Tuesday, September 12, 2023

ਆਯੂਸ਼ਮਾਨ ਭਵਾ ਮੁਹਿੰਮ ਦੀ ਕਲ੍ਹ ਰਾਸ਼ਟਰੀ ਪੱਧਰ ਤੇ ਕੀਤੀ ਜਾਵੇਗੀ ਸ਼ੁਰੂਆਤ

 ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਆਯੂਸ਼ਮਾਨ ਗਤੀਵਿਧੀਆਂ ਤੋਂ ਇਲਾਵਾ 17 ਸਤੰਬਰ ਤੋਂ 2 ਅਕਤੂਬਰ ਤੱਕ ਸੇਵਾ ਪਖਵਾੜਾ

ਐੱਸ ਏ ਐੱਸ ਨਗਰ, 12 ਸਤੰਬਰ : ਰਾਸ਼ਟਰ ਪੱਧਰ ਤੇ ਕਲ੍ਹ 13 ਸਤੰਬਰ ਤੋਂ ਸ਼ੁਰੂ ਹੋ ਰਹੀ ਆਯੂਸ਼ਮਾਨ ਭਵਾ ਮੁਹਿੰਮ ਸਬੰਧੀ ਜ਼ਿਲ੍ਹੇ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੀਤਿਕਾ ਸਿੰਘ ਵਲੋਂ ਸਿਵਲ ਸਰਜਨ ਅਤੇ ਨੋਡਲ ਅਫ਼ਸਰ ਆਯੂਸ਼ਮਾਨ ਭਾਰਤ ਸਕੀਮ ਨਾਲ ਮੀਟਿੰਗ ਕੀਤੀ ਗਈ। 


      ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਮਾਨਯੋਗ ਰਾਸ਼ਟਰਪਤੀ ਵੱਲੋਂ 13 ਸਤੰਬਰ 2023 ਨੂੰ ਦੁਪਹਿਰ 12:00 ਵਜੇ ਲਾਂਚ ਕੀਤੀ ਜਾ ਰਹੀ ਹੈ। ਇਸ ਮੁਹਿੰਮ ਅਧੀਨ ਤਿੰਨ ਮੁੱਖ ਭਾਗਾਂ ਨੂੰ ਕਵਰ ਕੀਤਾ ਜਾਣ ਹੈ। ਪਹਿਲਾ ਆਯੂਸ਼ਮਾਨ ਆਪਕੇ ਦਵਾਰ 3.0, ਜਿਸ ਤਹਿਤ ਯੋਗ ਲਾਭਪਤਾਰੀਆਂ ਦੇ ਆਯੂਸ਼ਮਾਨ ਕਾਰਡ ਬਣਾਏ ਜਾਣਗੇ, ਦੂਸਰਾ  ਆਯੂਸ਼ਮਾਨ ਮੇਲਾ, ਜਿਸ ਤਹਿਤ ਹਫ਼ਤਾਵਾਰ ਹੈਲਥ ਮੇਲੇ ਲਗਾਏ ਜਾਣਗੇ, ਤੀਸਰਾ ਆਯੂਸ਼ਮਾਨ ਸਭਾ, ਜਿਸ ਤਹਿਤ ਪਿੰਡਾਂ, ਵਾਰਡ, ਕਮੇਟੀਆਂ ਅਤੇ ਸ਼ਹਿਰਾਂ ਵਿੱਚ ਜਾਗਰੂਕ ਕੈਂਪ ਲਗਾਏ ਜਾਣਗੇ। 

       ਇਸ ਦੇ ਨਾਲ-ਨਾਲ ਮਿਤੀ 17 ਸਤੰਬਰ 2023 ਤੋਂ 02 ਅਕਤੂਬਰ 2023 ਤੱਕ ਸੇਵਾ ਪੱਖਵਾੜਾ ਮੁਹਿੰਮ ਚਲਾਈ ਜਾਣੀ ਹੈ ਜਿਸ ਵਿੱਚ (ਓ) ਸਵੱਛਤਾ ਅਭਿਆਨ , (ਅ) ਅੰਗ ਦਾਨ ਦਾ ਪ੍ਰਣ ਲੈਣਾ, (ੲ) ਖੂਨ ਦਾਨ ਕੈਂਪ ਲਗਾਏ ਜਾਣਗੇ। ਇਸ ਮੁਹਿੰਮ ਸਬੰਧੀ ਸਿਵਲ ਸਰਜਨ ਨੂੰ ਹਦਾਇਤ ਕੀਤੀ ਗਈ ਕਿ ਜ਼ਿਲ੍ਹਾ ਖੁਰਾਕ ਸਪਲਾਈ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰਾਂ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਨੂੰ ਨਾਲ ਜੋੜਕੇ ਵੱਧ ਤੋ ਵੱਧ ਜਾਗਰੂਕਤਾ ਕੀਤੀ ਜਾਵੇ ਅਤੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਮਿਲਕੇ ਉਪਰਾਲੇ ਕੀਤੇ ਜਾਣ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger