ਖਰੜ 1 ਅਪ੍ਰੈਲ : ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਵੱਲੋਂ ਵਿਸ਼ਵ ਤਪਦਿਕ ਦਿਵਸ ’ਤੇ ‘ਹਾਂ! ਅਸੀਂ ਟੀਬੀ ਨੂੰ ਖਤਮ ਕਰ ਸਕਦੇ ਹਾਂ!’ ਵਿਸ਼ੇ ’ਤੇ ਇਕ ਰੈਲੀ ਦਾ ਆਯੋਜਨ ਕੀਤਾ ਗਿਆ।
ਇਸ ਰੈਲੀ ਦਾ ਆਯੋਜਨ ਡਾ: ਅੰਜੂ ਗੋਇਲ, ਡੀਨ ਯੂਨੀਵਰਸਿਟੀ ਸਕੂਲ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਦੀ ਅਗਵਾਈ ਹੇਠ ਕੀਤਾ ਗਿਆ।
ਇਸ ਦੌਰਾਨ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਤਪਦਿਕ ਦੇ ਪ੍ਰਬੰਧਨ ਬਾਰੇ ਜਾਗਰੂਕਤਾ ਫੈਲਾਈ ਜੋ ਕਿ ਇਸ ਉਮੀਦ ਦਾ ਸੰਦੇਸ਼ ਹੈ ਕਿ ਵਿਸ਼ਵ ਸਿਹਤ ਸੰਗਠਨ ਦੀਆਂ ਨਵੀਆਂ ਸਿਫ਼ਾਰਸ਼ਾਂ ਨੂੰ ਉੱਚ ਅਤੇ ਤੇਜ਼ੀ ਨਾਲ ਲਾਗੂ ਕਰਕੇ ਟੀਬੀ ਦੇ ਵਿਰੁੱਧ ਸਫਲਤਾ ਸੰਭਵ ਹੈ।
ਇਸ ਮੌਕੇ ਵਿਦਿਆਰਥੀਆਂ ਵੱਲੋਂ ਵਿਸ਼ਵ ਤਪਦਿਕ ਦਿਵਸ ਮੌਕੇ ਪੋਸਟਰ ਵੀ ਪੇਸ਼ ਕੀਤੇ ਗਏ। ਬੀ.ਫਾਰਮੇਸੀ ਦੂਜੇ ਸਮੈਸਟਰ ਦੀ ਵੰਸ਼ਿਤਾ ਨੇ ਪੋਸਟਰ ਮੁਕਾਬਲੇ ਵਿੱਚ ਪਹਿਲਾ ਇਨਾਮ ਜਿੱਤਿਆ। ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਯੂਨੀਵਰਸਿਟੀ ਸਕੂਲ ਆਫ਼ ਫਾਰਮਾਸਿਊਟੀਕਲ ਸਾਇੰਸਜ਼ ਵੱਲੋਂ ਇਸ ਸਬੰਧੀ ਜਾਗਰੁਕਤਾ ਪੈਦਾ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ।
ਫੋਟੋ ਕੈਪਸ਼ਨ :ਰੈਲੀ ਦੌਰਾਨ ਜਾਗਰੁਕਤਾ ਪੈਦਾ ਕਰਦੇ ਹੋਏ ਵਿਦਿਆਰਥੀ।
No comments:
Post a Comment