ਖਰੜ, 10 ਅਪ੍ਰੈਲ : ਚੰਡੀਗੜ੍ਹ ਇੰਜਨੀਅਰਿੰਗ ਕਾਲਜ (ਸੀਈਸੀ)-ਸੀਜੀਸੀ ਲਾਂਡਰਾਂ ਵਿਖੇ ਏਆਈ ਫਾਰ ਯੂਥ ਉਪਰਾਲੇ ਤਹਿਤ ਇੰਟੈਲ ਅਤੇ ਡੈਲ ਟੈਕਨਾਲੋਜੀ ਦੇ ਸਹਿਯੋਗ ਸਦਕਾ ਇੱਕ ਆਧੁਨਿਕ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਸਕਿੱਲ ਲੈਬ ਸਥਾਪਿਤ ਕੀਤੀ ਗਈ ਹੈ। ਇਸ ਲੈਬ ਦਾ ਉਦਘਾਟਨ ਸੀਜੀਸੀ ਲਾਂਡਰਾਂ ਦੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਪੂਜਾ ਜੀ, ਪ੍ਰੋਗਰਾਮ ਮੈਨੇਜਰ, ਇੰਟੇਲ, ਪ੍ਰੀਤਿਸ਼ ਗੁੰਬਰ, ਅਕਾਊਂਟ ਮੈਨੇਜਰ, ਉੱਤਰੀ ਅਤੇ ਕੇਂਦਰੀ, ਡੈਲ ਟੈਕਨਾਲੋਜੀ, ਡਾ.ਪੀ.ਐਨ. ਰੀਸ਼ੀਕੇਸ਼ਾ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ, ਡਾ.ਰਾਜਦੀਪ ਸਿੰਘ, ਕਾਰਜਕਾਰੀ ਨਿਰਦੇਸ਼ਕ ਇੰਜੀਨੀਅਰਿੰਗ, ਡਾ.ਸੁਖਪ੍ਰੀਤ ਕੌਰ, ਐਚਓਡੀ, ਸੀਐਸਈ, ਸੀਈਸੀ-ਸੀਜੀਸੀ ਲਾਂਡਰਾਂ, ਆਦਿ ਹਾਜ਼ਰ ਸਨ।
ਏਆਈ ਫਾਰ ਯੂਥ ਉਪਰਾਲੇ ਤਹਿਤ ਇਹ ਲੈਬ 25 ਤੋਂ ਵੱਧ ਚੋਣਵੇਂ ਫੈਕਲਟੀ ਮੈਂਬਰਾਂ ਨੂੰ ਪ੍ਰਮਾਣਿਤ ਟ੍ਰੇਨਰਾਂ ਵਜੋਂ ਸਿਖਲਾਈ ਦੇਣ ਦੇ ਨਾਲ-ਨਾਲ ਸੀਜੀਸੀ ਦੇ ਵਿਿਦਆਰਥੀਆਂ ਨੂੰ ਉਦਯੋਗ ਲਈ ਤਿਆਰ ਪੇਸ਼ੇਵਰ, ਨਵੀਨਤਾਕਾਰੀ ਅਤੇ ਉੱਤਮ ਤਕਨੀਕੀ ਗਿਆਨ ਅਤੇ ਹੁਨਰ ਪ੍ਰਦਾਨ ਕਰ ਕੇ ਭਵਿੱਖ ਲਈ ਨੌਕਰੀ ਨਿਰਮਾਤਾ ਬਣਨ ਦੇ ਸਮਰੱਥ ਬਣਾਏਗੀ।
200 ਘੰਟੇ ਦੀ ਸਿਖਲਾਈ ਪੂਰੀ ਹੋਣ ਉਪਰੰਤ ਵਿਿਦਆਰਥੀਆਂ ਨੂੰ ਇੰਟੈਲ ਅਤੇ ਡੈਲ ਟੈਕਨਾਲੋਜੀ ਵੱਲੋਂ ਸਰਟੀਫਿਕੇਟ ਦਿੱਤੇ ਜਾਣਗੇ। ਡੈਲ ਆਪਟੀਪਲੇਕਸ ਕੰਪਿਊਟਰਾਂ ਅਤੇ ਇੰਟੈਲ ਦੇ ਨਿਊਰਲ ਕੰਪਿਊਟ ਸਟਿਕ-2 ਨਾਲ ਲੈਸ ਇਹ ਲੈਬ ਵਿਿਦਆਰਥੀਆਂ ਨੂੰ ਕੰਪਿਊਟਰ ਵਿਜ਼ਨ, ਨੈਚੁਰਲ ਲੈਂਗੂਏਜ ਪ੍ਰੋਸੈਸਿੰਗ (ਐਨਐਲਪੀ), ੳਪਨਵਾਇਨੋ ਅਤੇ ਹੋਰ ਏਆਈ ਤਕਨੀਕਾਂ ਨਾਲ ਜੁੜੇ ਪ੍ਰੋਜੈਕਟਾਂ ਤੇ ਕੰਮ ਕਰਨ ਦੀ ਇਜਾਜ਼ਤ ਦੇਵੇਗੀ। ਇਸ ਦੇ ਨਾਲ ਹੀ ਵਿਿਦਆਰਥੀ ਏਆਈ ਵਰਗੀਆਂ ਉੱਭਰਦੀਆਂ ਤਕਨੀਕਾਂ ਅਤੇ ਬੂਟਕੈਂਪਾਂ, ਏਆਈ-ਥਾੱਨਸ, ਵਰਚੁਅਲ ਸ਼ੋਅਕੇਸ ਅਤੇ ਹੋਰ ਸਾਧਨਾਂ ਰਾਹੀਂ ਵਿਸ਼ਵ ’ਤੇ ਪੈਂਦੇ ਇਸ ਦੇ ਪ੍ਰਭਾਵਾਂ ਅਤੇ ਪਰਿਵਰਤਨਸ਼ੀਲ ਭੂਮਿਕਾ ਨੂੰ ਸਮਝਣ ਦੇ ਯੋਗ ਹੋਣਗੇ।ਸੀਜੀਸੀ ਲਾਂਡਰਾਂ ਦੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਕੈਂਪਸ ਵਿੱਚ ਖੋਜ ਅਤੇ ਨਵੀਨਤਾ ਦੇ ਸੱਭਿਆਚਾਰ ਨੂੰ ਬੜਾਵਾ ਦੇਣ ਲਈ ਫਿਊਚਰ ਰੇਡੀ ਵਰਕ ਫੋਰਸ ਤਿਆਰ ਕਰਨ ਵਿੱਚ ਸਹਿਯੋਗ ਦੇਣ ਲਈ ਸੀਜੀਸੀ ਦੀ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ ਜੋ ਕਿ ਦੇਸ਼ ਦੀ ਆਰਥਿਕ ਵਿਕਾਸ ਨੂੰ ਵਧਾਏਗੀ।
ਉਦਯੋਗ ਅਤੇ ਅਕਾਦਮਿਕ ਮਾਹਿਰਾਂ ਨੂੰ ਇੱਕੋ ਮੰਚ ’ਤੇ ਇਕੱਠਾ ਕਰ ਕੇ ਏਆਈ ਸਕਿੱਲ ਲੈਬ ਡਿਜੀਟਲ ਸਕਿੱਲ ਵਿਚਕਾਰਲੇ ਪਾੜੇ ਨੂੰ ਪੂਰਾ ਕਰਨ ਵਿੱਚ ਸਹਾਇਕ ਹੋਵੇਗੀ। ਜਿਸ ਨਾਲ ਸੀਜੀਸੀ ਦੇ ਵਿਿਦਆਰਥੀ ਰੋਜ਼ਗਾਰ ਬਾਜ਼ਾਰ ਵਿੱਚ ਵਧਣ ਫੁੱਲਣ ਵਿੱਚ ਮਾਹਰ ਹੋਣਗੇ ਅਤੇ ਭਵਿੱਖ ਵਿੱਚ ਕੰਮ ਕਰਨ ਲਈ ਤਿਆਰ ਹੋਣਗੇ। ਇਸ ਉਪਰਾਲੇ ਨਾਲ ਵਿਿਦਆਰਥੀ ਬੁਨਿਆਦੀ ਪੱਧਰ ਦਾ ਗਿਆਨ ਹਾਸਲ ਕਰਨ ਲਈ ਖੋਜ ਕਰਨ, ਇਸ ਨੂੰ ਸਮਝਣ, ਨਵੀਨਤਾਕਾਰੀ ਅਤੇ ਹੈਂਡਜ਼-ਆੱਨ (ਵਿਹਾਰਕ ਅਤੇ ਕਰਿਆਸ਼ੀਲ) ਟ੍ਰੇਨਿੰਗ ਪ੍ਰਾਪਤ ਕਰਨ ਦੇ ਸਮਰੱਥ ਹੋਣਗੇ।ਇਹ ਸਿਖਲਾਈ ਉਨ੍ਹਾਂ ਨੂੰ ਸਮਾਜਿਕ ਸਮੱਸਿਆਵਾਂ ਖਤਮ ਕਰਨ ਲਈ ਪ੍ਰਭਾਵਸ਼ਾਲੀ ਏਆਈ ਹੱਲ ਵਿਕਸਿਤ ਕਰਨ ਵਿੱਚ ਸਹਾਇਕ ਹੋਵੇਗੀ।
No comments:
Post a Comment