ਲੋਗਜ(Briquettes, logs) ਨੂੰ ਵਰਤੋਂ ਵਿੱਚ ਲਿਆਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਨਗਰ ਨਿਗਮ, ਐਸ.ਏ.ਐਸ ਨਗਰ ਵਲੋਂ ਸ਼੍ਰੀਮਤੀ ਵੰਦਨਾ ਸੁਖੀਜਾ, ਡਾ. ਵਰਿੰਦਰ ਕੌਰ, ਸ਼੍ਰੀ ਰਨਜੀਤ ਸਿੰਘ (ਐਸ.ਆਈ), ਦੀਪਕ (ਐਸ.ਐਸ) ਮੌਜੂਦ ਰਹੇ।
No comments:
Post a Comment