ਪਰਵਿੰਦਰ ਸਿੰਘ ਖੰਗੁੜਾ ਪ੍ਰਧਾਨ ਅਤੇ ਸੁਖਚੈਨ ਸਿੰਘ ਸੈਣੀ ਜਨਰਲ ਸਕੱਤਰ ਚੋਣੇ ਗਏ
ਮੋਹਾਲੀ 27 ਅਕਤੂਬਰ : ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਅਜ ਹੋਈਆਂ ਚੋਣਾਂ ਦੇ ਇਕ ਫਸਵੇਂ ਮੁਕਾਬਲੇ ਮੁੜ ਰਲੀ ਮਿਲੀ ਯੂਨੀਅਨ ਚੁਣੀ ਗਈ। ਪਿਛਲੇ ਸਾਲ ਦਾ ਭਾਵੇਂ ਸਾਂਝੀ ਯੂਨੀਅਨ ਦਾ ਤਰਜਬਾ ਸਫਲ ਨਹੀਂ ਰਿਹਾ ਪਰ ਲੋਕਾਂ ਵੱਲੋਂ ਇਕ ਵਾਰ ਫਿਰ ਪਹਿਲਾਂ ਇਕੱਠੇ ਚੋਣਾ ਲੜ ਚੁੱਕੇ ਖੰਗੁੜਾ ਅਤੇ ਸੈਣੀ ਨੂੰ ਮੁੜ ਇਕੱਠਾ ਕਰਕੇ ਯੂਨੀਅਨ ਨੂੰ ਮਿਲਕੇ ਚੱਲਣ ਦਾ ਸਪਸਟ ਸੰਦੇਸ਼ ਦਿਤਾ ਗਿਆ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ ਕਿ ਨਵੇਂ ਚੁਣੇ ਆਗੂ ਲੋਕ ਫਤਵੇ ਅੱਗੇ ਸਿਰ ਝੂਕਾਉਣਗੇ ਜਾਂ ਫਿਰ ਇਕ ਦੂਜੇ ਨੂੰ ਠਿਬੀ ਲਾਉਣ ਦੀ ਕਸ਼ਿਸ ਕਰਨਗੇ।
ਚੋਣ ਕਮਿਸਨ ਪਲਵਿੰਦਰ ਸਿੰਘ,ਗੁਰਦੀਪ ਸਿੰਘ ਅਤੇ ਜਤਿੰਦਰ ਸਿੰਘ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਕਿ ਇਸ ਵਾਰ ਕੁੱਲ 960 ਵੋਟਾਂ ਵਿੱਚੋਂ 929 ਵੋਟਾਂ ਪੋਲ ਹੋਈਆਂ ਹਨ ਜਿਸ ਦੀ 96.77 ਫੀਸਦ ਪ੍ਰਤੀਸ਼ਤ ਰਹੀ। ਉਨਾਂ ਦੱਸਿਆ ਕਿ ਪ੍ਰਧਾਨ ਦੇ ਲਈ ਖੰਗੁੜਾ ਗਰੁੱਪ ਦੇ ਉਮੀਦਵਾਰ ਪਰਵਿੰਦਰ ਸਿੰਘ ਖੰਗੁੜਾ 479 ਵੋਟਾਂ ਲੈਕੇ ਜੇਤੂ ਰਹੇ ਜਦੋਂ ਕਿ ਜਨਰਲ ਸਕੱਤਰ ਦੇ ਉਮੀਦਵਾਰ ਲਈ ਸਰਬ-ਸਾਝਾਂ ਰਾਣੰੂ ਗਰੁੱਪ ਦੇ ਉਮੀਦਵਾਰ ਸੁਖਚੈਨ ਸਿੰਘ ਸੈਣੀ 464 ਵੋਟਾਂ ਲੈਕੇ ਜੇਤੂ ਕਰਾਰ ਦਿਤੇ ਗਏ।
ਇਸ ਵਾਰ ਦੀ ਚੋਣ ਵਿੱਚ 12 ਆਹੁਦੇਦਾਰ ਵਿੱਚ ਸਰਬ-ਸਾਝਾਂ ਰਾਣੰੂ ਗਰੁੱਪ ਦੇ 7 ਆਹੁਦੇਦਾਰ ਚੋਣ ਜਿਤੇ ਹਨ ਜਦੋਂ ਕਿ ਖੰਗੁੜਾ ਗਰੁੱਪ ਦੇ 5 ਉਮੀਦਵਾਰ ਹੀ ਚੋਣ ਜਿੱਤੇ ਹਨ। ਇਸ ਵਾਰ ਵੀ ਦੋਹਾਂ ਗਰੁੱਪਾਂ ਦੇ ਜਿਤੇ ਉਮੀਦਵਾਰ ਦਾ ਫਰਕ ਕਾਫੀ ਘੱਟ ਰਿਹਾ ਹੈ ਪ੍ਰਧਾਨ ਲਈ ਖੰਗੁੜਾ ਗਰੱਪ ਦੇ ਉਮੀਦਵਾਰ ਪਰਵਿੰਦਰ ਸਿੰਘ ਖੰਗੁੜਾ ਨੂੰ 479 ਅਤੇ ਸਰਬ-ਸਾਝਾਂ ਰਾਣੰੂ ਗਰੁੱਪ ਦੀ ਉਮੀਦਵਾਰ ਰਮਨਦੀਪ ਕੌਰ ਗਿੱਲ ਨੂੰ 428 ਵੋਟਾਂ ਪ੍ਰਾਪਤ ਹੋਈਆਂ ਤੇ 49 ਵੋਟਾਂ ਦੇ ਫਰਕ ਪਛੜ ਗਏ। ਸੀਨੀਅਰ ਮੀਤ ਪ੍ਰਧਾਨ ਲਈ ਸਰਬ-ਸਾਝਾਂ ਰਾਣੰੂ ਗਰੁੱਪ ਦੇ ਬਲਜਿੰਦਰ ਬਰਾੜ ਨੂੰ 456 ਵੋਟਾਂ ਅਤੇ ਖੰਗੁੜਾ ਗਰੁੱਪ ਦੇ ਗੁਰਚਰਨ ਸਿੰਘ ਤਰਮਾਲਾ ਨੂੰ 454 ਵੋਟਾਂ ਪ੍ਰਾਪਤ ਹੋਈਆਂ। ਮੀਤ ਪਧਾਨ 1 ਲਈ ਖੰਗੁੜਾ ਗਰੁੱਪ ਦੀ ਸੀਮਾਂ ਸੂਦ ਨੂੰ 455 ਵੋਟਾਂ ਅਤੇ ਸਰਬ-ਸਾਝਾਂ ਰਾਣੰੂ ਗਰੁੱਪ ਦੇ ਗੁਰਦੀਪ ਸਿੰਘ ਪਨੇਸਰ 438 ਵੋਟਾਂ, ਮੀਤ ਪ੍ਰਧਾਨ 2 ਲਈ ਸਰਬ-ਸਾਝਾਂ ਰਾਣੰੂ ਗਰੁੱਪ ਦੇ ਪ੍ਰਭਦੀਪ ਸਿੰਘ ਬੋਪਾਰਾਏ ਨੇ 465 ਵੋਟਾਂ ਅਤੇ ਖੰਗੁੜਾ ਗਰੁੱਪ ਦੇ ਅੰਮਿ੍ਰਤ ਕੌਰ ਨੂੰ 442 ਵੋਟਾਂ ਪ੍ਰਾਪਤ ਹੋਈਆਂ, ਜੁਨੀਅਰ ਮੀਤ ਪ੍ਰ੍ਰਧਾਨ ਲਈ ਖੰਗੁੜਾ ਗਰੁੱਪ ਦੇ ਮਲਕੀਤ ਸਿੰਘ ਗੱਗੜ ਨੂੰ 458 ਵੋਟਾਂ ਅਤੇ ਸਰਬ-ਸਾਝਾਂ ਰਾਣੰੂ ਗਰੁੱਪ ਦੇ ਜਸਕਰਣ ਸਿੰਘ ਸਿੱਧੂ ਨੂੰ441 ਵੋਟਾਂ ਪ੍ਰਾਪਤ ਹੋਈਆਂ, ਜਨਜਲ ਸਕੱਤਰ ਲਈ ਸਰਬ-ਸਾਝਾਂ ਰਾਣੰੂ ਗਰੁੱਪ ਦੇ ਸੁਖਚੈਨ ਸਿੰਘ ਸੈਣੀ ਨੂੰ 464 ਵੋਟਾਂ ਅਤੇ ਖੰਗੁੜਾ ਗਰੁੱਪ ਦੇ ਪਰਮਜੀਤ ਸਿੰਘ ਬੈਨੀਪਾਲ ਨੂੰ 439 ਵੋਟਾਂ ਪ੍ਰਾਪਤ ਹੋਈਆਂ, ਸਕੱਤਰ ਲਈ ਸਰਬ-ਸਾਝਾਂ ਰਾਣੰੂ ਗਰੁੱਪ ਦੇ ਸੁਨੀਲ ਅਰੋੜਾ ਨੂੰ 456 ਵੇਟਾਂ ਅਤੇ ਸਤਨਾਮ ਸਿੰਘ ਸੱਤਾ ਨੂੰ 443 ਵੋਟਾਂ ਮਿਲੀਆਂ, ਸਯੁੰਕਤ ਸਕੱਤਰ ਲਈ ਸਰਬ-ਸਾਝਾਂ ਰਾਣੰੂ ਗਰੁੱਪ ਦੇ ਗੁਰਇਕਬਾਲ ਸਿੰਘ ਸੋਢੀ ਨੂੰ 453 ਵੋਟਾਂ ਅਤੇ ਖੰਗੁਡਾ ਗਰੱਪ ਗੁਰਜੀਤ ਸਿੰਘ ਨੂੰ 450 ਵੋਟਾਂ ਪ੍ਰਾਪਤ ਹੋਈਆਂ, ਵਿੱਤ ਸਕੱਤਰ ਲਈ ਸਰਬ-ਸਾਝਾਂ ਰਾਣੰੂ ਗਰੁੱਪ ਦੇ ਰਾਜ ਕੁਮਾਰ ਭਗਤ ਨੂੰ 452 ਵੋਟਾਂ ਅਤੇ ਹਰਮਨਦੀਪ ਸਿੰਘ ਬੋਪਾਰਾਏ ਨੂੰ 443 ਵੋਟਾਂ ਪ੍ਰਾਪਤ ਹੋਈਆਂ, ਦਫਤਰ ਸਕੱਤਰ ਲਈ ਖੰਗੁੜਾ ਗਰੁੱਪ ਦੇ ਹਰਦੀਪ ਸਿੰਘ ਗਿੱਲ ਨੂੰ 454 ਵੋਟਾਂ ਅਤੇ ਸਰਬ-ਸਾਝਾਂ ਰਾਣੰੂ ਗਰੁੱਪ ਦੇ ਪਰਮਜੀਤ ਸਿੰਘ ਪੰਮਾਂ 444 ਵੋਟਾ ਪ੍ਰਾਪਤ ਹੋਈਆਂ, ਸੰਗਠਨ ਸਕੱਤਰ ਲਈ ਸਰਬ-ਸਾਝਾਂ ਰਾਣੰੂ ਗਰੁੱਪ ਦੇ ਜਸਵੀਰ ਸਿੰਘ ਚੋਟੀਆਂ ਨੂੰ 451 ਵੋਟਾਂ ਅਤੇ ਖੰਗੁੜਾ ਦੇ ਸਵਰਨ ਸਿੰਘ ਤਿਊੜ ਨੂੰ 445 ਵੋਟਾਂ ਮਿਲੀਆਂ, ਪ੍ਰੈਸ ਸਕੱਤਰ ਲਈ ਖੰਗੁੜਾ ਗਰੁੱਪ ਦੇ ਜਸਵੀਰ ਸਿੰਘ ਗਿੱਲ ਨੂੰ 461 ਵੋਟਾਂ ਅਤੇ ਸਰਬ-ਸਾਝਾਂ ਰਾਣੰੂ ਗਰੁੱਪ ਦੇ ਸੰਜੀਵ ਕੁਮਾਰ ਨੂੰ 435 ਵੋਟਾਂ ਪ੍ਰਾਪਤ ਹੋਈਆਂ।
14 ਮੈਂਬਰੀ ਕਾਰਜ਼ ਕਾਰਣੀ ਵਿੱਚੋਂ ਸਰਬ-ਸਾਝਾਂ ਰਾਣੰੂ ਗਰੁੱਪ ਦੇ ਬਲਜਿੰਦਰ ਸਿੰਘ ਮਾਂਗਟ ਨੂੰ 452, ਲਛਮੀ ਦੇਵੀ ਨੂੰ 452 ਵੋਆਂ, ਗੌਰਵ ਸ਼ਾਂਪਲਾ 451 ਵੋਟਾਂ, ਅਤੇ ਜਗਦੇਵ ਸਿੰਘ ਨੂੰ 444 ਵੋਟਾਂ ਲੈਕੇ ਜੇਤੂ ਕਰਾਰ ਦਿਤਾ ਗਿਆ। ਖੰਗੁੜਾ ਗਰੁੱਪ ਦੇ ਕਾਰਜਕਾਰਨੀ ਲਈ ਚਰਨਚੀਤ ਸਿੰਘ ਨੂੰ 453 ਵੋਟਾਂ, ਜਸਪਾਲ ਸਿੰਘ ਟਹਿਣਾ ਨੂੰ 452 ਵੋਟਾਂ , ਸੁਰਿੰਦਰ ਸਿੰਘ ਨੂੰ450 ਵੋਟਾਂ, ਬਿੰਦੂ ਰਾਣੂੰ ਨੂੰ448, ਵੀਰਪਾਲ ਕੌਰ 448, ਮਨਜਿੰਦਰ ਸਿੰਘ ਹੁਲਕਾ 446 , ਰਜੀਵ ਕੋਮਾਰ ਨੂੰ 445 ਵੋਟਾਂ, ਮਨਜੀਤ ਸਿੰਘ ਲਹਿਰਾਗਾਗਾ 444 ਅਤੇ ਤਜਿੰਦਰ ਸਿੰਘ ਕਾਲਕਾ 444, ਜਗਦੇਵ ਸਿੰਘ 444 ਨੂੰ ਜੇਤੂ ਕਰਾਰ ਦਿਤਾ ਗਿਆ।
ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਪਰਵਿੰਦਰ ਸਿੰਘ ਖੁੰਗਾੜਾ ਅਤੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਨੇ ਕਿਹਾ ਕਿ ਉਹ ਮੁਲਾਜਮਾਂ ਦਿਤੇ ਫਤਵੇ ਨੂੰ ਖਿੜੇ ਮੱਥੇ ਪਰਵਾਨ ਕਰਦੇ ਹੋੋਏ ਮੁਲਾਜਮਾਂ ਹਿੱਤਾਂ ਲਈ ਇਕ ਦੂਜੇ ਨਾਲ ਮਿਲਕੇ ਕੰਮ ਕਰਨਗੇ ।
No comments:
Post a Comment