ਐੱਸ.ਏ.ਐੱਸ.ਨਗਰ, 11 ਮਾਰਚ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵ ਨਿਯੁਕਤ ਵਾਈਸ ਚੇਅਰਮੈਨ ਪ੍ਰਿੰਸੀਪਲ ਪਰੇਮ ਕੁਮਾਰ (ਰਿਟਾ:) ਜੀ ਨੇ ਅੱਜ ਸੋਮਵਾਰ ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈ।
ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਡਾ. ਸਤਬੀਰ ਬੇਦੀ ਆਈ.ਏ.ਐੱਸ (ਰਿਟਾ:), ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਸ੍ਰੀ ਅਵਿਕੇਸ਼ ਗੁੱਪਤਾ ਪੀ.ਸੀ.ਐੱਸ , ਸ੍ਰੀ ਸੁਰਿੰਦਰ ਸਿੰਘ ਸੋਢੀ, ਹਲਕਾ ਇੰਚਾਰਜ ਜਲੰਧਰ ਕੈਂਟ, ਸ੍ਰੀ ਜੀਤ ਲਾਲ ਭੱਟੀ ਡਾਇਰੈਕਟਰ ਪਨਬਸ, ਆਦਮਪੁਰ, ਸ੍ਰੀ ਕੁਲਜੀਤ ਸਿੰਘ, ਚੇਅਰਮੈਨ ਬੰਗਾ, ਪਾਠਕ ਬਲ ਚੇਅਰਮੈਨ ਨਵਾਂਸ਼ਹਿਰ, ਰੋਸ਼ਨ ਲਾਲ ਚੇਅਰਮੈਨ ਮਾਰਕਿਟ ਕਮੇਟੀ ਫਿਲੌਰ, ਅਜਵਿੰਦਰ ਸਿੰਘ ਗੁਰਾਇਆ, ਪਲਵਿੰਦਰ ਸਿੰਘ ਨੌਰਾ, ਸੰਜੀਵ ਕੁਮਾਰ, ਸੁਕੇਸ਼ ਕੁਮਾਰ ਬਿੱਲਾ, ਗੁਰਵਿੰਦਰ ਸਿੰਘ , ਹਰਪਾਲ ਸਿੰਘ ਸਰਪੰਚ, ਦੀਪਾ ਪੀ.ਏ, ਦਰਸ਼ਨ ਕੁਮਾਰ ਦੁਸਾਂਝ, ਵੇਦ ਸ਼ਰਮਾਂ , ਸਕੂਲਾਂ ਦੀਆਂ ਜੱਥੇਬੰਦੀਆਂ (ਰਾਸਾ), ਹਲਕਾ ਫਿਲੌਰ ਦੀਆਂ ਉੱਘੀਆਂ ਸ਼ਖਸ਼ੀਅਤਾਂ ਦੇ ਨਾਲ-ਨਾਲ ਬੋਰਡ ਦੇ ਉੱਚ ਅਧਿਕਾਰੀ ਅਤੇ ਬੋਰਡ ਦੀ ਜੱਥੇਬੰਦੀ ਦੇ ਨੁਮਾਇੰਦੇ ਵੀ ਹਾਜ਼ਰ ਸਨ।
ਪ੍ਰਿੰਸੀਪਲ ਸ੍ਰੀ ਪਰੇਮ ਕੁਮਾਰ ਮੰਨੇ ਪ੍ਰਮੰੰਨੇ ਸਿੱਖਿਆ ਸ਼ਾਸਤਰੀ ਅਤੇ ਸਿੱਖਿਅ ਮਾਹਿਰ ਹਨ। ਸਿੱਖਿਆ ਦੇ ਖੇਤਰ ਵਿੱਚ ਆਪ ਜੀ ਦਾ ਲਗਭਗ 28 ਸਾਲ ਤੋਂ ਵੱਧ ਦਾ ਤਜ਼ਰਬਾ ਹੈ। ਸ਼੍ਰੀ ਪਰੇਮ ਕੁਮਾਰ ਜੀ ਦੀ ਪਹਿਲੀ ਨਿਯੁਕਤੀ ਸਾਲ 1990 ਵਿੱਚ ਬਤੌਰ ਪੰਜਾਬੀ ਲੈਕਚਰਾਰ ਸ.ਸ.ਸ.ਸ ਭਾਮ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਈ। ਸਾਲ 1992 ਤੋਂ 1998 ਤੱਕ ਬਤੌਰ ਪੰਜਾਬੀ ਲੈਕਚਰਾਰ ਸ.ਸ.ਸ.ਸ (ਮੰਡੇ) ਫਿਲੌਰ ਜ਼ਿਲ੍ਹਾ ਜਲੰਧਰ ਵਿਖੇ ਤਾਇਨਾਤ ਰਹੇ, ਸਾਲ 1998 ਤੋਂ 2018 ਤੱਕ ਬਤੌਰ ਪ੍ਰਿੰਸੀਪਲ ਜ਼ਿਲ੍ਹਾ ਜਲੰਧਰ ਦੇ ਵੱਖ-ਵੱਖ ਸਕੂਲਾਂ ਵਿੱਚ ਤਾਇਨਾਤ ਰਹੇ ਅਤੇ ਆਪਣੇ ਸੇਵਾ ਕਾਲ ਦੌਰਾਨ ਸਾਲ 2015 ਵਿੱਚ ਪਰੇਮ ਕੁਮਾਰ ਜੀ ਨੇ ਜ਼ਿਲ੍ਹਾ ਜਲੰਧਰ ਵਿਖੇ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ ਵੀ ਸੇਵਾ ਨਿਭਾਈ । ਪ੍ਰਿੰਸੀਪਲ ਪਰੇਮ ਕੁਮਾਰ ਸਿੱਖਿਆ ਸ਼ਾਸਤਰੀ ਦੇ ਨਾਲ-ਨਾਲ ਰਾਸ਼ਟਰੀ ਪੱਧਰ ਦੇ ਉੱਘੇ ਵੇਟ ਲਿੱਫਟਰ ਵੀ ਰਹੇ ਹਨ।
ਅਜਿਹੀ ਵਿਦਵਾਨ ਅਤੇ ਸੁਝਵਾਨ ਹਸਤੀ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਬਤੌਰ ਵਾਈਸ ਚੇਅਰਮੈਨ ਨਿਯੁਕਤ ਹੋਣਾ ਬੋਰਡ ਦੀ ਬਿਹਤਰ ਕਾਰਗੁਜ਼ਾਰੀ ਲਈ ਇੱਕ ਸ਼ੁਭ ਸੰਕੇਤ ਹੈ। ਆਪਣਾ ਅਹੁਦਾ ਸੰਭਾਲਦੇ ਹੋਏ ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਸਿੱਖਿਆ ਬੋਰਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਇਸ ਅਹਿਮ ਅਦਾਰੇ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਦਾ ਪ੍ਰਣ ਕੀਤਾ।
ਕੈਪਸ਼ਨ:- ਬੋਰਡ ਦੇ ਚੇਅਰਪਰਸਨ ਡਾ. ਸਤਬੀਰ ਬੇਦੀ ਆਈ.ਏ.ਐੱਸ (ਰਿਟਾ:) ਅਤੇ ਹੋਰ ਸ਼੍ਰੀ ਪ੍ਰਿੰਸੀਪਲ ਸ੍ਰੀ ਪਰੇਮ ਕੁਮਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਵਜੋਂ ਜੁਆਇੰਨ ਕਰਵਾਉਂਦੇ ਹੋਏ।
No comments:
Post a Comment