ਐਸ.ਏ.ਐਸ.ਨਗਰ, 25 ਅਕਤੂਬਰ:ਖਾਲਸਾ ਸੀਨੀਅਰ ਸੈਕੰਡਰ ਸਕੂਲ ਖਰੜ ਵਿਖੇ ਡੇਅਰੀ ਵਿਕਾਸ ਵਿਭਾਗ ਅਤੇ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਦੁੱਧ- ਇੱਕ ਸੰਪੂਰਨ ਅਤੇ ਸੰਤੁਲਿਤ ਖੁਰਾਕ, ਸਬੰਧੀ ਸੈਮੀਨਾਰ ਕੀਤਾ ਗਿਆ। ਇਸ ਸੈਮੀਨਾਰ ਵਿੱਚ ਡੇਅਰੀ ਵਿਕਾਸ ਵਿਭਾਗ ਦੇ ਮੋਹਾਲੀ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਵਿਨੀਤ ਕੌੜਾ, ਕਸ਼ਮੀਰ ਸਿੰਘ ਡੇਅਰੀ ਵਿਕਾਸ ਇੰਸਪੈਕਟਰ, ਸਿਧਾਰਥ ਸ਼ਰਮਾ ਡੇਅਰੀ ਵਿਕਾਸ ਇੰਸਪੈਕਟਰ, ਸਿਮਰਦੀਪ ਸਿੰਘ ਡੇਅਰੀ ਫੀਲਡ ਸਹਾਇਕ ਅਤੇ ਸਹਿਯੋਗੀ ਅਦਾਰੇ ਮਿਲਕ ਪਲਾਂਟ ਮੋਹਾਲੀ (ਵੇਰਕਾ) ਦੇ ਨੁਮਾਇੰਦੇ ਰਾਕੇਸ਼ ਕੰਡੋਲ, ਡਿਪਟੀ ਮੈਨੇਜਰ ਵੱਲੋਂ ਭਾਗ ਲਿਆ ਗਿਆ।
ਡਿਪਟੀ ਡਾਇਰੈਕਟਰ ਮੋਹਾਲੀ ਵੱਲੋਂ ਵਿਦਿਆਰਥੀਆਂ ਨੂੰ ਦੁੱਧ ਵਿੱਚ ਪਾਏ ਜਾਣ ਵਾਲੇ ਖੁਰਾਕੀ ਤੱਤਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਵੱਧ ਤੋਂ ਵੱਧ ਦੁੱਧ ਅਤੇ ਦੁੱਧ ਪਦਾਰਥਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਡੇਅਰੀ ਵਿਕਾਸ ਵਿਭਾਗ ਵੱਲੋਂ 26 ਨਵੰਬਰ ਨੂੰ ਵਰਗਿਸ ਕੋਰੀਅਨ ਦੇ ਜਨਮ ਦਿਹਾੜੇ ਦੇ (ਨੈਸ਼ਨਲ ਮਿਲਕ ਡੇ) ਮੌਕੇ ਤੇ " ਨਰੋਏ ਸਮਾਜ ਦੀ ਸਥਾਪਨਾ ਵਿੱਚ ਦੁੱਧ ਦਾ ਮਹੱਤਵ " ਵਿਸ਼ੇ ਤੇ ਲੇਖ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਜਿਲ੍ਹਾ ਪੱਧਰ ਤੇ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਇਨਾਮ ਦੇ ਰੂਪ ਵਿੱਚ ਦਿੱਤੀ ਜਾਵੇਗੀ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਵਿਦਿਆਰਥੀ ਪੜ੍ਹਾਈ ਬਾਅਦ ਦੁੱਧ ਦਾ ਕਿੱਤਾ ਕਰਕੇ ਵੀ ਆਪਣਾ ਕੈਰੀਅਰ ਬਣਾ ਸਕਦੇ ਹਨ। ਜਿਸ ਵਿੱਚ ਮੁੱਖ ਰੂਪ ਵਿੱਚ ਡੇਅਰੀ ਫਾਰਮਿੰਗ ਸਥਾਪਿਤ ਕਰਨਾ, ਮਿਲਕ ਪਲਾਂਟ ਦੀ ਸਥਾਪਨਾ ਕਰਨਾ ਆਦਿ ਹੈ।
ਉਨ੍ਹਾਂ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਸਵੈ-ਰੋਜ਼ਗਾਰ ਸਥਾਪਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਜਸਵੀਰ ਸਿੰਘ ਵੱਲੋਂ ਦੁੱਧ ਦਾ ਸੇਵਨ ਪ੍ਰਤੀ ਦਿਨ ਕਰਨ ਲਈ ਵਚਨ ਲੈਣ ਲਈ ਕਿਹਾ ਗਿਆ ਅਤੇ ਡੇਅਰੀ ਨੂੰ ਕਿੱਤੇ ਦੇ ਰੂਪ ਵਿੱਚ ਅਪਨਾਉਣ ਲਈ ਵੀ ਸਾਰੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ। ਅੰਤ ਵਿੱਚ ਡਿਪਟੀ ਡਾਇਰੈਕਟਰ ਵੱਲੋਂ ਸਾਰੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਅਤੇ ਹਰ ਚੁਣੇ ਗਏ ਖੇਤਰ ਵਿੱਚ ਸਫਲ ਹੋਣ ਦੀ ਕਾਮਨਾ ਕੀਤੀ ਗਈ।
No comments:
Post a Comment