ਚੰਡੀਗੜ੍ਹ, 31 ਅਕਤੂਬਰ : ਸੀਜੀਸੀ ਲਾਂਡਰਾਂ ਦਾ ਸਾਲਾਨਾ ਤਕਨੀਕੀ ਸੱਭਿਆਚਾਰਕ ਫੈਸਟ ‘ਪਰਿਵਰਤਨ-2023’ ਸਮਾਜਿਕ ਅਤੇ ਆਰਥਿਕ ਤੌਰ ’ਤੇ ਸਕਾਰਾਤਮਕ, ਸਰਬਪੱਖੀ ਵਿਕਾਸ ਲਿਆਉਣ ਲਈ ਬਦਲਾਅ ਨੂੰ ਅਪਣਾਉਣ ਦੇ ਸੰਦੇਸ਼ ਨਾਲ ਸਫਲਤਾਪੂਰਵਕ ਸਮਾਪਤ ਹੋਇਆ।ਅੱਜ ਪ੍ਰੋਗਰਾਮ ਦੇ ਦੂਜੇ ਦਿਨ 31 ਕਾਲਜਾਂ ਤੋਂ 15 ਤਕਨੀਕੀ ਈਵੈਂਟ ਸ਼੍ਰੇਣੀਆਂ, 21 ਕਾਲਜਾਂ ਦੇ 14 ਗੈਰ ਤਕਨੀਕੀ ਈਵੈਂਟ ਸ਼੍ਰੇਣੀਆਂ ਅਤੇ 20 ਤੋਂ ਵੱਧ ਕਾਲਜਾਂ ਦੇ 10 ਤੋਂ ਵੱਧ ਸੱਭਿਆਚਾਰਕ ਈਵੈਂਟ ਸ਼੍ਰੇਣੀਆਂ ਦੇ ਜੇਤੂਆਂ ਨੇ 10 ਲੱਖ ਰੁਪਏ ਦੇ ਨਕਦ ਇਨਾਮ ਜਿੱਤੇ।
ਤਕਨੀਕੀ ਮੁਕਾਬਲਿਆਂ ਵਿੱਚ ਆਈਡੀਆਥੌਨ, ਰੋਬੋ ਸਾਕਰ,
ਕੋਡਿੰਗ ਵਾਰਸ, ਪ੍ਰੋਜੈਕਟ ਪ੍ਰਦਰਸ਼ਨੀ, ਕੁਇਜ਼ਾਥੌਨ ਆਦਿ ਸ਼ਾਮਲ ਸਨ, ਜਿਨ੍ਹਾਂ ਵਿੱਚ ਗੈਰ
ਤਕਨੀਕੀ ਵਰਗ ਵਿੱਚ ਬਿਜ਼ਨਸ ਪਿਚਥਾਨ, ਬੀ ਪਲਾਨ, ਲੇਖਣ ਮੁਕਾਬਲੇ, ਅੱਗ ਤੋਂ ਬਿਨਾਂ ਕੁਕਿੰਗ, ਮਹਿੰਦੀ ਅਤੇ ਸੋਹਣੀ ਗੁੱਟ ਅਤੇ ਸੱਭਿਆਚਾਰਕ ਵਰਗ ਵਿੱਚ ਡਾਂਸ, ਗਾਇਨ,
ਲੋਕ ਨਾਚ ਪੇਸ਼ਕਾਰੀਆਂ, ਨੁੱਕੜ ਨਾਟਕ,
ਡੀਜੇ ਵਾਰਸ ਅਤੇ ਸਕਿਟ ਸ਼ਾਮਲ ਸਨ।ਪ੍ਰੋਗਰਾਮ ਦੌਰਾਨ ਸਰਗਮ ਮੁਕਾਬਲੇ
ਅਤੇ ਭੰਗੜੇ ਵਿੱਚ ਐਸਡੀ ਕਾਲਜ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਡਾਂਸ ਮੁਕਾਬਲੇ ਮੈਜਿਕ ਮੂਵਜ਼ ਵਿੱਚ ਐਸਵੀਆਈਈਟੀ ਨੂੰ ਜੇਤੂ ਐਲਾਨਿਆ ਗਿਆ। ਚਿਤਕਾਰਾ
ਯੂਨੀਵਰਸਿਟੀ ਨੇ ਨਾਟਕ ਸੰਸਕ੍ਰਿਤੀ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ ਜਦੋਂ ਕਿ ਚੰਡੀਗੜ੍ਹ
ਯੂਨੀਵਰਸਿਟੀ (ਸੀਯੂ) ਨੇ ਅਲਾਪ ਸ਼੍ਰੇਣੀ ਵਿੱਚ ਪ੍ਰਸ਼ੰਸਾ ਦਾ ਪੁਰਸਕਾਰ ਜਿੱਤਿਆ।
ਇਸ ਸਮਾਗਮ ਦੇ ਦੂਜੇ ਦਿਨ ਡਾ.ਸੰਦੀਪ ਗਰਗ, ਸੀਨੀਅਰ ਪੁਲਿਸ ਕਪਤਾਨ (ਐਸਐਸਪੀ), ਮੋਹਾਲੀ ਨੇ ਮੁੱਖ
ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਮੌਕੇ ਉਨ੍ਹਾਂ ਦੇ ਨਾਲ ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸਤਨਾਮ
ਸਿੰਘ ਸੰਧੂ,
ਸ਼੍ਰੀ ਹਰਜੀਤ ਸਿੰਘ ਰਾਣਾ, ਵੀਪੀ,
ਐਚਆਰ, ਵਿਨਸਮ ਟੈਕਸਟਾਈਲ
ਲਿਮਟਿਡ,
ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ
ਅਤੇ ਹੋਰ ਪਤਵੰਤਿਆਂ ਨੇ ਆਪਣੀ ਹਾਜ਼ਰੀ ਲਗਾਈ।
ਫੈਸਟ ਦੌਰਾਨ ਗੱਲਬਾਤ ਕਰਦਿਆਂ ਡਾ.ਗਰਗ ਨੇ ਵਿਿਦਆਰਥੀਆਂ
ਨੂੰ ਆਪਣੇ ਕਾਲਜ ਦੇ ਸਮੇਂ ਦਾ ਭਰਪੂਰ ਆਨੰਦ ਲੈਣ ਅਤੇ ਚੰਗੀਆਂ ਯਾਦਾਂ ਬਣਾਉਣ ਲਈ ਪ੍ਰੇਰਿਤ ਕੀਤਾ।
ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਨਾਲ ਉਨ੍ਹਾਂ
ਨੂੰ ਆਪਣੇ ਵਿਿਦਆਰਥੀ ਦਿਨਾਂ ਦੀਆਂ ਯਾਦਾਂ ਨੂੰ
ਤਾਜ਼ਾ ਕਰਨ ਵਿੱਚ ਮਦਦ ਮਿਲੀ।ਉਨ੍ਹਾਂ ਨੇ ਸਮਾਗਮ ਦੇ ਭਾਗੀਦਾਰਾਂ ਅਤੇ ਪ੍ਰਬੰਧਕਾਂ ਨੂੰ ਆਪਣੇ ਹੁਨਰ, ਪ੍ਰਤਿਭਾ ਅਤੇ ਸਿਰਜਣਾਤਮਕ ਸੁਭਾਅ ਦਾ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਅਤੇ ਉਜਵਲ ਭਵਿੱਖ ਲਈ
ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ
ਦੀ ਅਪੀਲ ਕੀਤੀ ਅਤੇ ਇਹ ਵੀ ਜਾਣੂ ਕਰਵਾਇਆ ਕਿ ਕਿਵੇਂ ਸਰਕਾਰ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ
ਏਜੰਸੀਆਂ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਖ਼ਤ ਕਦਮ ਚੁੱਕ ਰਹੀਆਂ ਹਨ। ਡਾ.ਗਰਗ ਨੇ ਸਾਰੇ
ਭਾਗੀਦਾਰਾਂ ਨੂੰ ਅਤੇ ਆਪਣੇ ਨੌਜਵਾਨਾਂ ਨੂੰ ਇਸ ਖ਼ਤਰੇ ਨਾਲ ਨਜਿੱਠਣ ਵਿੱਚ ਮਦਦ ਕਰਨ ਦੀ ਅਪੀਲ
ਕੀਤੀ ਅਤੇ ਉਨ੍ਹਾਂ ਨੂੰ ਬਿਨਾਂ ਕਿਸੇ ਡਰ ਦੇ ਸਮਰਪਿਤ ਹੈਲਪਲਾਈਨ ਨੰਬਰਾਂ ਰਾਹੀਂ ਪੁਲਿਸ ਤੱਕ
ਨਸ਼ਾਖੋਰੀ ਦੀ ਰਿਪੋਰਟ ਪਹੁੰਚਾਉਣ ਲਈ ਵੀ ਪ੍ਰੇਰਿਤ ਕੀਤਾ।
ਅੰਤ ਵਿੱਚ ਸਮਾਗਮ ਦੀ ਸਫਲਤਾਪੂਰਵਕ ਸਮਾਪਤੀ
ਪ੍ਰਸਿੱਧ ਅਦਾਕਾਰਾਂ ਅਤੇ ਗਾਇਕਾਂ, ਜੱਸੀ ਗਿੱਲ ਅਤੇ
ਬੱਬਲ ਰਾਏ ਦੁਆਰਾ ਲਾਈਵ ਗਾਇਕੀ ਪੇਸ਼ਕਾਰੀ ਨਾਲ ਹੋਈ।
No comments:
Post a Comment