ਮੋਹਾਲੀ, 9 ਅਪ੍ਰੈਲ : ਐਰੋਸਿਟੀ ਬਲਾਕ-ਏ ਵੈਲਫੇਅਰ ਸੁਸਾਇਟੀ (ਰਜਿ: 7070) ਵਲੋਂ ਪੀ.ਜੀ.ਆਈ. ਦੀ ਟੀਮ ਦੇ ਸਹਿਯੋਗ ਨਾਲ ਬੀਤੀ ਕੱਲ੍ਹ ਪਹਿਲੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿਚ 35 ਲੋਕਾਂ ਨੇ ਖੂਨਦਾਨ ਕੀਤਾ।
ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਚੰਦ ਨੇ ਦੱਸਿਆ ਕਿ ਕੈਂਪ ਦੌਰਾਨ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਕਿਰਾਏਦਾਰਾਂ ਦੀ ਵੈਰੀਫਿੇਕਸ਼ਨ ਲਈ ਇਕ ਕਾਊਂਟਰ ਵੀ ਲਗਾਇਆ ਗਿਆ, ਜਿਥੇ ਉਹਨਾਂ ਵਲੋਂ ਡੀ.ਐਸ..ਪੀ.(2) ਸਿਟੀ ਹਰਸਿਮਰਨ ਸਿੰਘ ਬੱਲ, ਐਸ.ਐਚ.ਓ. ਅਮਨਦੀਪ ਤਰੇਖਾ ਪੁਲਿਸ ਸਟੇਸ਼ਨ ਐਰੋਸਿਟੀ, ਏ.ਐਸ.ਆਈ. ਰਾਜੀਵ ਕੁਮਾਰ, ਐਸ.ਐਸ. ਆਹਲੂਵਾਲੀਆ, ਐਡਵੋਕੇਟ ਧਨਵੀਰ ਵਸ਼ਿਸ਼ਟ ਅਤੇ ਪੰਜਾਬ ਪੁਲਿਸ ਦੀ ਪੂਰੀ ਟੀਮ ਨੇ ਹਿੱਸਾ ਲਿਆ। ਇਸ ਦੌਰਾਨ ਹਰਸਿਮਰਨ ਸਿੰਘ ਬੱਲ ਅਤੇ ਅਮਨਦੀਪ ਸਿੰਘ ਨੇ ਲੋਕਾਂ ਨੂੰ ਖੂਨਦਾਨ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਅਤੇ ਕਿਰਾਏਦਾਰਾਂ ਦੀ ਵੈਰੀਫਿੇਕਸ਼ਨ ਜ਼ਰੂਰੀ ਕਰਵਾਉਣ ਲਈ ਵੀ ਦੱਸਿਆ।
ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਚੰਦ ਨੇ ਖੂਨਦਾਨ ਮਹਾਂਦਾਨ ਬਾਰੇ ਦੱਸਿਆ ਕਿ ਇਸ ਨਾਲ ਕਿਵੇਂ ਲੋਕਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਕੈਂਪ ਵਿਚ ਆਈ.ਟੀ. ਸਿਟੀ/ਐਰੋਸਿਟੀ ਦੇ ਆਰ.ਡਬਲਿਊ. ਦੇ ਪ੍ਰਧਾਨ ਗੁਰਿੰਦਰ ਜੀ, ਬਲਾਕ ਸੀ ਦੇ ਪ੍ਰਧਾਨ ਸ਼ਿਆਮ ਜੀ, ਤੁਲੀ ਜੀ, ਉਪਲ ਜੀ, ਐਸ.ਐਸ. ਆਹਲੂਵਾਲੀਆ ਜੀ ਨੇ ਖੂਦਾਨ ਬਾਰੇ ਵਿਸਥਾਰਤ ਚਾਨਣਾ ਪਾਇਆ। ਕੁਲ ਮਿਲਾ ਕੇ ਇਹ ਪਲੇਠਾ ਖੂਨਦਾਨ ਕੈਂਪ ਯਾਦਗਾਰੀ ਹੋ ਨਿਬੜਿਆ।
No comments:
Post a Comment