ਮੋਹਾਲੀ 01 ਨਵੰਬਰ : ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾਕਟਰ ਜਸਵੰਤ ਸਿੰਘ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਪਰੇਰਿਤ ਕਰਨ ਲਈ ਜ਼ਿਲ੍ਾ ਮੋਹਾਲੀ ਐਸਐਸ ਨਗਰ ਦੇ ਪਿੰਡ ਨਾਨੋ ਮਾਜਰਾ ਵਿਖੇ ਪਰਾਲੀ ਸਾਂਭਣ ਵਾਲੀਆਂ ਮਸ਼ੀਨਾਂ ਖੇਤਾਂ ਵਿੱਚ ਚਲਵਾ ਕੇ ਖੇਤ ਦਿਵਸ ਮਨਾਇਆ ਗਿਆ।
ਇਸ ਦੌਰਾਨ ਸੰਯੁਕਤ ਡਾਇਰੈਕਟਰ ਖੇਤੀਬਾੜੀ ਇੰਜੀਨੀਅਰ ਜਗਦੀਸ਼ ਸਿੰਘ ,ਮੁੱਖ ਖੇਤੀਬਾੜੀ ਅਫਸਰ ਡਾਕਟਰ ਗੁਰਮੇਲ ਸਿੰਘ ,ਡਾਕਟਰ ਗੁਰਦੀਪ ਸਿੰਘ ,ਡਾਕਟਰ ਨਰੇਸ਼ ਗੁਲਾਟੀ ਦੀ ਹਾਜ਼ਰੀ ਵਿੱਚ ਕਿਸਾਨਾਂ ਵੱਲੋਂ ਪਰਾਲੀ ਪ੍ਰਬੰਧ ਸਬੰਧੀ ਖਰੀਦੀ ਗਈ ਮਸ਼ੀਨਰੀ ਦੀ ਫਿਜੀਕਲ ਵੈਰੀਫਿਕੇਸ਼ਨ ਕੀਤੀ ਗਈ
ਕਿਸਾਨ ਖੁਸ਼ਹਾਲ ਸਿੰਘ ਦੇ ਖੇਤ ਵਿੱਚ ਮੌਕੇ ਤੇ ਕਿਸਾਨਾਂ ਨੂੰ ਗੰਢਾਂ ਬੰਨਣ ਵਾਲੀ ਮਸ਼ੀਨ ਚਲਾਵਾ ਕੇ ਦਿਖਾਈ ਗਈ ਅਤੇ ਕੁਲਵਿੰਦਰ ਸਿੰਘ ਦੇ ਖੇਤ ਵਿੱਚ ਮੌਕੇ ਤੇ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਵਾ ਕੇ ਵੱਡੀ ਗਿਣਤੀ ਵਿੱਚ ਹਾਜ਼ਰ ਕਿਸਾਨਾਂ ਨੂੰ ਪ੍ਰੇਰਨਾ ਹਿੱਤ ਦਿਖਾਈ ਗਈ ਡਾਕਟਰ ਜਸਵੰਤ ਸਿੰਘ ਡਾਇਰੈਕਟਰ ਖੇਤੀਬਾੜੀ ਪੰਜਾਬ ਨੇ ਕਿਸਾਨਾਂ ਨੂੰ ਸੁਨੇਹਾ ਦਿੱਤਾ ਕਿ ਝੋਨੇ ਦੀ ਪਰਾਲੀ ਸਾੜਨ ਨਾਲ ਪ੍ਰਤੀ ਏਕੜ ਦੇ ਹਿਸਾਬ ਨਾਲ ਕਾਰਬਨ ਫਾਸਫੋਰਸ ਪਟਾਸ਼ ਸਲਫਰ ਆਦਿ ਤੱਤ ਸੜ ਕੇ ਸਵਾਹ ਹੋ ਜਾਂਦੇ ਹਨ ਇਸ ਲਈ ਪਰਾਲੀ ਨੂੰ ਜਾਂ ਤਾਂ ਇਨ ਸੀਟੂ ਮੈਨੇਜਮੈਂਟ ਦੇ ਨਾਲ ਖੇਤਾਂ ਦੇ ਵਿੱਚ ਹੀ ਵਾਹਿਆ ਜਾਵੇ ਜਿਸ ਲਈ ਸਾਡੇ ਪਾਸ ਸੁਪਰ ਸੀਡਰ ਬਹੁਤ ਵਧੀਆ ਮਸ਼ੀਨ ਉਪਲਬਧ ਹੈ
ਜਾਂ ਸਾਡੇ ਪਾਸ ਬੇਲਰ ਜੋ ਗੰਢਾਂ ਬੰਨਣ ਵਾਲੀ ਮਸ਼ੀਨ ਉਹ ਵੀ ਵੱਡੀ ਗਿਣਤੀ ਵਿੱਚ ਮੌਜੂਦ ਹੈ ਜਿਸ ਨਾਲ ਗੰਢਾਂ ਬਣਾ ਕੇ ਪਰਾਲੀ ਨੂੰ ਵੇਚਿਆ ਜਾ ਸਕਦਾ ਹੈ ਅਤੇ ਇਸ ਤੋਂ ਵੱਡਾ ਮੁਨਾਫਾ ਕਮਾਇਆ ਜਾ ਸਕਦਾ ਇੰਜਨੀਅਰ ਜਗਦੀਸ਼ ਸਿੰਘ ਸੰਯੁਕਤ ਡਾਇਰੈਕਟਰ ਖੇਤੀਬਾੜੀ ਨੇ ਦੱਸਿਆ ਕਿ ਅੱਜ ਸਮੁੱਚੇ ਪੰਜਾਬ ਦੇ ਵਿੱਚ ਜੋ ਖੇਤੀਬਾੜੀ ਮਸ਼ੀਨਰੀ ਸਬਸਿਡੀ ਤੇ ਕਿਸਾਨਾਂ ਵੱਲੋਂ ਲਈ ਗਈ ਆ ਉਹਦੀ ਭੌਤਿਕ ਜਾਂਚ ਕੀਤੀ ਜਾ ਰਹੀ ਹੈ ਇਸ ਮੌਕੇ ਡਾਕਟਰ ਸ਼ੁਭਕਰਨ ਸਿੰਘ ਖੇਤੀਬਾੜੀ ਅਫਸਰ ਡਾਕਟਰ ਸੁੱਚਾ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਡਾਕਟਰ ਅਜੇ ਸ਼ਰਮਾ ਖੇਤੀਬਾੜੀ ਵਿਸਥਾਰ ਅਫਸਰ ਡਾਕਟਰ ਗੁਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਡਾਕਟਰ ਗੁਰਦਿਆਲ ਸਿੰਘ ਖੇਤੀਬਾੜੀ ਵਿਕਾਸ ਅਫਸਰ ਡਾਕਟਰ ਜਗਦੀਪ ਸਿੰਘ ਬਲਾਕ ਟੈਕਨਾਲੋਜੀ ਮੈਨੇਜਰ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਵੀਰ ਹਾਜ਼ਰ ਸਨ
No comments:
Post a Comment