SBP GROUP

SBP GROUP

Search This Blog

Total Pageviews

Monday, April 1, 2024

ਭਾਜਪਾ ਵਲੋਂ ਪੰਜਾਬ ‘ਚ ਅਸੀਂ ਹਾਂ ਮੋਦੀ ਦਾ ਪਰਿਵਾਰ’, ‘ਇਸ ਵਾਰ ਕਰਾਂਗੇ 400 ਪਾਰ "ਗਾਣਾ ਲਾਂਚ

 ਚੰਡੀਗੜ੍ਹ, 1 ਅਪ੍ਰੈਲ : ਅੱਜ ਮੁੱਖ ਦਫ਼ਤਰ ਭਾਜਪਾ, ਚੰਡੀਗੜ੍ਹ ਵਿਖੇ ਆਉਣ ਵਾਲੇ ਲੋਕਸਭਾ ਚੋਣਾਂ ਲਈ "ਅਸੀਂ ਹਾਂ ਮੋਦੀ ਦਾ ਪਰਿਵਾਰ’, ‘ਇਸ ਵਾਰ ਕਰਾਂਗੇ 400 ਪਾਰ "ਗਾਣਾ ਲਾਂਚ ਕੀਤਾ ਗਿਆ। ਇਸ ਮੌਕੇ ਤੇ ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਨੇ ਕਿਹਾ ਕਿ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦੇ ਪੰਜਾਬ ਭਾਜਪਾ ਦੇ ਫੈਸਲੇ ਤੋਂ ਬਾਅਦ ਭਾਜਪਾ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਪੰਜਾਬ ਭਾਜਪਾ ਸਾਰੀਆਂ ਲੋਕ ਸਭਾ ਸੀਟਾਂ ਤੇ ਜਿੱਤ ਪ੍ਰਾਪਤ ਕਰਕੇ ਨਵਾਂ ਇਤਿਹਾਸ ਰਚੇਗੀ ਤੇ ਪੰਜਾਬੀ ਮੋਦੀ ਜੀ ਨੂੰ ਤੀਸਰੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਗੇ ।ਸਟੇਟ ਸੋਸ਼ਲ ਮੀਡੀਆ ਕਨਵੀਨਰ ਅਜੇ ਅਰੋੜਾ ਨੇ ਕਿਹਾ ਕਿ ਭਾਜਪਾ ਸੋਸ਼ਲ ਮੀਡੀਆ ਪੰਜਾਬ ਲੋਕ ਸਭਾ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਏਗਾ ।


ਇਸ ਮੌਕੇ ਸੂਬਾ ਜਨਰਲ ਸਕੱਤਰ ਅਤੇ ਸੋਸ਼ਲ ਮੀਡੀਆ ਪ੍ਰਭਾਰੀ ਪਰਮਿੰਦਰ ਸਿੰਘ ਬਰਾੜ, ਸੋਸ਼ਲ ਮੀਡਿਆ ਪੰਜਾਬ ਦੇ ਸੂਬਾਈ ਕਨਵੀਨਰ ਅਜੈ ਅਰੋੜਾ, ਸੋਸ਼ਲ ਮੀਡੀਆ, ਪੰਜਾਬ ਦੇ ਸੂਬਾਈ ਕੋ-ਕਨਵੀਨਰ ਵਿੱਕੀ ਗੁਜਰਾਲ, ਬਰਜੇਸ਼ ਮੋਦਗਿਲ, ਬਲਰਾਜ ਸਿੰਘ, ਸੋਸ਼ਲ ਮੀਡੀਆ ਪੰਜਾਬ ਦੇ ਸੂਬਾਈ ਕਾਰਜਕਾਰਨੀ ਮੈਂਬਰ ਅਮਨਦੀਪ ਸਿੰਘ ਆਦਿ ਹਾਜ਼ਿਰ ਸਨ।

No comments:


Wikipedia

Search results

Powered By Blogger