SBP GROUP

SBP GROUP

Search This Blog

Total Pageviews

ਡਾਇਰੈਕਟਰ ਸਿਹਤ ਸੇਵਾਵਾਂ ਵਲੋਂ ਦੰਦਾਂ ਦੇ ਪੰਦਰਵਾੜਾ ਦਾ ਉਦਘਾਟਨ

ਐਸ.ਏ.ਐਸ ਨਗਰ 03 ਅਕਤੂਬਰ : ਜ਼ਿਲ੍ਹਾ ਹਸਪਤਾਲ ਮੋਹਾਲੀ ਵਿਖੇ 36ਵੇਂ ਦੰਦਾਂ ਦੇ ਪੰਦਰਵਾੜੇ ਦਾ ਉਦਘਾਟਨ ਮੁੱਖ ਮਹਿਮਾਨ ਡਾਇਰੈਕਟਰ ਸਿਹਤ ਸੇਵਾਵਾਂ ਡਾ. ਆਦਰਸ਼ਪਾਲ ਕੌਰ ਵਲੋਂ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ, ਡੀਡੀਐਚਓ ਡਾ. ਪਰਨੀਤ ਗਰੇਵਾਲ, ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ.ਐਸ. ਚੀਮਾ ਅਤੇ ਡਾ. ਵਿਜੇ ਭਗਤ ਮੌਜੂਦ ਸਨ। 


ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਨੇ ਦੱਸਿਆ ਕਿ ਦੰਦਾਂ ਦਾ ਪੰਦਰਵਾੜਾ ਜ਼ਿਲ੍ਹਾ ਹਸਪਤਾਲ ਮੋਹਾਲੀ, ਸਬ ਡਵੀਜ਼ਨਲ ਹਸਪਤਾਲ ਡੇਰਾਬੱਸੀ, ਸਬ ਡਵੀਜ਼ਨਲ ਹਸਪਤਾਲ ਖਰੜ, ਸੀਐਚਸੀ ਬਨੂੜ, ਸੀਐਚਸੀ ਕੁਰਾਲੀ, ਪੀਐਚਸੀ ਬੂਥਗੜ੍ਹ, ਪੀਐਚਸੀ ਘੜੂੰਆਂ, ਸਿਵਲ ਡਿਸਪੈਂਸਰੀ ਸੈਕਟਰ 39 ਚੰਡੀਗੜ੍ਹ ਵਿੱਚ ਲਗਾਇਆ ਜਾ ਰਿਹਾ ਹੈ।

ਦੰਦਾਂ ਦਾ ਪੰਦਰਵਾੜਾ 3 ਅਕਤੂਬਰ ਤੋਂ 18 ਅਕਤੂਬਰ ਤੱਕ ਚੱਲੇਗਾ ਅਤੇ ਮੋਹਾਲੀ ਵਿੱਚ ਕੁੱਲ 155 ਲੋੜਵੰਦ ਮਰੀਜ਼ਾਂ ਨੂੰ ਦੰਦਾਂ ਦੇ ਮੁਫ਼ਤ ਸੈਟ ਦਿੱਤੇ ਜਾਣਗੇ।

No comments:


Wikipedia

Search results

Powered By Blogger