SBP GROUP

SBP GROUP

Search This Blog

Total Pageviews

ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੂਰਬ ਮੌਕੇ ਕਰਵਾਇਆ ਕੁਸ਼ਤੀ ਦੰਗਲ

 ਮੋਹਾਲੀ 29 ਨਵੰਬਰ : ਧੰਨ ਧੰਨ ਬਾਬਾ ਅਮਰ ਸ਼ਹੀਦ ਜਥੇਦਾਰ ਹਨੂੰਮਾਨ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵੱਲੋਂ 31ਵਾਂ ਵਿਸ਼ਾਲ ਕੁਸ਼ਤੀ ਦੰਗਲ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੂਰਬ ਮੌਕੇ ਅਤੇ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ।


ਇਸ ਸਬੰਧੀ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੁਸਤੀ ਦੰਗਲ ਵਿੱਚ ਪਹਿਲੀ ਝੰਡੀ ਦੀ ਕੁਸ਼ਤੀ ਜੱਸਾ ਪੱਟੀ ਅਤੇ ਮਨੂੰ ਦਹੀਆ ਦਿੱਲੀ ਵਿਚਕਾਰ ਜਬਰਦਸਤ ਮੁਕਾਬਲਾ ਹੋਇਆ, ਇਸ ਦੌਰਾਨ ਜੱਸਾ ਪੱਟੀ ਨੇ ਮਨੂੰ ਦਹੀਆ ਦਿੱਲੀ ਦੀ ਪਿੱਠ,ਧਰਤੀ ਨਾਲ ਲਗਾ ਕੇ ਝੰਡੀ ਦੀ ਕੁਸਤੀ ਜਿੱਤ ਲਈ। ਇਸ ਦੌਰਾਨ ਦੋ ਨੰਬਰ ਝੰਡੀ ਕੁਸ਼ਤੀ ਕਾਲੂ ਬਾਹੜੂਵਾਲ ਅਤੇ ਮੋਨੂੰ ਦਿੱਲੀ ਦਰਮਿਆਨ 20 ਮਿੰਟ ਚੱਲੀ, ਇਸ ਉਪਰੰਤ 5 ਮਿੰਟ ਦਾ ਸਮਾਂ ਪੁਆਇੰਟਾਂ ਦੇ ਅਧਾਰ ਤੇ ਕੁਸਤੀ ਕਰਵਾਉਣ ਦਾ ਹੋਇਆ, ਜਿਸ ਦੌਰਾਨ ਮੋਨੂੰ ਦਿੱਲੀ ਨੇ ਪਹਿਲਾਂ ਪੁਆਇੰਟ ਬਣਾ ਕੇ ਝੰਡੀ ਦੀ ਕੁਸਤੀ ਜਿੱਤ ਲਈ। ਤੀਜੀ ਝੰਡੀ ਦੀ ਕੁਸਤੀ ਵਿੱਚ ਤਾਲਿਬ ਬਾਬਾ ਫਲਾਹੀ ਨੇ ਸੰਦੀਪ ਖੰਨਾ ਦੀ ਪਿੱਠ ਧਰਤੀ ਨਾਲ ਲਗਾ ਕੇ ਝੰਡੀ ਦੀ ਕੁਸਤੀ ਵਿੱਚ ਜਿੱਤ ਪ੍ਰਾਪਤ ਕਰ ਲਈ। ਹੋਰ ਮੁਕਾਬਲਿਆਂ ਵਿੱਚ ਸੁਨੀਲ ਜੀਰਕਪੁਰ ਨੇ ਗਾਮੇ ਨੂੰ, ਗੋਲੂ ਚੰਡੀਗੜ੍ਹ ਨੇ ਲੱਖੀ ਗਰਚੇ ਨੂੰ, ਗਗਨ ਸੋਹਾਣਾ ਨੇ ਅਮਨ ਮਲਕਪੁਰ ਨੂੰ, ਸਹਿਬਾਜ ਆਲਮਗੀਰ ਨੇ ਸੋਨੂੰ ਨੂੰ ਕ੍ਰਮਵਾਰ ਚਿੱਤ ਕੀਤਾ। ਬਾਜ ਰੌਣੀ ਨੇ ਰਿੰਕੂ ਸੁਆਰ ਨੂੰ ਅਤੇ ਤਾਜ ਰੌਣੀ ਨੇ ਸੋਨੂੰ ਨੂੰ ਅੰਕਾਂ ਦੇ ਅਧਾਰ ਤੇ ਹਰਾਇਆ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਮੁੱਖ ਮਹਿਮਾਨ ਪਰਵਿੰਦਰ ਸਿੰਘ ਸੋਹਾਣਾ ਮੁੱਖ ਸੇਵਾਦਾਰ ਸ੍ਰੋਮਣੀ ਅਕਾਲੀ ਦਲ ਹਲਕਾ ਮੋਹਾਲੀ ਬੂਟਾ ਸਿੰਘ ਸੋਹਾਣਾ ਹਰਜੀਤ ਸਿੰਘ ਭੋਲੂ ਐਮ ਸੀ ,ਸੁਭਾਸ਼ ਸ਼ਰਮਾ ਸਾਬਕਾ ਸਬ ਇੰਸਪੈਕਟਰ, ਸੰਤ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਕਮੇਟੀ, ਪ੍ਰੇਮ ਸਿੰਘ ਨੰਬਰਦਾਰ, ਸੁਰਿੰਦਰ ਸਿੰਘ ਰੋਡਾ ਹਰਵਿੰਦਰ ਸਿੰਘ ਨੰਬਰਦਾਰ ਗੁਰਦੀਪ ਸਿੰਘ ਗੱਗਾ ਮੁਕੇਸ਼ ਕੁਮਾਰ ਐਸ. ਪੀ., ਅਮਰੀਕ ਸਿੰਘ ਰੌਣੀ, ਦੀਪਾ ਬਾਬਾ ਫਲਾਹੀ, ਦਵਿੰਦਰ ਸਿੰਘ ਬੌਬੀ, ਮਹਿੰਦਰ ਸਿੰਘ,ਗੁਰਮੀਤ ਸਿੰਘ ਸਰਪੰਚ ਘੇਲ, ਐਡਵੋਕੇਟ ਗਗਨਦੀਪ ਸਿੰਘ, ਸੁਖਵਿੰਦਰ ਸਿੰਘ ਕਾਲਾ ਚੇਅਰਮੈਨ, ਬਿੰਦਾ ਧਨਾਂਸ ਆਦਿ ਤੋਂ ਇਲਾਵਾ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਆਗੂਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਕੁਸ਼ਤੀ ਦੰਗਲ ਨੂੰ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸ਼ਹੀਦਾਂ ਅਤੇ ਨਗਰ ਨਿਵਾਸੀਆਂ ਨੇ ਆਪਣੀ ਅਣਥੱਕ ਮਿਹਨਤ ਨਾਲ ਨੇਪਰੇ ਚਾੜਿਆ।ਇਸ ਮੋਕੇ ਹਰਜਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸ਼ਹੀਦਾਂ ਤੇ ਸਤਵਿੰਦਰ ਸਿੰਘ ਸੋਢੀ ਨੇ ਖੇਡ ਪ੍ਰੇਮੀ ਤੇ ਪਹਿਲਵਾਨਾਂ ਦਾ ਧੰਨਵਾਦ ਕੀਤਾ

No comments:


Wikipedia

Search results

Powered By Blogger