ਚੰਡੀਗੜ੍ਹ, 11 ਮਾਰਚ : ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਡਾ ਨਛੱਤਰ ਪਾਲ ਨੇ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਬੋਲਦਿਆ ਆਖਿਆ ਕਿ ਪੰਜਾਬ ਦੀਆਂ ਵਿੱਚ ਪ੍ਰਮੁੱਖ ਸ਼ਖਸੀਅਤਾਂ ਵਿੱਚ ਬਹੁਜਨ ਸਮਾਜ ਪਾਰਟੀ ਬਾਮਸੇਫ ਡੀਐਸ ਫੋਰ ਦੇ ਬਾਨੀ ਸਾਹਿਬ ਕਾਂਸੀ ਰਾਮ ਜੀ ਜਿਨਾਂ ਸਾਰਾ ਜੀਵਨ ਦਲਿਤ ਪਿਛੜੇ ਵਰਗਾਂ ਦੀ ਤਰੱਕੀ ਲਈ ਲਗਾਇਆ, ਗਰੀਬਾਂ ਦਾ ਅੰਦੋਲਨ ਬਸਪਾ ਨੂੰ ਦੇਸ਼ ਦੀ ਤੀਸਰੇ ਦਰਜੇ ਦੀ ਰਾਸ਼ਟਰੀ ਪਾਰਟੀ ਬਣਾਇਆ ਜੋ ਕਿ ਪਿਛਲੇ 27 ਸਾਲਾਂ ਤੋਂ ਰਾਸ਼ਟਰੀ ਪਾਰਟੀ ਹੈ।
ਦੂਸਰੀ ਸ਼ਖਸ਼ੀਅਤ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਜਿਨਾਂ ਸਾਰਾ ਜੀਵਨ ਗਰੀਬਾਂ ਦੀ ਆਰਥਿਕ ਆਜ਼ਾਦੀ ਲਈ ਲਗਾਇਆ, 40 ਸਾਲ ਆਪਣੀ ਰਾਸ਼ਟਰੀ ਪਾਰਟੀ ਦੀ ਪੋਲਟ ਬਿਊਰੋ ਦੇ ਮੈਂਬਰ ਰਹੇ, 13 ਸਾਲ ਆਪਣੀ ਪਾਰਟੀ ਦੇ ਜਨਰਲ ਸਕੱਤਰ ਰਹੇ। ਪੰਜਾਬ ਦੀ ਤੀਜੀ ਪ੍ਰਮੁੱਖ ਸ਼ਖਸ਼ੀਅਤ ਦੇਸ਼ ਦੇ ਪਹਿਲੇ ਸਿੱਖ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ ਹਨ, ਜੋਕਿ ਓਬੀਸੀ ਵਰਗਾ ਨਾਲ ਵੀ ਸਬੰਧਿਤ ਹਨ। ਇਹਨਾਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਭਾਰਤ ਰਤਨ ਦੇਣ ਲਈ ਪੰਜਾਬ ਵਿਧਾਨ ਸਭਾ ਮਤਾ ਪਾਸ ਕਰੇ ਕਿ ਕੇਂਦਰ ਸਰਕਾਰ ਇਹਨਾਂ ਤਿੰਨਾਂ ਹੀ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਭਾਰਤ ਰਤਨ ਦੇਵੇ ਅਤੇ ਪੰਜਾਬ ਸਰਕਾਰ ਇਹਨਾਂ ਤਿੰਨਾਂ ਪ੍ਰਮੁੱਖ ਸ਼ਖਸ਼ੀਅਤਾਂ ਦੇ ਨਾਮ ਤੇ ਸਬੰਧਿਤ ਜਿਲ੍ਹਿਆਂ ਵਿੱਚ ਵੱਡੀਆਂ ਯਾਦਗਾਰਾਂ ਸਥਾਪਿਤ ਕਰੇ।
No comments:
Post a Comment