Saturday, September 30, 2023

ਪੁਲਿਸ ਨੇ ਸ਼ਟਰਿੰਗ ਦਾ ਸਮਾਨ ਬਰਾਮਦ ਕੀਤਾ

ਐੱਸ.ਏ.ਐੱਸ ਨਗਰ 30 ਸਤੰਬਰ : ਮਾਨਯੋਗ  ਸੰਦੀਪ ਗਰਗ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ.ਨਗਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਅਕਾਸਦੀਪ ਸਿੰਘ ਔਲਖ ਕਪਤਾਨ ਪੁਲਿਸ ਸਹਿਰੀ ਅਤੇ ਸ੍ਰੀ ਹਰਸਿਮਰਨ ਸਿੰਘ ਬੱਲ ਉਪ ਕਪਤਾਨ ਪੁਲਿਸ ਸਿਟੀ-2 ਮੋਹਾਲੀ ਜੀ ਦੀ ਰਹਿਨੁਮਾਈ ਹੇਠ ਇੰਸਪੈਕਟਰ ਸਰਬਜੀਤ ਸਿੰਘ ਚੀਮਾਂ ਮੁੱਖ ਅਫਸਰ ਥਾਣਾ ਆਈ.ਟੀ.ਸਿਟੀ ਸਮੇਤ ਪੁਲਿਸ ਪਾਰਟੀ ਦੇ ਮੁਕੱਮਦਾ ਨੰਬਰ 381 ਮਿਤੀ 29.09.2023 ਅ/ਧ 454, 380, 411, 34 ਹਿੰ.ਦੰ. ਥਾਣਾ ਸੋਹਾਣਾ ਆਈ.ਟੀ.ਸਿਟੀ 

ਬਰਖਿਲਾਫ ਹਰਦੀਪ ਸਿੰਘ ਪੁੱਤਰ ਸ਼ੀਤਲ ਸਿੰਘ ਵਾਸੀ ਨੇੜੇ ਬਾਲਮੀਕ ਧਰਮਸ਼ਾਲਾ ਪਿੰਡ ਮੌਲੀ ਬੈਦਵਾਨ, ਬਲਵਿੰਦਰ ਸਿੰਘ ਪੁੱਤਰ ਹਰਬਿਲਾਸ ਸਿੰਘ ਵਾਸੀ ਖੁਰਚਣ ਮੁਹੱਲਾ ਪਿੰਡ ਮੱਲੀ ਬੈਦਵਾਨ ਅਤੇ ਸ਼ੇਰ ਸਿੰਘ ਪੁੱਤਰ ਧਰਮ ਸਿੰਘ ਵਾਸੀ ਦੀਪ ਨਗਰ ਕਲੋਨੀ ਨੇੜੇ ਗੁੱਗਾ ਮਾੜੀ ਮੁਹੱਲਾ ਸੋਹਾਣਾ ਜਿਲਾ ਐਸ.ਏ.ਐਸ. ਨਗਰ ਦੇ ਤਫਤੀਸ਼ ਅਮਲ ਵਿੱਚ ਲਿਆਦੀ ਜਾ ਰਹੀ ਸੀ। ਇਹ ਤਿੰਨੋ ਵਿਅਕਤੀ ਪਲਾਟ ਨੰਬਰ-625, ਸੈਕਟਰ-82, ਮੋਹਾਲੀ ਵਿੱਚੋ ਸ਼ਟਰਿੰਗ ਦਾ ਸਮਾਨ ਚੋਰੀ ਕਰਕੇ ਆਟੋ ਵਿੱਚ ਰੱਖ ਰਹੇ ਸੀ। ਆਟੋ ਹਰਦੀਪ ਸਿੰਘ ਦੇ ਨਾਮ ਤੇ ਹੈ। ਜਿਸ ਨੂੰ ਮੌਕੇ ਤੇ ਜਾ ਕੇ ਪੁਲਿਸ ਨੇ ਸ਼ਟਰਿੰਗ ਦਾ ਸਮਾਨ ਬਰਾਮਦ ਕੀਤਾ। ਅੱਜ ਮਿਤੀ 30.09.2023 ਨੂੰ ਮਾਨਯੋਗ ਅਦਾਲਤ ਮੋਹਾਲੀ ਨੇ ਜੁਡੀਸੀਅਲ ਰਿਮਾਂਡ ਫਰਮਾਇਆ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger